05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕਰਨਵੀਰ ਕਟਾਰੀਆ ਵਲੋਂ ਗ੍ਰਾਮ ਪੰਚਾਇਤ ਰੱਤੇਵਾਲ ਨੂੰ 10 ਲੱਖ ਦਾ ਚੈੱਕ ਭੇਟ

ਕਰਨਵੀਰ ਕਟਾਰੀਆ ਗ੍ਰਾਮ ਪੰਚਾਇਤ ਰੱਤੇਵਾਲ ਨੂੰ 10 ਲੱਖ ਦਾ ਚੈੱਕ ਭੇਟ ਕਰਦੇ ਹੋਏ | <br/> 14-04-2026
ਰੱਤੇਵਾਲ, 13 ਅਪ੍ਰੈਲ (ਅਸ਼ੋਕ ਕੁਮਾਰ ਲੀਲ)-ਆਮ ਆਦਮੀ ਪਾਰਟੀ ਵਲੋਂ ਰੱਤੇਵਾਲ ਵਿਖੇ ਕਰਨਵੀਰ ਕਟਾਰੀਆ ਨੇ ਚਾਰ ਸਾਲਾਂ ਵਿਚ 'ਆਪ' ਸਰਕਾਰ ਅਤੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਵਲੋਂ ਕੀਤੇ ਕੰਮਾਂ ਤੋਂ ਜਾਣੂ ਕਰਵਾਇਆ ਗਿਆ | ਉਹਨਾਂ ਦੱਸਿਆ ਕਿ ਵਿਧਾਇਕ ਸੰਤੋਸ਼ ਕਟਾਰੀਆ ਵੱਲੋਂ ਪਿੰਡਾਂ ਦੀ ਨੁਹਾਰ ਬਦਲਣ ਲਈ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡਾਂ 'ਚ ਸਟੇਡੀਅਮ ਅਤੇ ਖੇਡ ਗਰਾਊਾਡ ਬਣਾਏ ਗਏ ਹਨ | ਸਰਕਾਰ ਵਲੋਂ ਬੀਬੀਆਂ ਨੂੰ ਦਿੱਤੀ ਹਜ਼ਾਰ ਰੁਪਏ ਸਕੀਮ ਨਾਲ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਵੱਲੋਂ ਕੀਤੇ ਹਰ ਵਾਅਦੇ ਪੂਰੇ ਕੀਤੇ ਗਏ ਹਨ ਜਦ ਕਿ ਪਿਛਲੀਆਂ ਸਰਕਾਰਾਂ ਵਲੋਂ ਲੋਕਾਂ ਨੂੰ ਲਾਰਿਆਂ ਤੋਂ ਬਿਨਾਂ ਕੁੱਝ ਨਹੀਂ ਦਿੱਤਾ ਗਿਆ | ਇਸ ਮੌਕੇ ਉਨ੍ਹਾਂ ਵਲੋਂ ਰੱਤੇਵਾਲ ਨੂੰ ਇਕ ਸਟੇਡੀਅਮ ਤੇ ਡਿਸਪੈਂਸਰੀ ਦੇਣ ਦਾ ਵਾਅਦਾ ਕੀਤਾ ਗਿਆ | ਰੱਤੇਵਾਲ ਦੀ ਪੰਚਾਇਤ ਨੂੰ 15 ਸਾਲਾਂ ਤੋਂ ਵੱਧ ਸਮਾਂ ਪਹਿਲਾਂ ਬੰਦ ਪਏ ਸਿੰਚਾਈ ਦੇ ਟਿਊਬਵੈੱਲ ਲਈ 7 ਲੱਖ ਅਤੇ ਪਿੰਡ ਦੇ ਵਿਕਾਸ ਲਈ 3 ਲੱਖ ਦੇ ਚੈੱਕ ਸਰਪੰਚ ਦੇਵਰਾਜ ਬੱਗਾ ਨੂੰ ਉਹਨਾਂ ਦੇ ਨਿਵਾਸ 'ਤੇ ਹੋਏ ਇਕੱਠ ਵਿੱਚ ਕਰਨਵੀਰ ਕਟਾਰੀਆ ਵੱਲੋਂ ਦਿੱਤਾ ਗਿਆ | ਇਸ ਮੌਕੇ 'ਤੇ ਅਸ਼ੋਕ ਕੁਮਾਰ ਬਲਾਕ ਪ੍ਰਧਾਨ, ਹਨੀ ਜੋਗੇਵਾਲ ਬਲਾਕ ਪ੍ਰਧਾਨ, ਸੁਭਾਸ਼ ਹੱਕਲਾ ਹਲਕਾ ਇੰਚਾਰਜ ਸੋਸ਼ਲ ਮੀਡੀਆ, ਦੇਵ ਰਾਜ ਬੱਗਾ ਸਰਪੰਚ ਰੱਤੇਵਾਲ, ਡਾ.ਪ੍ਰੇਮ ਚੰਦ, ਦੇਵ ਚੰਦ ਖਟਾਣਾ, ਰਾਮ ਸ਼ਰਨ ਸਾਬਕਾ ਪੰਚ, ਰਾਮ ਸ਼ਾਹ ਸਾਬਕਾ ਪੰਚ, ਰੋਸ਼ਨ ਲਾਲ ਪੰਚ, ਜਸਪਾਲ (ਪੱਪੂ), ਪੰਮੀ ਖਟਾਣਾ, ਮਨੋਹਰ ਲਾਲ ਖਟਾਣਾ, ਦਰਸ਼ਨ ਲਾਲ, ਅਸ਼ੋਕ ਕੁਮਾਰ, ਬਿੰਦੂ ਖਟਾਣਾ, ਸ਼ਿੰਦਰ ਪਾਲ, ਗੁਰਨਾਮ ਖਟਾਣਾ, ਬਲਰਾਜ ਖਟਾਣਾ, ਸਤਪਾਲ ਖਟਾਣਾ, ਰਵੀ ਕਸਾਣਾ, ਹਰਵਿੰਦਰ ਖਟਾਣਾ, ਸਮੂਹ ਨਗਰ ਨਿਵਾਸੀ ਮੌਕੇ ਤੇ ਮੌਜੂਦ ਰਹੇ |
ਪਿਛਲੀ ਖ਼ਬਰ ਡੀ.ਏ.ਵੀ ਕਾਲਜ ਟੀਚਰਜ਼ ਯੂਨੀਅਨ ਦੀ ਹੋਈ ਚੋਣ ਡਾ. ਰਿਤੂ ਸ਼ਰਮਾ ਨੂੰ ਸਰਬਸੰਮਤੀ ਨਾਲ ਬਣਾਇਆ ਪ੍ਰਧਾਨ <br/> ਅਗਲੀ ਖ਼ਬਰ ਅਮਰਦੀਪ ਕਾਲਜ ਦੀ ਵਿਦਿਆਰਥਣ ਪ੍ਰਭਜੋਤ ਕੌਰ ਜ਼ਿਲ੍ਹੇ 'ਚੋਂ ਰਹੀ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।