ਐੱਸ. ਏ. ਐੱਸ. ਨਗਰ/ਚੰਡੀਗੜ੍ਹ 25 ਮਾਰਚ (ਪ੍ਰੋ. ਅਵਤਾਰ ਸਿੰਘ, ਮਾਰਕੰਡਾ)-ਚੰਡੀਗੜ੍ਹ ਯੂਨੀਵਰਸਿਟੀ ਨੇ ਮੁੜ ਤੋਂ ਵੱਕਾਰੀ ਕਿਊ. ਐਸ. ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ਵਿਸ਼ਾ ਵਾਰ (ਬਾਈ ਸਬਜੈਕਟਸ)-2026' 'ਚ ਬਾਜ਼ੀ ਮਾਰੀ ਹੈ | ਯੂਨੀਵਰਸਿਟੀ ਨੇ 11 ਵਿਸ਼ਿਆਂ 'ਚ ਮੋਹਰੀ ਰੈਂਕ ਹਾਸਿਲ ਕੀਤਾ ਹੈ, ਜਿਨ੍ਹਾਂ 'ਚ 2025 ਦੇ ਮੁਕਾਬਲੇ 6 ਨਵੇਂ ਵਿਸ਼ੇ ਵੀ ਸ਼ਾਮਿਲ ਹਨ | ਕਿਊ. ਐਸ. ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ਵਿਸ਼ਾ ਵਾਰ-2026 'ਚ ਯੂਨੀਵਰਸਿਟੀ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਵੀਰਾਜਾ ਐੱਨ. ਸੀਤਾਰਾਮ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਕਿਊ. ਐਸ. ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਵਿਸ਼ਾ ਵਾਰ-2026 'ਚ 11 ਵਿਸ਼ਿਆਂ 'ਚ ਚੋਟੀ ਦੀ ਰੈਂਕਿੰਗ ਹਾਸਿਲ ਕੀਤੀ ਹੈ | ਇਹ 2025 'ਚ ਕਿਊ. ਐਸ. ਦੀ ਵਿਸ਼ਾ ਵਾਰ ਰੈਂਕਿੰਗ 'ਚ ਸ਼ਾਮਿਲ 5 ਵਿਸ਼ਿਆਂ ਦੀ ਤੁਲਨਾ 'ਚ ਦੁਗਣੀ ਤੋਂ ਵੀ ਜ਼ਿਆਦਾ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ 11 ਵਿਸ਼ਿਆਂ 'ਚ ਚੰਡੀਗੜ੍ਹ ਯੂਨੀਵਰਸਿਟੀ ਨੇ ਕਿਊ. ਐਸ. ਦੀ ਤਾਜ਼ਾ ਵਿਸ਼ਾ ਵਾਰ ਰੈਂਕਿੰਗ 'ਚ ਟਾਪ ਰੈਂਕ ਹਾਸਿਲ ਕੀਤਾ ਹੈ, ਉਨ੍ਹਾਂ 'ਚ ਕੰਪਿਊਟਰ ਸਾਇੰਸ ਐਂਡ ਇਨਫਾਰਮੇਸ਼ਨ ਸਿਸਟਮ, ਕੈਮੀਕਲ ਇੰਜੀਨੀਅਰਿੰਗ, ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕਸ ਇੰਜੀਨੀਅਰਿੰਗ, ਮਕੈਨੀਕਲ, ਐਰੋਨੌਟੀਕਲ ਐਂਡ ਮੈਨੂਫੈਕਚਰਿੰਗ ਇੰਜੀਨੀਅਰਿੰਗ, ਬਾਇਓਲੋਜੀਕਲ ਸਾਇੰਸ, ਕੈਮਿਸਟਰੀ, ਇਨਵਾਇਰਨਮੈਂਟਲ ਸਾਇੰਸ, ਮੈਥ, ਫਿਜ਼ੀਕਸ, ਬਿਜ਼ਨੈੱਸ ਐਂਡ ਮੈਨੇਜਮੈਂਟ ਸਟੱਡੀਜ਼ ਅਤੇ ਇਕਨਾਮਿਕਸ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਸ਼ਿਆਂ 'ਚੋਂ ਚੰਡੀਗੜ੍ਹ ਯੂਨੀਵਰਸਿਟੀ ਨੇ 6 ਵਿਸ਼ਿਆਂ, ਜਿਨ੍ਹਾਂ 'ਚ ਕੈਮੀਕਲ ਇੰਜੀਨੀਅਰਿੰਗ, ਬਾਇਓਲੋਜੀਕਲ ਸਾਇੰਸ, ਇਨਵਾਇਰਨਮੈਂਟਲ ਸਾਇੰਸ, ਮੈਥਮੈਟਿਕਸ, ਫਿਜ਼ੀਕਸ ਅਤੇ ਇਕਨਾਮਿਕਸ ਸ਼ਾਮਿਲ ਹਨ, 'ਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ, ਜਿਸ ਨਾਲ ਭਾਰਤ ਦੀ ਨੰਬਰ 1 ਪ੍ਰਾਈਵੇਟ ਯੂਨੀਵਰਸਿਟੀ ਵਜੋਂ ਚੰਡੀਗੜ੍ਹ ਯੂਨੀਵਰਸਿਟੀ ਦੀ ਸਥਿਤੀ ਹੋਰ ਮਜ਼ਬੂਤ ਹੋਈ ਹੈ | ਇਸੇ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਆਪਣੀ ਸ਼ੁਰੂਆਤ ਦੇ ਸਿਰਫ਼ 14 ਸਾਲਾਂ ਦੇ ਅੰਦਰ ਹੀ ਚੰਡੀਗੜ੍ਹ ਯੂਨੀਵਰਸਿਟੀ ਦਾ ਗਲੋਬਲ ਰੈਂਕਿੰਗ 'ਚ ਦਬਦਬਾ ਬਰਕਰਾਰ ਹੈ | ਉਨ੍ਹਾਂ ਕਿਹਾ ਕਿ ਅਸਲ 'ਚ ਭਾਰਤ ਦੇ ਉੱਚ ਸਿੱਖਿਅਕ ਅਦਾਰਿਆਂ ਨੇ ਕਿਊ. ਐਸ. ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਵਿਸ਼ਾ ਵਾਰ-2026 'ਚ ਹੁਣ ਤੱਕ ਦਾ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ | ਇਨ੍ਹਾਂ ਵਿਸ਼ਾ-ਵਾਰ ਰੈਂਕਿੰਗਾਂ 'ਚ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਸੂਚੀ 'ਚ ਸ਼ਾਮਿਲ ਹੋਣ ਵਾਲੀਆਂ ਭਾਰਤੀ ਯੂਨੀਵਰਸਿਟੀਆਂ ਦੀ ਗਿਣਤੀ 2025 ਦੇ 79 ਦੇ ਅੰਕੜੇ ਦੇ ਮੁਕਾਬਲੇ 2026 'ਚ 99 ਹੋ ਗਈ ਹੈ | ਇਸ ਦੇ ਨਾਲ ਹੀ ਭਾਰਤ ਕਿਊ. ਐਸ. ਵਰਲਡ ਯੂਨੀਵਰਸਿਟੀ ਰੈਂਕਿੰਗਜ਼-2026 'ਚ ਚੌਥਾ ਸਭ ਤੋਂ ਵੱਧ ਪ੍ਰਤੀਨਿਧਤਾ ਵਾਲਾ ਮੁਲਕ ਵੀ ਬਣ ਗਿਆ ਹੈ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਹੁਣ ਤਿੰਨ ਵਿਸ਼ਿਆਂ ਕੰਪਿਊਟਰ ਸਾਇੰਸ ਐਂਡ ਇਨਫਾਰਮੇਸ਼ਨ ਸਿਸਟਮਜ਼, ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਤੇ ਮਕੈਨੀਕਲ ਅਤੇ ਐਰੋਨੌਟੀਕਲ ਐਂਡ ਮੈਨੂਫੈਕਚਰਿੰਗ ਇੰਜੀਨੀਅਰਿੰਗ 'ਚ ਦੁਨੀਆ ਦੀਆਂ ਚੋਟੀ ਦੀਆਂ 300 ਯੂਨੀਵਰਸਿਟੀਆਂ 'ਚ ਸ਼ੁਮਾਰ ਹੋ ਗਈ ਹੈ | ਇਸ ਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਹੁਣ 6 ਵਿਸ਼ਿਆਂ 'ਚ ਦੁਨੀਆ ਦੀਆਂ ਚੋਟੀ ਦੀਆਂ 400 ਯੂਨੀਵਰਸਿਟੀਆਂ ਦੀ ਸੂਚੀ 'ਚ ਸ਼ਾਮਿਲ ਹੋ ਚੁੱਕੀ ਹੈ, ਜੋ ਕਿ 2025 ਦੀ ਰੈਂਕਿੰਗ 'ਚ ਸ਼ਾਮਿਲ 2 ਵਿਸ਼ਿਆਂ ਦੇ ਮੁਕਾਬਲੇ ਇਕ ਵੱਡੀ ਛਾਲ ਹੈ |