12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਕੇਂਦਰੀ ਰਿਜ਼ਰਵ ਪੁਲਿਸ ਫੋਰਸ ਨੇੇ ਸ਼ੌਰਿਆ ਦਿਵਸ ਮਨਾਇਆ-1965 ਦੀ ਜੰਗ ਦੇ ਬਹਾਦਰ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ <br/>

ਅਜੀਤ ਡੈਸਕ 11-04-2026
ਚੰਡੀਗੜ੍ਹ, 10 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)-ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ. ਆਰ. ਪੀ. ਐਫ.) ਵਲੋਂ 'ਸ਼ੌਰਿਆ ਦਿਵਸ' ਮਾਣ ਤੇ ਸਨਮਾਨ ਨਾਲ ਮਨਾਇਆ | ਇਸ ਸੰਬੰਧੀ ਫੋਰਸ ਦੇ ਉੱਤਰ ਪੱਛਮੀ ਖੇਤਰ ਕੈਂਪਸ ਹੱਲੋਮਾਜਰਾ (ਚੰਡੀਗੜ੍ਹ) ਵਿਖੇ ਇਕ ਸੈਨਿਕ ਸੰਮੇਲਨ ਕਰਵਾਇਆ, ਜਿਸ 'ਚ ਫੋਰਸ ਨੇ ਆਪਣੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ 1965 ਦੀ ਜੰਗ ਦੌਰਾਨ ਗੁਜਰਾਤ ਦੇ ਰਣ ਕੱਛ ਵਿਚ ਸਰਦਾਰ ਪੋਸਟ 'ਤੇ ਅਦੁੱਤੀ ਹਿੰਮਤ, ਬਹਾਦਰੀ ਤੇ ਸਰਵਉੱਚ ਕੁਰਬਾਨੀ ਦਿੱਤੀ ਸੀ | ਸਮਾਗਮ ਦੌਰਾਨ ਫੋਰਸ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਜੀ. ਐਸ. ਸੋਢੀ ਵਲੋਂ ਸੇਵਾਮੁਕਤ ਸਹਾਇਕ ਕਮਾਂਡੈਂਟ ਛਤਰਪਾਲ ਸਿੰਘ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ | ਇਹ ਵੱਕਾਰੀ ਪ੍ਰਾਪਤੀ ਨਾ ਸਿਰਫ਼ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਲਈ ਸਗੋਂ ਪੂਰੇ ਦੇਸ਼ ਲਈ ਮਾਣ, ਪ੍ਰੇਰਨਾ ਅਤੇ ਸਨਮਾਨ ਦਾ ਪ੍ਰਤੀਕ ਹੈ |

ਪਿਛਲੀ ਖ਼ਬਰ ਡੀ. ਸੀ.-ਕਮ-ਜ਼ਿਲ੍ਹਾ ਚੋਣ ਅਫਸਰ ਵਲੋਂ 2003 ਤੇ 2025 ਵੋਟਰ ਸੂਚੀਆਂ ਦੇ ਮਿਲਾਨ ਦੇ ਕੰਮ ਦੀ ਕੀਤੀ ਗਈ ਸਮੀਖਿਆ <br/> ਅਗਲੀ ਖ਼ਬਰ ਟੀ.ਬੀ. ਖ਼ਿਲਾਫ਼ ਚੰਡੀਗੜ੍ਹ ਪ੍ਰਸ਼ਾਸਨ ਦੀ ਮੁਹਿੰਮ ਤੇਜ਼, ਮਾਡਲ ਜੇਲ੍ਹ ਬੁੜੈਲ 'ਚ ਹਫ਼ਤੇ ਭਰ ਚੱਲਿਆ ਸਿਹਤ ਕੈਂਪ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।