ਜ਼ੀਰਕਪੁਰ, 31 ਮਾਰਚ (ਮਨਿੰਦਰ ਸਿੰਘ)-ਜੀਵਨਦੀਪ ਸੇਵਾ ਚੈਰੀਟੇਬਲ ਟਰੱਸਟ ਜ਼ੀਰਕਪੁਰ ਵਲੋਂ ਆਪਣੇ ਨਵੇਂ ਆਯੁਰਵੈਦਿਕ ਕਲੀਨਿਕ ਦੇ ਉਦਘਾਟਨ ਮੌਕੇ ਅੰਬਾਲਾ-ਚੰਡੀਗੜ੍ਹ ਰੋਡ 'ਤੇ ਯੂਕੋ ਬੈਂਕ ਦੇ ਸਾਹਮਣੇ ਐਸ. ਸੀ. ਓ. 103, ਫਸਟ ਫਲੋਰ ਵਿਖੇ ਵੀਰਵਾਰ 2 ਅਪ੍ਰੈਲ ਨੂੰ ਮੁਫ਼ਤ ਜਾਂਚ ਕੈਂਪ ਅਤੇ ਆਯੁਰਵੈਦਿਕ ਦਵਾਈਆਂ ਦਾ ਲੰਗਰ ਲਗਾਇਆ ਜਾ ਰਿਹਾ ਹੈ | ਇਸ ਦੌਰਾਨ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੀਵਨਦੀਪ ਸੇਵਾ ਚੈਰੀਟੇਬਲ ਟਰੱਸਟ ਜ਼ੀਰਕਪੁਰ ਦੇ ਚੇਅਰਮੈਨ ਸੁਖਰਾਜ ਸਿੰਘ ਗਿੱਲ ਨੇ ਦੱਸਿਆ ਕਿ ਟਰੱਸਟ ਵਲੋਂ 2 ਅਪ੍ਰੈਲ ਨੂੰ ਆਯੁਰਵੈਦਿਕ ਕਲੀਨਿਕ ਤੇ ਲੈਬ ਦਾ ਉਦਘਾਟਨ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਸ ਲੈਬ ਵਿਚ 70 ਫੀਸਦੀ ਘੱਟ ਰੇਟਾਂ 'ਤੇ ਟੈਸਟ ਕੀਤੇ ਜਾਣਗੇ ਅਤੇ 50 ਫੀਸਦੀ ਘੱਟ ਰੇਟਾਂ 'ਤੇ ਆਯੁਰਵੈਦਿਕ ਦਵਾਈਆਂ ਦਿੱਤੀਆਂ ਜਾਣਗੀਆਂ | ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਖੂਨਦਾਨ ਕੈਂਪ 'ਚ ਪਹੁੰਚਣ ਦੀ ਅਪੀਲ ਵੀ ਕੀਤੀ |