04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਜ਼ਿਲ੍ਹੇ ਦੇ ਨਵੇਂ ਚੁਣੇ ਗਏ ਕਾਂਗਰਸੀ ਅਹੁਦੇਦਾਰਾਂ ਦਾ ਬੰਨੀ ਕੰਗ ਵਲੋਂ ਸਨਮਾਨ <br/>

ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਯਾਦਵਿੰਦਰਾ ਸਿੰਘ ਬੰਨੀ ਕੰਗ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਕਾਂਗਰਸ ਦੇ ਨਵ-ਨਿਯੁਕਤ ਅਹੁਦੇਦਾਰ | ਤਸਵੀਰ : ਜੰਡਪੁਰੀ <br/> 17-04-2026
ਖਰੜ, 16 ਅਪ੍ਰੈਲ (ਜੰਡਪੁਰੀ)-ਕਾਂਗਰਸ ਹਾਈਕਮਾਂਡ ਵਲੋਂ ਜ਼ਿਲ੍ਹਾ ਮੁਹਾਲੀ ਅੰਦਰ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਤਹਿਤ ਕਿ੍ਪਾਲ ਸਿੰਘ ਖਿਜ਼ਰਾਬਾਦ, ਸਰਬਜੀਤ ਸਿੰਘ ਟੋਡਰ ਮਾਜਰਾ ਤੇ ਹਰਜੀਤ ਸਿੰਘ ਢਕੌਰਾਂ ਨੂੰ ਉਪ ਪ੍ਰਧਾਨ, ਜਦਕਿ ਗਿਆਨ ਸਿੰਘ ਘੰਡੌਲੀ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਨ੍ਹਾਂ ਨਿਯੁਕਤੀਆਂ ਦੇ ਚਲਦਿਆਂ ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਯਾਦਵਿੰਦਰਾ ਸਿੰਘ ਬੰਨੀ ਕੰਗ ਵਲੋਂ ਉਕਤ ਆਗੂਆਂ ਦਾ ਸਨਮਾਨ ਕੀਤਾ ਗਿਆ ਅਤੇ ਖੁਸ਼ੀ 'ਚ ਲੱਡੂ ਵੰਡੇ ਗਏ | ਇਸ ਮੌਕੇ ਬੰਨੀ ਕੰਗ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਵਲੋਂ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਨਾਲ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਇਹ ਆਗੂ ਕਾਂਗਰਸ ਲਈ ਵਧੀਆ ਕਾਰਗੁਜਾਰੀ ਕਰਕੇ ਦਿਖਾਉਣਗੇ | ਇਸ ਮੌਕੇ ਨਰਿੰਦਰ ਸਿੰਘ ਢਕੌਰਾਂ, ਡਾ. ਅਮਰਜੀਤ ਸਿੰਘ, ਰਣਜੀਤ ਸਿੰਘ ਖੱਦਰੀ, ਸਤੀਸ਼ ਸੇਠੀ ਸੰਮਤੀ ਮੈਂਬਰ, ਜਸਵਿੰਦਰ ਸਿੰਘ ਭੂਰਾ, ਰੋਹਿਤ ਤੀੜਾ, ਹਰਵਿੰਦਰ ਸਿੰਘ ਮਜਾਤ ਅਤੇ ਅਵਤਾਰ ਸਿੰਘ ਤਾਰੀ ਕੌਂਸਲਰ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸਨੇਟਾ ਦੀ ਅਨਾਜ ਮੰਡੀ 'ਚ ਕਿਸਾਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਵਾਏ ਸਰਕਾਰ- ਸੋਹਾਣਾ <br/> ਅਗਲੀ ਖ਼ਬਰ ਕੌਂਸਲ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ 6 ਮਈ ਨੂੰ ਸੂਬਾ ਪੱਧਰੀ ਹੜਤਾਲ ਕੀਤੀ ਜਾਵੇਗੀ : ਸੈਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।