19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕ੍ਰੈਡਿਟ ਕਾਰਡ ਧੋਖਾਧੜੀ ਮਾਮਲੇ 'ਚ ਹਰਿਆਣਾ ਤੋਂ ਮੁਲਜ਼ਮ ਕਾਬੂ, ਮਾਲਵੇਅਰ ਰਾਹੀਂ ਕੀਤੀਆਂ ਗਈਆਂ ਟਰਾਂਜ਼ੈਕਸ਼ਨਾਂ, ਕਰੀਬ 2.95 ਲੱਖ ਰੁਪਏ ਦੀ ਠੱਗੀ <br/>

ਅਜੀਤ ਡੈਸਕ 04-04-2026
ਚੰਡੀਗੜ੍ਹ, 3 ਅਪ੍ਰੈਲ (ਕਪਿਲ ਵਧਵਾ)- ਸਾਈਬਰ ਕਰਾਈਮ ਥਾਣਾ ਸੈਕਟਰ-17 ਚੰਡੀਗੜ੍ਹ ਦੀ ਪੁਲਿਸ ਨੇ ਕ੍ਰੈਡਿਟ ਕਾਰਡ ਧੋਖਾਧੜੀ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਹਰਿਆਣਾ ਦੇ ਹਿਸਾਰ ਤੋਂ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ | ਜਿਸਦੀ ਪਛਾਣ ਮੋਹਿਤ ਸੈਣੀ (29) ਵਜੋਂ ਹੋਈ ਹੈ | ਚੰਡੀਗੜ੍ਹ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਇਹ ਮਾਮਲਾ 6 ਅਗਸਤ 2025 ਨੂੰ ਬੀ. ਐਨ. ਐਸ. ਦੀ ਧਾਰਾ 318(4), 319(2), 336(3), 338, 240(2), 61(2) ਅਧੀਨ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਅਮਨਪ੍ਰੀਤ ਸਿੰਘ ਵਾਸੀ ਚੰਡੀਗੜ੍ਹ ਨੇ ਦੱਸਿਆ ਸੀ ਕਿ ਉਸਦੇ ਆਰ.ਬੀ.ਐਲ. ਬੈਂਕ ਦੇ ਕ੍ਰੈਡਿਟ ਕਾਰਡ ਤੋਂ ਬਿਨਾਂ ਕਿਸੇ ਮਨਜ਼ੂਰੀ ਦੇ ਕਰੀਬ 2,95,858 ਰੁਪਏ ਦੀਆਂ ਕਈ ਟਰਾਂਜ਼ੈਕਸ਼ਨਾਂ ਹੋ ਗਈਆਂ | ਉਸ ਨੇ ਇਹ ਵੀ ਸਪਸ਼ਟ ਕੀਤਾ ਕਿ ਉਸਨੇ ਨਾ ਕੋਈ ਓ.ਟੀ.ਪੀ ਸਾਂਝਾ ਕੀਤਾ ਅਤੇ ਨਾ ਹੀ ਕੋਈ ਸ਼ੱਕੀ ਲਿੰਕ 'ਤੇ ਕਲਿੱਕ ਕੀਤਾ | ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਇਹ ਧੋਖਾਧੜੀ Tਪੋਲੋ ਡਰੱਗਜ਼ ਐਂਡ ਫਾਰਮਾਸਿਊਟੀਕਲਜ਼U ਨਾਮ ਦੇ ਮਰਚੈਂਟ ਰਾਹੀਂ ਕੀਤੀ ਗਈ ਸੀ | ਜਾਂਚ ਵਿਚ ਇਹ ਵੀ ਪਤਾ ਲੱਗਾ ਕਿ ਇਹ ਮਰਚੈਂਟ ਖਾਤਾ ਮੁਲਜ਼ਮ ਮੋਹਿਤ ਸੈਣੀ ਵਲੋਂ ਚਲਾਇਆ ਜਾ ਰਿਹਾ ਸੀ | ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖ਼ੁਲਾਸਾ ਕੀਤਾ ਕਿ ਉਹ ਆਪਣੇ ਬੈਂਕ ਖਾਤੇ ਨੂੰ ਅੱਗੇ ਆਪਣੇ ਜਾਣਕਾਰਾਂ ਨੂੰ ਮੁਹੱਈਆ ਕਰਵਾਉਂਦਾ ਸੀ, ਜੋ ਮਾਲਵੇਅਰ ਏ.ਪੀ.ਕੇ ਫਾਈਲਾਂ ਦੀ ਵਰਤੋਂ ਕਰਕੇ ਲੋਕਾਂ ਨਾਲ ਸਾਈਬਰ ਧੋਖਾਧੜੀ ਕਰਦੇ ਸਨ ਅਤੇ ਠੱਗੀ ਗਈ ਰਕਮ ਵੱਖ-ਵੱਖ ਖਾਤਿਆਂ ਰਾਹੀਂ ਟਰਾਂਸਫ਼ਰ ਕਰਦੇ ਸਨ | ਪੁਲਿਸ ਮੁਤਾਬਿਕ, ਇਸ ਮਾਮਲੇ ਵਿਚ ਹੋਰ ਸਾਥੀਆਂ ਦੀ ਭੂਮਿਕਾ ਦੀ ਜਾਂਚ ਜਾਰੀ ਹੈ |

ਪਿਛਲੀ ਖ਼ਬਰ ਸੈਕਟਰ 39 ਦੀ ਨਵੀਂ ਮੰਡੀ ਦਾ ਸਕੱਤਰ ਵਲੋਂ ਦੌਰਾ, ਮੰਡੀ ਨੂੰ ਜਲਦ ਤੋਂ ਜਲਦ ਚਾਲੂ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਨਿ... ਅਗਲੀ ਖ਼ਬਰ ਲੋਕ ਸਭਾ 'ਚ ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਹਾਊਸਿੰਗ ਆਰਡਰ ਸੰਬੰਧੀ ਮੁੱਦੇ ਚੁੱਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।