28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਜਾਅਲੀ ਦਸਤਾਵੇਜ਼ ਲਗਾ ਕੇ ਜ਼ਮਾਨਤ ਕਰਵਾਉਣ ਆਏ ਵਿਅਕਤੀ ਅਦਾਲਤ ਨੇ ਪੁਲਿਸ ਹਵਾਲੇ ਕੀਤੇ

ਅਜੀਤ ਡੈਸਕ 01-04-2026
ਖਰੜ, 31 ਮਾਰਚ (ਜੰਡਪੁਰੀ)-ਕਤਲ ਦੇ ਮਾਮਲੇ 'ਚ ਨਾਮਜ਼ਦ ਮੁਲਜ਼ਮ ਦੀ ਜਾਅਲੀ ਦਸਤਾਵੇਜ਼ ਲਗਾ ਕੇ ਜ਼ਮਾਨਤ ਕਰਵਾਉਣ ਆਏ ਇਕ ਵਿਅਕਤੀ ਨੂੰ ਅਦਾਲਤ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ | ਮੁਲਜ਼ਮ ਦੀ ਪਛਾਣ ਹਰਦੀਪ ਸਿੰਘ ਪੁੱਤਰ ਹਰਭਜਨ ਸਿੰਘ ਪਿੰਡ ਟਕੂਆ ਜਲੰਧਰ ਵਜੋਂ ਹੋਈ ਹੈ, ਜੋ ਕਿ ਵਜ਼ੀਰ ਕੁਮਾਰ ਬਣ ਕੇ ਅਤੇ ਜਾਅਲੀ ਆਧਾਰ ਕਾਰਡ ਬਣਾ ਕੇ ਅਦਾਲਤ 'ਚ ਜ਼ਮਾਨਤ ਭਰਨ ਲਈ ਆਇਆ ਸੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਸੰਨ 2024 'ਚ ਹੋਏ ਇਕ ਕਤਲ ਦੇ ਮਾਮਲੇ 'ਚ ਐਫ. ਆਈ. ਆਰ. ਨੰ. 125 ਅਧੀਨ ਧਾਰਾ 302 ਦਰਜ ਕੀਤਾ ਗਈ ਸੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਕਰਨ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਜ਼ਮਾਨਤ ਸੰਬੰਧੀ ਕੇਸ ਦਾਇਰ ਕੀਤਾ ਗਿਆ ਸੀ, ਜਿਸ ਦਾ ਕਿ ਅਦਾਲਤ ਵਲੋਂ 30 ਮਾਰਚ ਨੂੰ ਆਰਡਰ ਪਾਸ ਕਰਕੇ ਹੇਠਲੀ ਅਦਾਲਤ 'ਚ ਮੁਲਜ਼ਮ ਕਰਨ ਸਿੰਘ ਦੀ ਜ਼ਮਾਨਤ ਦੇਣ ਸੰਬੰਧੀ ਆਰਡਰ ਪਾਸ ਕੀਤਾ ਗਿਆ ਸੀ, ਪਰ ਵਜ਼ੀਰ ਕੁਮਾਰ ਨਾਂਅ ਦੇ ਇਕ ਵਿਅਕਤੀ, ਜਿਸ ਨੇ ਕਿ ਅਦਾਲਤ 'ਚ ਆਪਣਾ ਜਾਅਲੀ ਆਧਾਰ ਕਾਰਡ ਅਤੇ ਜ਼ਮੀਨ ਦੀ ਫ਼ਰਦ ਪੇਸ਼ ਕੀਤੀ ਸੀ ਅਤੇ ਜਦੋਂ ਇਸ ਦੀ ਜਾਂਚ ਅਦਾਲਤ ਦੇ ਅਮਲੇ ਵਲੋਂ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਸ ਵਲੋਂ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਜ਼ਮਾਨਤ ਕੀਤੀ ਗਈ ਹੈ | ਇਸ ਤੋਂ ਬਾਅਦ ਜਦੋਂ ਜ਼ਮਾਨਤੀ ਦੇ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਹਰਦੀਪ ਸਿੰਘ ਨੇ ਆਪਣਾ ਜਾਅਲੀ ਨਾਂਅ ਵਜ਼ੀਰ ਕੁਮਾਰ ਦੱਸ ਕੇ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਸੀ ਅਤੇ ਉਸ ਵਲੋਂ ਆਪਣੇ ਜਾਅਲੀ ਦਸਤਾਵੇਜ਼ ਵੀ ਟੈਸਟ ਕਰਵਾਏ ਪਾਏ ਗਏ ਸਨ | ਇਸ ਸੰਬੰਧੀ ਦਲਜੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਖ਼ਿਲਾਫ਼ ਪੁਲਿਸ ਨੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਮੁਬਾਰਕਪੁਰ ਵਿਖੇ 16 ਸਾਲਾ ਲੜਕੇ 'ਤੇ ਡੀਜ਼ਲ ਪਾ ਕੇ ਲਗਾਈ ਅੱਗ, ਹਾਲਤ ਗੰਭੀਰ ਪੁਲਿਸ ਨੇ 4 ਅਣਪਛਾਤਿਆਂ ਖ਼ਿਲਾਫ਼ ਮਾਮਲਾ... ਅਗਲੀ ਖ਼ਬਰ ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।