28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਬੁਰਜ ਕੋਟੀਆ ਟਿ੍ਪਲ ਮਰਡਰ ਮਾਮਲੇ 'ਚ ਗੈਂਗਸਟਰ ਵਿਜੈ ਗਹਿਲੋਤ ਪੰਚਕੂਲਾ ਅਦਾਲਤ 'ਚ ਪੇਸ਼

ਅਜੀਤ ਡੈਸਕ 07-03-2026
ਪੰਚਕੂਲਾ, 6 ਮਾਰਚ (ਕਪਿਲ)-ਪੰਚਕੂਲਾ ਦੇ ਬੁਰਜ ਕੋਟੀਆ ਵਿਖੇ ਸਾਲ 2024 'ਚ ਹੋਏ ਟਿ੍ਪਲ ਮਰਡਰ ਮਾਮਲੇ 'ਚ ਦਿੱਲੀ ਦੇ ਨੰਦੂ ਗੈਂਗ ਦੇ ਗੈਂਗਸਟਰ ਵਿਜੈ ਗਹਿਲੋਤ ਨੂੰ ਪੰਚਕੂਲਾ ਅਦਾਲਤ 'ਚ ਪੇਸ਼ ਕੀਤਾ | ਮੁਲਜ਼ਮ ਨੂੰ ਕੜੀ ਸੁਰੱਖਿਆ ਦੇ ਦਰਮਿਆਨ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਚਕੂਲਾ ਅਦਾਲਤ ਲਿਆਂਦਾ ਗਿਆ | ਜ਼ਿਕਰਯੋਗ ਹੈ ਕਿ ਸਾਲ 2024 'ਚ ਗੈਂਗਸਟਰ ਨੰਦੂ ਦੇ ਲੋਕਾਂ ਵਲੋਂ ਤਿੰਨ ਲੋਕਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ | ਮੁਲਜ਼ਮ ਵਿਨੀਤ ਉਰਫ਼ ਵਿਕੀ ਨਾਮਕ ਇਕ ਨੌਜਵਾਨ ਨੂੰ ਮਾਰਨ ਆਏ ਸਨ, ਪਰ ਇਸ ਦੌਰਾਨ ਤੀਰਥ ਅਤੇ ਨਿਆ ਨਾਮਕ ਇਕ ਨੌਜਵਾਨ ਕੁੜੀ ਅਚਾਨਕ ਉਨ੍ਹਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ ਸਨ | ਇਸ ਟਿ੍ਪਲ ਮਰਡਰ ਮਾਮਲੇ 'ਚ ਪੁਲਿਸ ਪਹਿਲਾਂ ਹੀ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਚੁੱਕੀ ਹੈ | ਇਸ ਮਾਮਲੇ 'ਚ ਕਤਲ ਤੇ ਰੇਕੀ ਕਰਨ ਵਾਲਿਆਂ ਦੀ ਗਿ੍ਫ਼ਤਾਰੀ ਹੋ ਚੁੱਕੀ ਹੈ | ਇਸ ਘਟਨਾ ਤੋਂ ਬਾਅਦ ਗੈਂਗਸਟਰ ਨੰਦੂ ਦਾ ਨਾਮ ਸਾਹਮਣੇ ਆਇਆ ਸੀ ਅਤੇ ਇਸ ਮਾਮਲੇ 'ਚ ਗੈਂਗਸਟਰ ਵਿਜੈ ਗਹਿਲੋਤ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਲਿਆ ਕੇ ਪੰਚਕੂਲਾ ਦੀ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ | ਇਸ ਪੇਸ਼ੀ ਨੂੰ ਲੈ ਕੇ ਪੰਚਕੂਲਾ ਪੁਲਿਸ ਅਤੇ ਦਿੱਲੀ ਪੁਲਿਸ ਦੇ ਕੜੇ ਪ੍ਰਬੰਧ ਵੇਖਣ ਨੂੰ ਮਿਲੇ | ਇਸ ਪੇਸ਼ੀ ਦੌਰਾਨ ਪੰਚਕੂਲਾ ਪੁਲਿਸ ਤੇ ਕ੍ਰਾਈਮ ਬ੍ਰਾਂਚ ਦੀ ਟੀਮ ਮੌਜੂਦ ਸੀ |

ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਨੇ ਅਹਿਮ ਉਪਰਾਲੇ-ਵਿਧਾਇਕ ਕੁਲਵੰਤ ਸਿੰਘ <br... ਅਗਲੀ ਖ਼ਬਰ 'ਅੰਤਰਰਾਸ਼ਟਰੀ ਮਹਿਲਾ ਦਿਵਸ' ਮੌਕੇ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਸਿਹਤ ਤੇ ਰੁਜ਼ਗਾਰ ਕੈਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।