14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੰਜਾਬ ਫਾਰਮੇਸੀ ਕੌਂਸਲ ਦੀ ਜਨਰਲ ਬਾਡੀ ਮੀਟਿੰਗ 'ਚ ਅਹਿਮ ਮਾਮਲਿਆਂ 'ਤੇ ਹੋਈ ਚਰਚਾ <br/>

ਅਜੀਤ ਡੈਸਕ 11-04-2026
ਐੱਸ. ਏ. ਐੱਸ. ਨਗਰ, 10 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਦਫ਼ਤਰ ਪੰਜਾਬ ਫਾਰਮੇਸੀ ਕੌਂਸਲ ਮੁਹਾਲੀ ਦੀ ਜਨਰਲ ਬਾਡੀ ਮੀਟਿੰਗ ਸੁਸ਼ੀਲ ਕੁਮਾਰ ਬਾਂਸਲ ਪ੍ਰਧਾਨ ਪੰਜਾਬ ਫਾਰਮੇਸੀ ਕੌਂਸਲ ਦੀ ਅਗਵਾਈ ਹੇਠ ਹੋਈ, ਜਿਸ 'ਚ ਕੌਂਸਲ ਨਾਲ ਸੰਬੰਧਿਤ ਵੱਖ-ਵੱਖ ਮਾਮਲਿਆਂ ਅਤੇ ਸੂਬੇ ਦੇ ਫਾਰਮਾਸਿਸਟਾਂ ਤੇ ਫਾਰਮੇਸੀ ਪੇਸ਼ੇ ਦੀ ਭਲਾਈ ਸੰਬੰਧੀ ਵਿਚਾਰ-ਚਰਚਾ ਕੀਤੀ ਗਈ | ਇਸ ਮੌਕੇ ਫਾਰਮੇਸੀ ਕੌਂਸਲ ਆਫ਼ ਇੰਡੀਆ-ਫਾਰਮੇਸੀ ਪ੍ਰੈਕਟਿਸ ਰੈਗੂਲੇਸ਼ਨ-2015 ਅਤੇ ਜਨ ਵਿਸ਼ਵਾਸ ਐਕਟ-2023 ਸਮੇਤ ਹੋਰ ਕਈ ਅਹਿਮ ਵਿਸ਼ਿਆਂ 'ਤੇ ਚਰਚਾ ਕੀਤੀ ਗਈ, ਜਿਸ ਨਾਲ ਸੂਬੇ ਦੇ ਫਾਰਮੇਸੀ ਪੇਸ਼ੇ 'ਚ ਵਧੇਰੇ ਸੁਧਾਰ ਆਵੇ ਅਤੇ ਫਾਰਮਾਸਿਸਟਾਂ ਨੂੰ ਰਜਿਸਟ੍ਰੇਸ਼ਨ ਲਈ ਅਪਲਾਈ ਕਰਨ ਅਤੇ ਰਜਿਸਟ੍ਰੇਸ਼ਨ ਨਾਲ ਸੰਬੰਧਿਤ ਹੋਰ ਸੇਵਾਵਾਂ ਲੈਣ 'ਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਮੀਟਿੰਗ 'ਚ ਤਜਿੰਦਰਪਾਲ ਸਿੰਘ ਮੀਤ ਪ੍ਰਧਾਨ, ਡਾ. ਪ੍ਰੀਤੀ ਪੱਡਾ ਰਜਿਸਟਰਾਰ, ਪੰਕਜ ਸਰੀਨ ਰਾਜ ਸਰਕਾਰ ਵਿਸ਼ਲੇਸ਼ਕ ਫ਼ੂਡ ਲੈਬੋਰਟਰੀ ਪੰਜਾਬ, ਮੈਂਬਰ ਡਾ. ਠਾਕੁਰ ਗੁਰਜੀਤ ਸਿੰਘ, ਸੁਰਿੰਦਰ ਕੁਮਾਰ ਸ਼ਰਮਾ, ਅੰਮਿ੍ਤਪਾਲ ਸਿੰਘ ਸੋਢੀ, ਰਵੀ ਸ਼ੰਕਰ ਨੰਦਾ, ਸੰਜੀਵ ਕੁਮਾਰ, ਅਸ਼ੋਕ ਕੁਮਾਰ ਅਤੇ ਤੇਜਪਿੰਦਰ ਸਿੰਘ ਹਾਜ਼ਰ ਸਨ |

ਪਿਛਲੀ ਖ਼ਬਰ ਆਗਾਮੀ ਚੋਣਾਂ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਵਿੰਦਰ ਸਿੰਘ ਖੇੜਾ ਨੂੰ ਹਲਕਾ ਖਰੜ ਤੋਂ ਉਮੀਦਵਾਰ ਐਲਾਨਿਆ... ਅਗਲੀ ਖ਼ਬਰ ਸੀ. ਪੀ. ਆਈ. ਅਤੇ ਪ੍ਰੋਗਰੈਸਿਵ ਫਰੰਟ ਪੰਜਾਬ ਨੇ ਗਮਾਡਾ ਦਫ਼ਤਰ ਅੱਗੇ ਜਾਰੀ ਧਰਨੇ ਨੂੰ ਦਿੱਤਾ ਸਮਰਥਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।