19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਖਰੜ-ਲਾਂਡਰਾਂ ਅਤੇ ਪੁਰਾਣੀ ਮੋਰਿੰਡਾ ਰੋਡ 'ਤੇ ਰੋਜ਼ਾਨਾ ਲੱਗਦੇ ਜਾਮ ਤੋਂ ਲੋਕ ਪ੍ਰੇਸ਼ਾਨ

ਅਜੀਤ ਡੈਸਕ 31-03-2026
ਖਰੜ, 30 ਮਾਰਚ (ਗੁਰਮੁੱਖ ਸਿੰਘ ਮਾਨ)-ਖਰੜ-ਬਨੰੂੜ ਹਾਈਵੇਅ ਨੰ. 205-ਏ (ਬਾਬਾ ਬੰਦਾ ਸਿੰਘ ਬਹਾਦਰ ਮਾਰਗ) 'ਤੇ ਨਗਰ ਕੌਂਸਲ ਖਰੜ ਦੀ ਹਦੂਦ ਅੰਦਰ ਪੈਂਦੇ ਟੀ-ਪੁਆਇੰਟਾਂ 'ਤੇ ਹਰ ਸਮੇਂ ਜਾਮ ਲੱਗਾ ਰਹਿਣ ਕਾਰਨ ਵਾਹਨ ਚਾਲਕਾਂ ਨੂੰ ਆਪਣੀਆਂ ਮੰਜ਼ਿਲਾਂ 'ਤੇ ਪੁੱਜਣ 'ਚ ਕਾਫ਼ੀ ਸਮਾਂ ਲੱਗ ਜਾਂਦਾ ਹੈ | ਬੱਸ ਅੱਡਾ ਖਰੜ ਤੋਂ ਅੱਗੇ ਗੁਰਦੁਆਰਾ ਅਕਾਲੀ ਦਫ਼ਤਰ ਰੋਡ, ਭੁਰੂ ਚੌਕ-ਰੰਧਾਵਾ ਰੋਡ ਟੀ-ਪੁਆਇੰਟ, ਢਾਬ ਤੇ ਬਡਾਲਾ ਰੋਡ ਟੀ-ਪੁਆਇੰਟ, ਖੂਨੀਮਾਜਰਾ ਕਾਲਜ ਰੋਡ ਟੀ-ਪੁਆਇੰਟ ਅਤੇ ਸੰਤੇਮਾਜਰਾ-ਖੂਨੀਮਾਜਰਾ ਟੀ-ਪੁਆਇੰਟ 'ਤੇ ਭਾਰੀ ਜਾਮ ਲੱਗਣ ਕਾਰਨ ਕਈ ਵਾਰ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ | ਬਡਾਲਾ ਰੋਡ ਟੀ-ਪੁਆਇੰਟ 'ਤੇ ਭਾਵੇਂ ਆਵਾਜਾਈ ਕੰਟਰੋਲ ਕਰਨ ਲਈ ਟ੍ਰੈਫ਼ਿਕ ਲਾਈਟਾਂ ਵੀ ਲਗਾਈਆਂ ਗਈਆਂ ਹਨ, ਪਰ ਇਨ੍ਹਾਂ ਟ੍ਰੈਫ਼ਿਕ ਲਾਈਟਾਂ ਦੇ ਸਮੇਂ ਕਾਰਨ ਹਰ ਸਮੇਂ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ | ਇਸ ਸੜਕ ਰਾਹੀਂ ਖਰੜ ਤੋਂ ਅੰਬਾਲਾ, ਦਿੱਲੀ, ਹਰਿਆਣਾ, ਚੰਡੀਗੜ੍ਹ ਏਅਰਪੋਰਟ ਨੂੰ ਜਾਣ ਵਾਲੀ ਅਤੇ ਅੰਬਾਲਾ, ਦਿੱਲੀ, ਹਰਿਆਣਾ ਤੋਂ ਆਉਣ ਵਾਲੀ ਆਵਾਜਾਈ ਗੁਜਰਦੀ ਹੈ | ਇਸੇ ਤਰ੍ਹਾਂ ਬਡਾਲਾ-ਬੱਸੀ ਮਾਰਗ ਤੋਂ ਆਉਣ-ਜਾਣ ਵਾਲੀ ਆਵਾਜਾਈ ਵੀ ਇੱਥੋਂ ਹੋ ਕੇ ਲੰਘਦੀ ਹੈ | ਇਸ ਸੜਕ 'ਤੇ ਪਿੰਡ ਚੋਲਟਾਂ ਨੇੜੇ ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਤਹਿਤ ਬਣੀ ਸੜਕ ਕਾਰਨ ਵਾਹਨਾਂ ਦਾ ਹੋਰ ਵੀ ਜ਼ਿਆਦਾ ਭਾਰ ਵਧ ਗਿਆ ਹੈ | ਅਗਲੇ ਮਹੀਨੇ ਕਣਕ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਅਨਾਜ ਮੰਡੀ ਖਰੜ ਜੋ ਕਿ ਬਡਾਲਾ ਰੋਡ 'ਤੇ ਪੈਂਦੀ ਹੈ, ਵਿਚ ਕਣਕ ਦੀ ਆਮਦ ਸ਼ੁਰੂ ਹੋ ਜਾਵੇਗੀ, ਜਿਸ ਕਾਰਨ ਇਸ ਟੀ-ਪੁਆਇੰਟ 'ਤੇ ਜਾਮ ਦੀ ਸਮੱਸਿਆ ਹੋਰ ਗੰਭੀਰ ਹੋ ਜਾਵੇਗੀ | ਬਡਾਲਾ ਰੋਡ 'ਤੇ ਢਾਬ ਟੀ-ਪੁਆਇੰਟ 'ਤੇ ਪਹਿਲਾਂ ਆਵਾਜਾਈ ਨੂੰ ਕੰਟਰੋਲ ਕਰਨ ਲਈ ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮ ਤਾਇਨਾਤ ਰਹਿੰਦੇ ਸਨ, ਪਰ ਪਿਛਲੇ ਕਾਫ਼ੀ ਸਮੇਂ ਤੋਂ ਇੱਥੇ ਟ੍ਰੈਫ਼ਿਕ ਕਰਮਚਾਰੀ ਤਾਇਨਾਤ ਨਾ ਕੀਤੇ ਜਾਣ ਕਾਰਨ ਜਾਮ ਲੱਗ ਜਾਂਦਾ ਹੈ | ਇੱਥੇ ਜਾਮ ਲੱਗਣ ਦਾ ਦੂਸਰਾ ਵੱਡਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਢਾਬ ਟੀ-ਪੁਆਇੰਟ ਕੱਟ 'ਤੇ ਸੀਮੈਂਟਿਡ ਬੈਰੀਕੇਡ ਲਗਾ ਕੇ ਇਸ ਨੂੰ ਆਵਾਜਾਈ ਲਈ ਬੰਦ ਕੀਤਾ ਹੋਇਆ ਹੈ ਅਤੇ ਜੇਕਰ ਇਹ ਬੈਰੀਕੇਡ ਹਟਾ ਦਿੱਤੇ ਜਾਣ ਤਾਂ ਜਾਮ ਤੋਂ ਕਾਫ਼ੀ ਹੱਦ ਤੱਕ ਰਾਹਤ
ਪਿਛਲੀ ਖ਼ਬਰ ਜਥੇ. ਬਾਬਾ ਹਨੂੰਮਾਨ ਸਿੰਘ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਚੰਡੀਗੜ੍ਹ 'ਚ ਮਹਾਵੀਰ ਜੈਅੰਤੀ ਦੀ ਧੂਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।