05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਡੀ.ਏ.ਵੀ ਕਾਲਜ ਟੀਚਰਜ਼ ਯੂਨੀਅਨ ਦੀ ਹੋਈ ਚੋਣ ਡਾ. ਰਿਤੂ ਸ਼ਰਮਾ ਨੂੰ ਸਰਬਸੰਮਤੀ ਨਾਲ ਬਣਾਇਆ ਪ੍ਰਧਾਨ <br/>

ਡੀ.ਏ.ਵੀ ਕਾਲਜ ਟੀਚਰਜ਼ ਯੂਨੀਅਨ ਦੀ ਸਰਬਸੰਮਤੀ ਨਾਲ ਹੋਈ ਚੋਣ ਉਪਰੰਤ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰਧਾਨ ਡਾ. ਰਿਤੂ ਸ਼ਰਮਾ ਤੇ ਹੋਰ | ਤਸਵੀਰ : ਗੁਰਿੰਦਰ ਸਿੰਘ <br/> 14-04-2026
ਚੰਡੀਗੜ੍ਹ, 13 ਅਪ੍ਰੈਲ (ਮਾਰਕੰਡਾ)- ਡੀ.ਏ.ਵੀ ਕਾਲਜ ਟੀਚਰਜ਼ ਯੂਨੀਅਨ ਚੰਡੀਗੜ੍ਹ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ | ਜਿਸ ਵਿਚ ਕਰੀਬ ਸਾਰੀ ਨਵੀਂ ਟੀਮ ਦੀ 2 ਸਾਲਾਂ (2026-2028) ਲਈ ਚੋਣ ਕੀਤੀ ਗਈ | ਜਿਸ ਵਿਚ ਪ੍ਰਧਾਨ ਡਾ. ਰਿਤੂ ਸ਼ਰਮਾ, ਮੀਤ ਪ੍ਰਧਾਨ ਡਾ: ਇਸ਼ਿਤਾ ਸਰੀਨ, ਸਕੱਤਰ ਡਾ. ਰਾਘਵ ਖੰਨਾ, ਸੰਯੁਕਤ ਸਕੱਤਰ ਡਾ. ਅਭਿਸ਼ੇਕ ਮਿਸ਼ਰਾ, ਵਿੱਤ ਸਕੱਤਰ ਡਾ. ਰਾਜਿੰਦਰ ਸਿੰਘ, ਆਡੀਟਰ ਰੋਜ਼ੀ ਆਹਲੂਵਾਲੀਆ ਨੂੰ ਚੁਣਿਆ ਗਿਆ | ਜਿਨ੍ਹਾਂ ਵਿਚ ਕਾਰਜਕਾਰੀ ਮੈਂਬਰ ਡਾ. ਕੁਲਵੀਰ ਸਰਾਂ ਢੀਂਡਸਾ, ਡਾ. ਸ਼ਿਵਾਨੀ ਬੇਦੀ, ਡਾ. ਰੁਪਿੰਦਰਜੀਤ ਕੌਰ, ਡਾ. ਕਰਨ ਸਿੰਘ ਵਿਨਾਇਕ, ਡਾ. ਸ਼ੈਲਜਾ ਅਰੋੜਾ, ਡਾ. ਮੁਮਤਾਜ਼ ਓਸਵਾਲ, ਡਾ. ਦੀਪਤੀ ਗੋਇਲ, ਡਾ. ਰੁਚਿਕਾ ਯਾਦਵ, ਡਾ. ਸਰਵੇਸ਼ ਸ਼ਰਮਾ ਅਤੇ ਡਾ. ਸੁਦੇਸ਼ ਭਾਰਦਵਾਜ ਨੂੰ ਬਣਾਇਆ ਗਿਆ | ਇਸ ਮੌਕੇ ਚੁਣੇ ਹੋਏ ਮੈਂਬਰਾਂ ਨੇ ਪਾਰਦਰਸ਼ਤਾ ਅਤੇ ਸਮੂਹਿਕ ਤਰੱਕੀ ਲਈ ਕੰਮ ਕਰਨ ਦਾ ਐਲਾਨ ਕੀਤਾ | ਉਨ੍ਹਾਂ ਨੇ ਅੱਗੇ ਕਿਹਾ ਕਿ ਯੂਨੀਅਨ ਅਧਿਆਪਕ ਭਾਈਚਾਰੇ ਦੇ ਮਾਣ ਨੂੰ ਬਰਕਰਾਰ ਰੱਖਣ ਅਤੇ ਡੀ.ਏ.ਵੀ ਕਾਲਜ ਚੰਡੀਗੜ੍ਹ ਦੀ ਬਿਹਤਰੀ ਲਈ ਪ੍ਰਸ਼ਾਸਨ ਨਾਲ ਸਰਗਰਮੀ ਨਾਲ ਜੁੜਨ ਲਈ ਆਪਣੀ ਵਚਨਬੱਧ ਦੁਹਰਾਈ |

ਪਿਛਲੀ ਖ਼ਬਰ ਹਰਿਆਣਾ 'ਚ ਮਿਊਾਸੀਪਲ ਤੇ ਪੰਚਾਇਤੀ ਉਪ-ਚੋਣਾਂ ਲਈ 10 ਮਈ ਨੂੰ ਪੈਣਗੀਆਂ ਵੋਟਾਂ <br/> ਅਗਲੀ ਖ਼ਬਰ ਕਰਨਵੀਰ ਕਟਾਰੀਆ ਵਲੋਂ ਗ੍ਰਾਮ ਪੰਚਾਇਤ ਰੱਤੇਵਾਲ ਨੂੰ 10 ਲੱਖ ਦਾ ਚੈੱਕ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।