28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

'ਅੰਤਰਰਾਸ਼ਟਰੀ ਮਹਿਲਾ ਦਿਵਸ' ਮੌਕੇ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਸਿਹਤ ਤੇ ਰੁਜ਼ਗਾਰ ਕੈਂਪ ਲਗਾਇਆ <br/>

ਅਜੀਤ ਡੈਸਕ 07-03-2026
ਐੱਸ. ਏ. ਐੱਸ. ਨਗਰ, 6 ਮਾਰਚ (ਪ੍ਰੋ. ਅਵਤਾਰ ਸਿੰਘ)-'ਅੰਤਰਰਾਸ਼ਟਰੀ ਮਹਿਲਾ ਦਿਵਸ' ਮੌਕੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਲੋਂ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਤਹਿਤ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਫੇਜ਼-6 ਮੁਹਾਲੀ ਵਿਖੇ ਜ਼ਿਲ੍ਹਾ ਪੱਧਰੀ ਸਿਹਤ ਅਤੇ ਰੁਜ਼ਗਾਰ ਕੈਂਪ ਲਗਾਇਆ ਗਿਆ | ਰੁਜ਼ਗਾਰ ਵਿਭਾਗ, ਸਿਹਤ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਅਤੇ ਮਹਿਲਾਵਾਂ ਲਈ ਆਮ ਅਤੇ ਵਿਸ਼ੇਸ਼ ਸਿਹਤ ਜਾਂਚ ਦਾ ਪ੍ਰਬੰਧ ਕਰਨਾ ਸੀ | ਕੈਂਪ ਦੌਰਾਨ 375 ਮਹਿਲਾਵਾਂ ਦੀ ਸਿਹਤ ਦੀ ਜਾਂਚ ਕੀਤੀ ਗਈ | ਇਸ ਮੌਕੇ ਏ. ਡੀ. ਸੀ. (ਡੀ) ਸੋਨਮ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਨਿਖਿਲ ਅਰੋੜਾ (ਜ਼ਿਲ੍ਹਾ ਪ੍ਰੋਗਰਾਮ ਅਫ਼ਸਰ)/ਇੰਚਾਰਜ ਡੀ. ਬੀ. ਈ. ਈ., ਜਸਪ੍ਰੀਤ ਕੌਰ ਬੈਂਸ ਪਿ੍ੰ. ਸਰਕਾਰੀ ਕਾਲਜ ਫੇਜ਼-6 ਮੁਹਾਲੀ, ਡਾ. ਤਮੰਨਾ ਸਿੰਘਲ ਜ਼ਿਲ੍ਹਾ ਪਰਿਵਾਰ ਤੇ ਭਲਾਈ ਅਫ਼ਸਰ, ਗੁਰਸਿਮਰਨ ਕੌਰ ਸੀ. ਡੀ. ਪੀ. ਓ. ਖਰੜ, ਸੁਖਮਨੀਤ ਕੌਰ ਸੀ. ਡੀ. ਪੀ. ਓ. ਮਾਜਰੀ ਅਤੇ ਸੁਮਨ ਸੀ. ਡੀ. ਪੀ. ਓ. ਡੇਰਾਬੱਸੀ ਦੇ ਨਾਲ ਮਿਲ ਕੇ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ | ਇਸ ਤੋਂ ਇਲਾਵਾ ਨਵ-ਜੰਮੀਆਂ ਬੱਚੀਆਂ ਦੀਆਂ ਮਾਵਾਂ ਨੂੰ ਬੇਬੀ ਕਿੱਟਾਂ ਵੰਡੀਆਂ ਗਈਆਂ, ਜਦਕਿ ਸਿਹਤ ਜਾਂਚ ਕੈਂਪ 'ਚ ਹਿੱਸਾ ਲੈਣ ਵਾਲੀਆਂ ਮਹਿਲਾਵਾਂ ਨੂੰ ਹੈਲਥ ਕਿੱਟਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਲਗਾਏ ਗਏ ਰੁਜ਼ਗਾਰ ਕੈਂਪ ਦੌਰਾਨ ਐਕਸਿਸ ਬੈਂਕ, ਆਰ. ਐੱਸ. ਮੈਨਪਾਵਰ ਪ੍ਰੋਵਾਈਡਰ, ਮੁਰਾਰੀ ਸਰਵਿਸਿਜ਼, ਵੀ-5 ਗਲੋਬਲ ਸਰਵਿਸਿਜ਼ ਅਤੇ ਐਲ. ਆਈ. ਸੀ. ਸਮੇਤ ਕੁੱਲ 21 ਕੰਪਨੀਆਂ ਦੇ ਨੁਮਾਇੰਦਿਆਂ ਵਲੋਂ ਭਾਗ ਲੈਂਦਿਆਂ 800 ਤੋਂ ਵੱਧ ਅਸਾਮੀਆਂ ਦੀ ਪੇਸ਼ਕਸ਼ ਕੀਤੀ ਗਈ, ਜਦਕਿ 242 ਉਮੀਦਵਾਰਾਂ ਨੇ ਭਰਤੀ ਪ੍ਰਕਿਰਿਆ 'ਚ ਹਿੱਸਾ ਲਿਆ | ਇਸ ਪ੍ਰੋਗਰਮਾ ਦੌਰਾਨ ਸਵੈ-ਸਹਾਇਤਾ ਸਮੂਹਾਂ (ਸੈਲਫ਼ ਹੈਲਪ ਗਰੁੱਪਾਂ) ਵਲੋਂ ਤਿਆਰ ਕੀਤੇ ਉਤਪਾਦਾਂ ਦੀ ਵਿਕਰੀ ਲਈ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ 'ਚ ਹੱਥ ਨਾਲ ਬੁਣੇ ਦੁਪੱਟੇ, ਫੁਲਕਾਰੀਆਂ, ਆਰਗੈਨਿਕ ਸ਼ਹਿਦ ਤੇ ਦੇਸੀ ਘੀ ਸਮੇਤ ਹੋਰ ਸਥਾਨਕ ਤੌਰ 'ਤੇ ਤਿਆਰ ਕੀਤੇ ਉਤਪਾਦ ਰੱਖੇ ਗਏ ਸਨ |

ਪਿਛਲੀ ਖ਼ਬਰ ਬੁਰਜ ਕੋਟੀਆ ਟਿ੍ਪਲ ਮਰਡਰ ਮਾਮਲੇ 'ਚ ਗੈਂਗਸਟਰ ਵਿਜੈ ਗਹਿਲੋਤ ਪੰਚਕੂਲਾ ਅਦਾਲਤ 'ਚ ਪੇਸ਼ ਅਗਲੀ ਖ਼ਬਰ 53 ਸਾਲਾ ਵਿਅਕਤੀ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ, ਔਰਤ ਖ਼ਿਲਾਫ਼ ਮਾਮਲਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।