26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਲਾਂਡਰਾਂ ਵਿਖੇ ਏ. ਆਈ. ਸੀ. ਟੀ. ਈ.-ਆਈ. ਡੀ. ਈ. ਏ. ਲੈਬ ਦਾ ਉਦਘਾਟਨ <br/>

ਅਜੀਤ ਡੈਸਕ 26-03-2026
ਐੱਸ. ਏ. ਐੱਸ. ਨਗਰ, 25 ਮਾਰਚ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀ. ਈ. ਸੀ.)-ਸੀ. ਜੀ. ਸੀ. ਲਾਂਡਰਾਂ ਵਿਖੇ ਏ. ਆਈ. ਸੀ. ਟੀ. ਈ.-ਆਈ. ਡੀ. ਈ. ਏ. ਲੈਬ ਦਾ ਉਦਘਾਟਨ ਕੀਤਾ ਗਿਆ | ਇਹ ਅਤਿ-ਆਧੁਨਿਕ ਲੈਬ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ ਆਈ. ਸੀ. ਟੀ. ਈ.), ਸੀ. ਜੀ. ਸੀ. ਲਾਂਡਰਾਂ ਅਤੇ ਉਦਯੋਗ ਭਾਈਵਾਲਾਂ ਦੇ ਸਹਿਯੋਗ ਨਾਲ ਕਰੀਬ 1 ਕਰੋੜ ਰੁ ਦੀ ਵਕਾਰੀ ਗ੍ਰਾਂਟ ਨਾਲ ਸਥਾਪਿਤ ਕੀਤੀ ਗਈ ਹੈ | ਇਸ ਲੈਬ ਦੇ ਉਦਘਾਟਨੀ ਸਮਾਰੋਹ 'ਚ ਰਸ਼ਪਾਲ ਸਿੰਘ ਧਾਲੀਵਾਲ ਪ੍ਰਧਾਨ ਸੀ. ਜੀ. ਸੀ. ਲਾਂਡਰਾਂ, ਮੁੱਖ ਮਹਿਮਾਨ ਸੁਨੀਲ ਮਹਿਤਾ ਏ. ਵੀ. ਪੀ. ਮਿਤਸੁਬੀਸ਼ੀ ਇਲੈਕਟਿ੍ਕ ਇੰਡੀਆ, ਪਰਮਪਾਲ ਸਿੰਘ ਢਿੱਲੋਂ ਵਾਈਸ ਚੇਅਰਮੈਨ ਸੀ. ਜੀ. ਸੀ. ਲਾਂਡਰਾਂ, ਡਾ. ਜੇ. ਪੀ. ਸਿੰਘ ਡਿਪਟੀ ਡਾਇਰੈਕਟਰ ਹਾਇਰ ਐਜੂਕੇਸ਼ਨ ਪੰਜਾਬ, ਸ਼ੀਬਾ ਥਾਮਸ ਮੁਖੀ ਕੰਟੈਂਟ ਐਂਡ ਪਾਰਟਨਰਸ਼ਿਪਸ ਨਾਸਕਾਮ ਅਤੇ ਪੁਨੀਤ ਵਰਮਾ ਪ੍ਰਧਾਨ ਟੀ. ਆਈ. ਈ. ਚੰਡੀਗੜ੍ਹ ਆਦਿ ਵਲੋਂ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਗਈ | ਇਸ ਦੇ ਨਾਲ ਹੀ ਹੋਰਨਾਂ ਖਾਸ ਮਹਿਮਾਨਾਂ 'ਚ ਮਨੋਜ ਗੁਪਤਾ ਮਿਤਸੁਬੀਸ਼ੀ ਇਲੈਕਟਿ੍ਕ ਇੰਡੀਆ, ਕਿ੍ਤੀ ਗੁਪਤਾ ਪਾਰਟਨਰ ਰਿਲੇਸ਼ਨਸ਼ਿਪ ਮੈਨੇਜਰ ਨਾਸਕਾਮ ਅਤੇ ਹਰਸ਼ਿਤਾ ਸਾਰਸਵਤ ਡਿਪਟੀ ਮੈਨੇਜਰ ਨਾਸਕਾਮ ਇੰਡੀਆ ਸ਼ਾਮਿਲ ਸਨ | ਇਸ ਮੌਕੇ ਸਭ ਤੋਂ ਪਹਿਲਾਂ ਸੀ. ਈ. ਸੀ.-ਸੀ. ਜੀ. ਸੀ. ਲਾਂਡਰਾਂ ਦੇ ਡਾਇਰੈਕਟਰ ਪਿ੍ੰ. ਡਾ. ਸੁਖਪ੍ਰੀਤ ਕੌਰ, ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਸੰਸਥਾ ਦੇ ਡਾਇਰੈਕਟਰਾਂ ਦੁਆਰਾ ਮਹਿਮਾਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਪਹਿਲਕਦਮੀ ਦੀ ਅਗਵਾਈ ਏ. ਆਈ. ਸੀ. ਟੀ. ਈ.-ਆਈ. ਡੀ. ਈ. ਏ. ਲੈਬ ਦੇ ਕੈਂਪਸ ਡਾਇਰੈਕਟਰ ਤੇ ਮੁੱਖ ਸਲਾਹਕਾਰ ਡਾ. ਰਾਜਦੀਪ ਸਿੰਘ ਨੇ ਕੀਤੀ, ਜਦਕਿ ਪ੍ਰਾਜੈਕਟ ਨੂੰ ਸਫ਼ਲ ਬਣਾਉਣ 'ਚ ਏ. ਆਈ. ਸੀ. ਟੀ. ਈ.-ਆਈ. ਡੀ. ਈ. ਏ. ਲੈਬ ਦੇ ਕੋਆਰਡੀਨੇਟਰ ਤੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਐਚ. ਓ. ਡੀ. ਪ੍ਰੋ. (ਡਾ.) ਰਚਿਨ ਗੋਇਲ ਅਤੇ ਏ. ਆਈ. ਸੀ. ਟੀ. ਈ.-ਆਈ. ਡੀ. ਈ. ਏ. ਲੈਬ ਦੇ ਕੋਆਰਡੀਨੇਟਰ ਤੇ ਸੀ. ਜੀ. ਸੀ. ਲਾਂਡਰਾਂ ਦੇ ਈ. ਸੀ. ਈ. ਵਿਭਾਗ ਦੇ ਐਚ. ਓ. ਡੀ. ਡਾ. ਵਿਨੇ ਭਾਟੀਆ ਦੁਆਰਾ ਭਰਪੂਰ ਸਹਿਯੋਗ ਦਿੱਤਾ ਗਿਆ | ਇਸੇ ਦੌਰਾਨ ਆਪਣੇ ਉਦਯੋਗਿਕ ਸੰਬੰਧਾਂ ਨੂੰ ਮਜ਼ਬੂਤ ਕਰਦੇ ਹੋਏ ਸੀ. ਜੀ. ਸੀ. ਲਾਂਡਰਾਂ ਵਲੋਂ ਐਸ. ਏ. ਐਸ. ਐਸ. ਸੀ. ਓ. ਐਮ. ਨਾਲ ਇਕ ਸਮਝੌਤਾ ਪੱਤਰ 'ਤੇ ਹਸਤਾਖਰ ਵੀ ਕੀਤੇ ਗਏ, ਜਿਸ ਨਾਲ ਪ੍ਰਭਾਵਸ਼ਾਲੀ ਸਹਿਯੋਗ ਅਤੇ ਉਦਯੋਗ ਅਨੁਕੂਲ ਹੁਨਰ ਵਿਕਾਸ ਪਹਿਲਕਦਮੀਆਂ ਲਈ ਰਾਹ ਪੱਧਰਾ ਹੋਵੇਗਾ | ਇਸ ਮੌਕੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੀ. ਜੀ. ਸੀ. ਲਾਂਡਰਾਂ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਲੈਬ ਦਾ ਉਦਘਾਟਨ ਨਵੀਨਤਾ ਆਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਵੱਲ ਸਾਡੀ ਯਾਤਰਾ 'ਚ ਇਕ ਪਰਿਵਰਤਨਸ਼ੀਲ ਕਦਮ ਹੈ |

ਪਿਛਲੀ ਖ਼ਬਰ ਮੁਹਾਲੀ ਨੈਕਸਟ ਜਨਰੇਸ਼ਨ ਸੜਕ ਪ੍ਰਾਜੈਕਟ ਨੂੰ ਲੈ ਕੇ ਨਵਾਂ ਵਿਵਾਦ ਅਗਲੀ ਖ਼ਬਰ ਰੇਲ ਗੱਡੀ ਦੀ ਲਪੇਟ 'ਚ ਆਉਣ ਕਰਕੇ ਵਿਅਕਤੀ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।