ਚੰਡੀਗੜ੍ਹ, 25 ਮਾਰਚ (ਕਪਿਲ ਵਧਵਾ) ਚੰਡੀਗੜ੍ਹ ਪੁਲਿਸ ਦੇ ਸਾਈਬਰ ਕ੍ਰਾਈਮ ਥਾਣੇ ਵਲੋਂ ਸਾਈਬਰ ਧੋਖਾਧੜੀ ਦੇ ਵੱਖ-ਵੱਖ ਮਾਮਲਿਆਂ 'ਚ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪਹਿਲੇ ਮਾਮਲੇ ਵਿਚ ਮੁਲਜ਼ਮਾਂ ਨੇ ਆਪਣੇ ਆਪ ਨੂੰ ਤਾਂਤਿ੍ਕ ਅਤੇ ਮੌਲਵੀ ਵਜੋਂ ਪੇਸ਼ ਕਰਕੇ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਦਾ ਹੱਲ ਕਰਨ ਦੇ ਨਾਂਅ 'ਤੇ ਧੋਖਾਧੜੀ ਕੀਤੀ | ਸਾਈਬਰ ਠੱਗਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪੀੜਿਤ ਨਾਲ ਸੰਪਰਕ ਕਰਕੇ ਉਸ ਦੀ ਮਾਨਸਿਕ ਸਥਿਤੀ ਦਾ ਫਾਇਦਾ ਚੁੱਕਿਆ ਅਤੇ ਝੂਠੇ ਡਰ ਪੈਦਾ ਕਰਕੇ ਪੀੜਿਤ ਤੋਂ ਲਗਭਗ 40 ਲੱਖ ਰੁਪਏ ਅਤੇ ਕਰੀਬ 150 ਗ੍ਰਾਮ ਸੋਨੇ ਦੇ ਗਹਿਣੇ ਠੱਗੇ ਲਏ | ਇਸ ਸਬੰਧੀ ਪਹਿਲਾਂ ਰੋਹਿਤ ਭਾਰਗਵ ਨੂੰ ਕਾਬੂ ਕੀਤਾ ਗਿਆ ਸੀ | ਹੁਣ ਇਸ ਮਾਮਲੇ ਵਿਚ ਪੁਲਿਸ ਨੇ ਦਿਨੇਸ਼ ਕੁਮਾਰ ਵਾਸੀ ਚੁਰੂ (ਰਾਜਸਥਾਨ) ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਨੇ ਆਪਣੇ ਖਾਤੇ ਵਿਚ ਠੱਗੀ ਗਈ ਰਕਮ ਚੋਂ 18.43 ਲੱਖ ਰੁਪਏ ਟ੍ਰਾਂਸਫਰ ਕਰਵਾਏ ਸਨ | ਉਸ ਦੇ ਕਬਜ਼ੇ ਵਿਚੋਂ ਮੋਬਾਈਲ ਫੋਨ ਅਤੇ ਏ.ਟੀ.ਐਮ ਕਾਰਡ ਬਰਾਮਦ ਕੀਤਾ ਗਿਆ ਹੈ | ਦੂਜੇ ਮਾਮਲੇ ਵਿਚ ਆਨਲਾਈਨ ਬੈਂਕਿੰਗ ਧੋਖਾਧੜੀ ਰਾਹੀਂ 3.60 ਲੱਖ ਰੁਪਏ ਦੀ ਠੱਗੀ ਕੀਤੀ ਗਈ | ਸ਼ਿਕਾਇਤਕਰਤਾ ਦੇ ਬੈਂਕ ਖਾਤੇ ਵਿਚੋਂ ਬਿਨਾਂ ਜਾਣਕਾਰੀ ਦੇ ਦੋ ਲੈਣ-ਦੇਣ ਕੀਤੇ ਗਏ | ਜਾਂਚ ਦੌਰਾਨ ਇਹ ਰਕਮ ਸੋਮਨਾਥ ਸਾਹਾ ਦੇ ਬੈਂਕ ਖਾਤੇ ਵਿਚ ਜਾਣ ਦੀ ਪੁਸ਼ਟੀ ਹੋਈ, ਜਿਸ ਨੰੂ ਕੋਲਕਾਤਾ ਤੋਂ ਗਿ੍ਫ਼ਤਾਰ ਕੀਤਾ ਗਿਆ | ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਕਮਿਸ਼ਨ ਦੇ ਲਾਲਚ ਵਿਚ ਆਪਣਾ ਬੈਂਕ ਖਾਤਾ, ਏ.ਟੀ.ਐਮ ਕਾਰਡ ਅਤੇ ਸਿੰਮ ਕਾਰਡ ਹੋਰ ਵਿਅਕਤੀ ਨੂੰ ਵਰਤਣ ਲਈ ਦਿੱਤੇ ਸਨ |