19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਚੰਡੀਗੜ੍ਹ 'ਚ ਮਹਾਵੀਰ ਜੈਅੰਤੀ ਦੀ ਧੂਮ

ਅਜੀਤ ਡੈਸਕ 31-03-2026
ਚੰਡੀਗੜ੍ਹ, 30 ਮਾਰਚ (ਸੰਦੀਪ ਕੁਮਾਰ ਮਾਹਨਾ) – ਮਹਾਵੀਰ ਜੈਅੰਤੀ ਦੇ ਮੌਕੇ 'ਤੇ ਚੰਡੀਗੜ੍ਹ 'ਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਨੇ ਸਾਰੇ ਚੰਡੀਗੜ੍ਹ ਵਾਸੀਆਂ ਦਾ ਧਿਆਨ ਖਿੱਚਿਆ | ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਹਾਜ਼ਰੀ ਭਰਦਿਆਂ ਸਮਾਜ ਨੂੰ ਸ਼ਾਂਤੀ ਅਤੇ ਏਕਤਾ ਦਾ ਸੁਨੇਹਾ ਦਿੱਤਾ | ਸਮਾਗਮ ਦੀ ਸ਼ੁਰੂਆਤ ਸੈਕਟਰ 28 ਸਥਿਤ ਸ਼੍ਰੀ ਸ਼ਵੇਤਾਂਬਰ ਜੈਨ ਮੰਦਰ ਵਿਖੇ ਰਾਜਪਾਲ ਕਟਾਰੀਆ ਵਲੋਂ ਮੱਥਾ ਟੇਕਣ ਨਾਲ ਹੋਈ | ਇਸ ਤੋਂ ਬਾਅਦ ਭਗਵਾਨ ਮਹਾਵੀਰ ਦੀ ਮੂਰਤੀ ਨੂੰ ਸਜਾਏ ਹੋਏ ਰੱਥ 'ਚ ਬਿਠਾ ਕੇ ਸ਼ੋਭਾ ਯਾਤਰਾ ਰਵਾਨਾ ਕੀਤੀ ਗਈ | ਬੈਂਡ ਬਾਜਿਆਂ ਦੀ ਧੁੰਨ ਅਤੇ ਸ਼ਰਧਾਲੂਆਂ ਦੇ ਜੈਕਾਰਿਆਂ ਦੇ ਦਰਮਿਆਨ ਇਹ ਯਾਤਰਾ ਸੈਕਟਰ 27 ਸਥਿਤ ਸ੍ਰੀ ਦਿਗੰਬਰ ਜੈਨ ਮੰਦਰ ਪਹੁੰਚੀ, ਜਿੱਥੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਤੋਂ ਉਪਰੰਤ ਸ਼ੋਭਾ ਯਾਤਰਾ ਸੈਕਟਰ 18 ਦੇ ਜੈਨ ਸਥਾਨਕ ਪਹੁੰਚੀ, ਜਿੱਥੇ ਜੈਨ ਭਾਈਚਾਰੇ ਵਲੋਂ ਰਾਜਪਾਲ ਕਟਾਰੀਆ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਬਾਅਦ 'ਚ ਰਾਜਪਾਲ ਨੇ ਸੈਕਟਰ-24 ਸਥਿਤ ਅਨੁਵਰਤ ਭਵਨ 'ਚ ਦਰਸ਼ਨ ਕਰਕੇ ਸੰਤ ਮਹਾਤਮਾਂ ਤੋਂ ਅਸ਼ੀਰਵਾਦ ਲਿਆ | ਸ਼ੋਭਾ ਯਾਤਰਾ 'ਚ ਹਜ਼ਾਰਾਂ ਸ਼ਰਧਾਲੂ ਪੈਦਲ ਸ਼ਾਮਿਲ ਹੋਏ | ਇਸ ਮੌਕੇ ਸੰਬੋਧਨ ਕਰਦਿਆਂ ਰਾਜਪਾਲ ਕਟਾਰੀਆ ਨੇ ਕਿਹਾ ਕਿ ਜੈਨ ਧਰਮ ਜਨਮ ਨਾਲ ਨਹੀਂ, ਸਗੋਂ ਮਨੁੱਖ ਦੇ ਕਰਮਾਂ ਅਤੇ ਆਚਰਨ ਨਾਲ ਅਪਣਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਭਗਵਾਨ ਮਹਾਵੀਰ ਦੀਆਂ ਸਿੱਖਿਆਵਾਂ ਅੱਜ ਵੀ ਮਨੁੱਖਤਾ ਲਈ ਮਾਰਗਦਰਸ਼ਕ ਹਨ | ਰਾਜਪਾਲ ਨੇ ਜੈਨ ਭਾਈਚਾਰੇ ਦੀ ਏਕਤਾ ਦੀ ਪ੍ਰਸ਼ੰਸਾ ਕੀਤੀ |
ਪਿਛਲੀ ਖ਼ਬਰ ਖਰੜ-ਲਾਂਡਰਾਂ ਅਤੇ ਪੁਰਾਣੀ ਮੋਰਿੰਡਾ ਰੋਡ 'ਤੇ ਰੋਜ਼ਾਨਾ ਲੱਗਦੇ ਜਾਮ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਬੱਚੇਦਾਨੀ ਦੀ ਰਸੌਲੀ ਦਾ ਆਯੁਰਵੈਦਿਕ ਇਲਾਜ-ਅਮੇਰਿਕਨ ਹਸਪਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।