19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸੀ. ਜੀ. ਸੀ. ਲਾਂਡਰਾਂ ਵਿਖੇ 'ਇਮੋਸ਼ਨਲ ਰੈਗਿਊਲੇਸ਼ਨ ਥਰੂ ਮਾਇੰਡ ਫੁੱਲਨੈੱਸ' ਵਿਸ਼ੇ 'ਤੇ ਸੈਸ਼ਨ ਕਰਵਾਇਆ

ਅਜੀਤ ਡੈਸਕ 31-03-2026
ਐੱਸ. ਏ. ਐੱਸ. ਨਗਰ, 30 ਮਾਰਚ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਸ (ਸੀ. ਜੀ. ਸੀ.) ਲਾਂਡਰਾਂ ਦੇ ਇੰਟਰਨਲ ਕੁਆਲਟੀ ਐਸ਼ੋਰੈਂਸ ਸੈੱਲ (ਆਈ. ਕਿਊ. ਏ. ਸੀ.) ਵਲੋਂ ਐੱਚ. ਆਰ. ਵਿਭਾਗ ਦੇ ਸਹਿਯੋਗ ਸਦਕਾ 'ਇਮੋਸ਼ਨਲ ਰੈਗਿਊਲੇਸ਼ਨ ਥਰੂ ਮਾਇੰਡ ਫੁੱਲਨੈੱਸ' ਵਿਸ਼ੇ 'ਤੇ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ, ਜਿਸ 'ਚ ਕਰੀਬ 100 ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ | ਇਸ ਸੈਸ਼ਨ ਦਾ ਮੁੱਖ ਉਦੇਸ਼ ਨਿੱਜੀ ਅਤੇ ਪੇਸ਼ੇਵਰ ਜੀਵਨ 'ਚ ਭਾਵਨਾਤਮਕ ਕੰਟਰੋਲ ਦੀ ਮਹੱਤਤਾ ਬਾਰੇ ਜਾਗਰੂਕਤਾ ਨੂੰ ਵਧਾਉਣਾ, ਭਾਗੀਦਾਰਾਂ ਨੂੰ ਤਣਾਅ ਦਾ ਪ੍ਰਬੰਧਨ ਕਰਨ, ਧਿਆਨ ਕੇਂਦਰਿਤ ਕਰਨ ਅਤੇ ਭਾਵਨਾਤਮਕ ਸੰਤੁਲਨ ਬਣਾਈ ਰੱਖਣ ਲਈ ਮਨੋਵਿਗਿਆਨਕ ਰਣਨੀਤੀਆਂ ਨਾਲ ਲੈਸ ਕਰਨਾ ਸੀ | ਇਸ ਵਿਸ਼ੇਸ਼ ਸੈਸ਼ਨ ਦਾ ਸੰਚਾਲਨ ਮਨੋਵਿਗਿਆਨੀ ਅਤੇ ਬੀ. ਕਿਊ. ਏ. ਕੰਸਲਟੈਂਟਸ ਪ੍ਰਾ. ਲਿ. ਮੁਹਾਲੀ ਵਿਖੇ ਕਾਰਪੋਰੇਟ ਬਿਹੇਵੀਅਰਲ ਟ੍ਰੇਨਰ ਡਾ. ਨਯਨਿਕਾ ਸਿੰਘ ਵਲੋਂ ਕੀਤਾ ਗਿਆ, ਜਿਨ੍ਹਾਂ ਨੇ ਮਾਨਸਿਕ ਤਕਨੀਕਾਂ, ਭਾਵਨਾਤਮਕ ਬੁੱਧੀ ਅਤੇ ਭਾਵਨਾਵਾਂ ਨੂੰ ਨਿਯਮਿਤ ਕਰਨ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਬਾਰੇ ਸੂਝ ਪ੍ਰਦਾਨ ਕੀਤੀ | ਇਸ ਦੌਰਾਨ ਇੰਟਰਐਕਟਿਵ ਗਤੀਵਿਧੀਆਂ ਅਤੇ ਵਿਵਹਾਰਕ ਅਭਿਆਸ ਵੀ ਕਰਵਾਏ ਗਏ, ਜਿਨ੍ਹਾਂ ਨੇ ਭਾਗੀਦਾਰਾਂ ਨੂੰ ਮਾਨਸਿਕ ਅਭਿਆਸਾਂ ਨੂੰ ਅਨੁਭਵ ਕਰਨ ਅਤੇ ਰੋਜ਼ਾਨਾ ਜੀਵਨ 'ਚ ਉਨ੍ਹਾਂ ਦੀ ਵਰਤੋਂ ਨੂੰ ਸਮਝਣ ਦੇ ਯੋਗ ਬਣਾਇਆ | ਇਹ ਸਾਂਝੀ ਪਹਿਲ ਫੈਕਲਟੀ ਮੈਂਬਰਾਂ 'ਚ ਭਾਵਨਾਤਮਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਅਤੇ ਸਵੈ-ਨਿਯਮ ਹੁਨਰਾਂ ਨੂੰ ਵਧਾਉਣ 'ਤੇ ਕੇਂਦਰਿਤ ਸੀ | ਅੰਤ 'ਚ ਬਰਿੰਦਰ ਸਾਹਨੀ ਡਾਇਰੈਕਟਰ ਐਚ. ਆਰ. ਸੀ. ਜੀ. ਸੀ. ਲਾਂਡਰਾਂ, ਡਾ. ਹਰਸਿਮਰਨ ਕੌਰ ਡੀਨ ਆਈ. ਕਿਊ. ਏ. ਸੀ. ਅਤੇ ਈਸ਼ਾ ਸ਼ਰਮਾ ਸੀਨੀਅਰ ਮੈਨੇਜਰ ਐਚ. ਆਰ. ਵਿਭਾਗ ਸੀ. ਜੀ. ਸੀ. ਲਾਂਡਰਾਂ ਵਲੋਂ ਬੁਲਾਰੇ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਮੈਡੀਕਲ ਕਾਲਜ ਅਤੇ ਹਸਪਤਾਲ ਪਹਿਲੀ ਅਪ੍ਰੈਲ ਤੋਂ ਸਵੇਰੇ 8 ਵਜੇ ਖੁੱਲ੍ਹੇਗਾ ਅਗਲੀ ਖ਼ਬਰ ਗੈਂਗਸਟਰਾਂ 'ਤੇ ਵਾਰ ਦਾ 69ਵਾਂ ਦਿਨ: ਪੁਲਿਸ ਵਲੋਂ 455 ਥਾਵਾਂ 'ਤੇ ਛਾਪੇਮਾਰੀ, 162 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।