27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਪੰਜਾਬ ਯੂਨੀਵਰਸਿਟੀ ਦੇ ਸਾਲਾਨਾ ਖੇਡ ਇਨਾਮ ਵੰਡ ਸਮਾਰੋਹ 'ਚ 2 ਕਰੋੜ ਵੰਡੇ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਜੇਤੂ ਵਿਦਿਆਰਥੀਆਂ ਨੂੰ ਟਰਾਫੀ ਦਿੰਦੇ ਹੋਏ ਉਪ ਕੁਲਪਤੀ ਪ੍ਰੋ. ਰੇਨੂੰ ਵਿਗ | (ਸੱਜੇ) ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰਸਿੱਧ ਐਕਟਰ ਤੇ ਕਿ੍ਕਟਰ ਯੋਗਰਾਜ ਸਿੰਘ | (ਸੱਜੇ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਲੋਕ ਸਪੰਰਕ ਵਿਭਾਗ ਦੇ ਡਾਿਾੲਰੈਕਟਰ ਡਾ. ਵਿਨੀਤ ਪੁਨੀਆਂ | ਤਸਵੀਰਾਂ : ਗੁਰਿੰਦਰ ਸਿੰਘ <br/> 26-03-2026
ਚੰਡੀਗੜ੍ਹ, 25 ਮਾਰਚ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਅੱਜ 2025-26 ਸੈਸ਼ਨ ਲਈ ਸਾਲਾਨਾ ਖੇਡ ਇਨਾਮ ਵੰਡ ਸਮਾਰੋਹ ਵਿਚ ਆਪਣੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਖੇਡ ਡਾਇਰੈਕਟੋਰੇਟ ਦੁਆਰਾ ਕਰਵਾਏ ਪੀ.ਯੂ ਸਾਲਾਨਾ ਖੇਡ ਇਨਾਮ ਵੰਡ ਸਮਾਰੋਹ ਵਿਚ ਸ਼ਾਨਦਾਰ ਖਿਡਾਰੀਆਂ, ਕੋਚਾਂ ਅਤੇ ਪ੍ਰਬੰਧਕਾਂ ਨੂੰ ਲਗਭਗ 2 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਗਏ | ਏ-ਡਿਵੀਜ਼ਨ ਕਾਲਜਾਂ (ਪੁਰਸ਼ਾਂ) ਵਿਚ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਨੇ 17,753 ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਰ ਸ਼ਾਦੀ ਲਾਲ ਟਰਾਫ਼ੀ ਜਿੱਤੀ ਜਦੋਂ ਕਿ ਐਮ.ਸੀ.ਐਮ ਕਾਲਜ ਚੰਡੀਗੜ੍ਹ ਨੇ ਏ-ਡਿਵੀਜ਼ਨ ਕਾਲਜਾਂ (ਮਹਿਲਾ) ਵਿਚੋਂ 12,497 ਅੰਕਾਂ ਨਾਲ ਪੰਡਿਤ ਬਾਲੰਸ ਟਰਾਫੀ ਪ੍ਰਾਪਤ ਕੀਤੀ | ਇਸ ਸਮਾਗਮ ਦੀ ਪ੍ਰਧਾਨਗੀ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਨੇ ਕੀਤੀ | ਪ੍ਰਸਿੱਧ ਕਿ੍ਕਟਰ ਯੋਗਰਾਜ ਸਿੰਘ ਮੁੱਖ ਮਹਿਮਾਨ ਸਨ ਅਤੇ ਦਰੋਣਾਚਾਰੀਆ ਪੁਰਸਕਾਰ ਜੇਤੂ ਤੀਰ-ਅੰਦਾਜ਼ੀ ਕੋਚ ਜੀਵਨਜੋਤ ਸਿੰਘ ਨੇ ਸਮਾਗਮ 'ਚ ਮਹਿਮਾਨ ਵਜੋਂ ਸ਼ਿਰਕਤ ਕੀਤੀ | ਡਿਵੀਜ਼ਨਾਂ ਵਿਚ ਕੁੱਲ ਚੈਂਪੀਅਨਸ਼ਿਪਾਂ ਦਾ ਐਲਾਨ ਕੀਤਾ ਗਿਆ | ਏ-ਡਿਵੀਜ਼ਨ ਕਾਲਜਾਂ (ਪੁਰਸ਼ਾਂ) ਵਿਚ ਐਸ.ਜੀ.ਜੀ.ਐਸ ਕਾਲਜ, ਚੰਡੀਗੜ੍ਹ ਨੇ 17,753 ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਰ ਸ਼ਾਦੀ ਲਾਲ ਟਰਾਫੀ ਜਿੱਤੀ | ਜੀ.ਜੀ.ਡੀ.ਐਸ.ਡੀ ਕਾਲਜ ਸੈਕਟਰ 32 ਚੰਡੀਗੜ੍ਹ ਨੇ 15,873 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੇ ਅਤੇ ਕੇ.ਕੇ. ਗਰੋਵਰ ਟਰਾਫੀ ਪ੍ਰਾਪਤ ਕੀਤੀ | ਡੀ.ਏ.ਵੀ ਕਾਲਜ ਸੈਕਟਰ 10 ਚੰਡੀਗੜ੍ਹ 5,854 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੇ ਅਤੇ ਪੀ.ਯੂ ਸਪੋਰਟਸ ਟਰਾਫੀ ਪ੍ਰਾਪਤ ਕੀਤੀ |
ਏ-ਡਿਵੀਜ਼ਨ ਕਾਲਜਾਂ (ਮਹਿਲਾਵਾਂ) ਵਿਚੋਂ ਐਮ.ਸੀ.ਐਮ ਕਾਲਜ ਸੈਕਟਰ 36 ਚੰਡੀਗੜ੍ਹ ਨੇ 12,497 ਅੰਕਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਪੰਡਿਤ ਬਾਲੰਸ ਟਰਾਫੀ ਪ੍ਰਾਪਤ ਕੀਤੀ | ਜੀ.ਜੀ.ਡੀ.ਐਸ.ਡੀ ਕਾਲਜ ਸੈਕਟਰ 32 ਚੰਡੀਗੜ੍ਹ ਨੇ 9,053 ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ | ਪੰਜਾਬ ਯੂਨੀਵਰਸਿਟੀ ਕੈਂਪਸ 8,597 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੇ | ਦੋਵਾਂ ਨੂੰ ਪੀ.ਯੂ ਸਪੋਰਟਸ ਟਰਾਫੀਆਂ ਦਿੱਤੀਆਂ ਗਈਆਂ | ਬੀ-ਡਿਵੀਜ਼ਨ ਕਾਲਜਾਂ (ਪੁਰਸ਼ਾਂ) ਵਿਚੋਂ ਖ਼ਾਲਸਾ ਕਾਲਜ ਗੜ੍ਹਦੀਵਾਲਾ 2,850 ਅੰਕਾਂ ਨਾਲ ਜੇਤੂ ਰਹੇ | ਬੀ.ਬੀ.ਪੀ.ਯੂ.ਸੀ.ਸੀ. ਬਲਾਚੌਰ 1,750 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੇ | ਐਮ.ਐਮ.ਜੀ. ਡੀ.ਏ.ਵੀ. ਕਾਲਜ ਗਿੱਦੜਬਾਹਾ ਨੇ 850 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਸਾਰਿਆਂ ਨੇ ਪੀਯੂ ਸਪੋਰਟਸ ਟਰਾਫੀਆਂ ਪ੍ਰਾਪਤ ਕੀਤੀਆਂ | ਬੀ-ਡਿਵੀਜ਼ਨ ਕਾਲਜਾਂ (ਮਹਿਲਾਵਾਂ) ਵਿਚੋਂ ਰਿਆਤ ਕਾਲਜ ਆਫ਼ ਲਾਅ ਰੈਲਮਾਜਰਾ ਨੇ 1,000 ਅੰਕਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਡਾ. ਜੀ.ਐਸ. ਢਿੱਲੋਂ ਟਰਾਫੀ ਪ੍ਰਾਪਤ ਕੀਤੀ | ਐਸ.ਜ਼ੈਡਐਸ ਸਰਕਾਰੀ ਕਾਲਜ ਰਾਲੀਕੋਟ 810 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੇ ਅਤੇ ਪੀ.ਯੂ ਸਪੋਰਟਸ ਟਰਾਫੀ ਪ੍ਰਾਪਤ ਕੀਤੀ | ਸੀ-ਡਿਵੀਜ਼ਨ ਕਾਲਜਾਂ (ਪੁਰਸ਼ - ਸਿੱਖਿਆ ਕਾਲਜ) ਵਿਚੋਂ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਸੈਕਟਰ 20 ਚੰਡੀਗੜ੍ਹ ਨੇ 3,500 ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ | ਸਰਕਾਰੀ ਕਾਲਜ ਆਫ਼ ਯੋਗਾ ਐਜੂਕੇਸ਼ਨ ਸੈਕਟਰ 23 ਚੰਡੀਗੜ੍ਹ 3,050 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੇ | ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਅਬੋਹਰ 1,750 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੇ | ਸਾਰਿਆਂ ਨੂੰ ਪੀਯੂ ਸਪੋਰਟਸ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ | ਸੀ-ਡਿਵੀਜ਼ਨ ਕਾਲਜਾਂ (ਮਹਿਲਾ - ਸਿੱਖਿਆ ਕਾਲਜ) ਵਿਚੋਂ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਸੈਕਟਰ 20 ਚੰਡੀਗੜ੍ਹ ਨੇ 3,710 ਅੰਕਾਂ ਨਾਲ ਜਿੱਤ ਪ੍ਰਾਪਤ ਕੀਤੀ | ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਸੈਕਟਰ 36 ਚੰਡੀਗੜ੍ਹ ਨੇ 2,475 ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ | ਸਰਕਾਰੀ ਕਾਲਜ ਆਫ਼ ਯੋਗਾ ਐਜੂਕੇਸ਼ਨ ਸੈਕਟਰ 23 ਚੰਡੀਗੜ੍ਹ 2,140 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੇ | ਸਾਰਿਆਂ ਨੂੰ ਪੀਯੂ ਸਪੋਰਟਸ ਟਰਾਫੀਆਂ ਪ੍ਰਾਪਤ ਹੋਈਆਂ |

ਪਿਛਲੀ ਖ਼ਬਰ ਸਾਈਬਰ ਧੋਖਾਧੜੀ ਦੇ ਵੱਖ-ਵੱਖ ਮਾਮਲਿਆਂ 'ਚ ਦੋ ਮੁਲਜ਼ਮ ਗਿ੍ਫ਼ਤਾਰ <br/> ਅਗਲੀ ਖ਼ਬਰ 'ਪ੍ਰਚਾਰ ਨਹੀਂ, ਪ੍ਰਬੰਧਨ ਸੁਧਾਰੋ'– ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਕੌਂਸਲਰ ਗਾਬੀ ਨੇ ਮੇਅਰ ਦੀ ਕਾਰਗੁਜ਼ਾਰੀ 'ਤੇ ਕੀਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।