28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਯੂ. ਪੀ. ਐਸ. ਸੀ. ਸਿਵਲ ਸੇਵਾ ਪ੍ਰੀਖਿਆ 'ਚ ਪੰਚਕੂਲਾ ਦੇ ਅਕਾਂਸ਼ ਢੱੁਲ ਨੇ ਤੀਜਾ ਤੇ ਚੰਡੀਗੜ੍ਹ ਦੀ ਭਾਵਿਕਾ ਚੋਪੜਾ ਨੇ 25ਵਾਂ ਰੈਂਕ ਕੀਤਾ ਹਾਸਿਲ <br/>

ਅਜੀਤ ਡੈਸਕ 07-03-2026
ਚੰਡੀਗੜ੍ਹ, 6 ਮਾਰਚ (ਸੰਦੀਪ ਕੁਮਾਰ ਮਾਹਨਾ)–ਸੰਘ ਲੋਕ ਸੇਵਾ ਕਮਿਸ਼ਨ (ਯੂ. ਪੀ. ਐਸ. ਸੀ.) ਵਲੋਂ ਐਲਾਨੇ ਸਿਵਲ ਸੇਵਾ ਪ੍ਰੀਖਿਆ ਦੇ ਨਤੀਜਿਆਂ 'ਚ ਪੰਚਕੂਲਾ ਦੇ ਅਕਾਂਸ਼ ਢੱੁਲ ਨੇ ਤੀਜਾ ਤੇ ਚੰਡੀਗੜ੍ਹ ਦੀ ਭਾਵਿਕਾ ਚੋਪੜਾ ਨੇ 25ਵਾਂ ਰੈਂਕ ਹਾਸਿਲ ਕੀਤਾ ਹੈ | ਭਾਵਿਕਾ ਦਾ ਬਚਪਨ ਸ਼ਿਮਲਾ 'ਚ ਬੀਤਿਆ ਜਦਕਿ ਉਸ ਨੇ ਚੰਡੀਗੜ੍ਹ ਦੇ ਕੈਰਮਲ ਕਾਨਵੈਂਟ ਸਕੂਲ ਤੋਂ ਮੁੱਢਲੀ ਸਿਖਿਆ ਹਾਸਿਲ ਕਰ ਉੱਚ ਸਿੱਖਿਆ ਦਿੱਲੀ ਯੂਨੀਵਰਸਿਟੀ ਦੇ ਸੈਂਟ ਸਟੀਫ਼ਨ ਕਾਲਜ਼ ਤੋਂ ਅਰਥਸ਼ਾਸਤਰ ਵਿਚ ਸਨਾਤਕ ਤੱਕ ਹਾਸਿਲ ਕੀਤੀ ਹੈ | ਭਾਵਿਕਾ ਨੇ ਦੱਸਿਆ ਕਿ ਕਾਲਜ ਦੌਰਾਨ ਉਸ ਦੇ ਪ੍ਰੋਫੈਸਰ ਨੇ ਉਸ ਨੂੰ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਅਤੇ ਐਸਥਰ ਡੁਫ਼ਲੋ ਦੀਆਂ ਕਿਤਾਬਾਂ ਪੜ੍ਹਨ ਦੀ ਸਲਾਹ ਦਿੱਤੀ ਸੀ | ਇਨ੍ਹਾਂ ਕਿਤਾਬਾਂ ਨੇ ਉਸ ਨੂੰ ਸਿਵਲ ਸੇਵਾ 'ਚ ਜਾਣ ਲਈ ਪ੍ਰੇਰਿਤ ਕੀਤਾ | ਭਾਵਿਕਾ ਨੇ ਦੱਸਿਆ ਕਿ ਇਸ ਪ੍ਰਾਪਤੀ ਦੇ ਪਿੱਛੇ ਚਾਰ ਸਾਲਾਂ ਦੀ ਲਗਾਤਾਰ ਮਿਹਨਤ ਅਤੇ ਪਰਿਵਾਰ ਦਾ ਪੂਰਾ ਸਹਿਯੋਗ ਰਿਹਾ ਹੈ | ਉਸ ਨੇ ਦੱਸਿਆ ਕਿ ਯੂ. ਪੀ. ਐੱਸ. ਸੀ. ਦੀ ਤਿਆਰੀ ਉਸ ਨੇ ਮੁੱਖ ਤੌਰ 'ਤੇ ਸਵੈ-ਅਧਿਐਨ ਰਾਹੀਂ ਕੀਤੀ ਅਤੇ ਆਪਣੀ ਤਿਆਰੀ ਦੀ ਜਾਂਚ ਲਈ ਸਿਰਫ਼ ਟੈਸਟ ਸੀਰੀਜ਼ ਜੁਆਇਨ ਕੀਤੀ | ਸਿਵਲ ਸੇਵਾਵਾਂ ਪ੍ਰੀਖਿਆ 2025 'ਚ ਆਲ ਇੰਡੀਆ ਰੈਂਕ 3 ਹਾਸਿਲ ਕਰਨ ਵਾਲੇ 25 ਸਾਲਾ ਅਕਾਂਸ਼ ਢੁੱਲ ਪਹਿਲਾਂ ਵੀ ਦੋ ਵਾਰ ਯੂ. ਪੀ. ਐਸ. ਸੀ. ਪ੍ਰੀਖਿਆ 'ਚ ਚੁਣੇ ਜਾ ਚੁੱਕੇ ਹਨ, ਜਦਕਿ ਇਸ ਵਾਰ ਉਨ੍ਹਾਂ ਨੇ ਤੀਜਾ ਸਥਾਨ ਹਾਸਿਲ ਕਰਕੇ ਇਕ ਵਾਰ ਫਿਰ ਆਪਣੇ ਪਰਿਵਾਰ ਅਤੇ ਸੂਬੇ ਦਾ ਨਾਂਂਅ ਚਮਕਾਇਆ ਹੈ | ਹਰਿਆਣਾ ਦੇ ਪੰਚਕੂਲਾ ਦੇ ਸੈਕਟਰ-14 'ਚ ਰਹਿੰਦੇ ਅਕਾਂਸ਼ ਢੁੱਲ ਦੇ ਪਿਤਾ ਕਿ੍ਸ਼ਨ ਢੁੱਲ ਭਾਜਪਾ ਨਾਲ ਸੰਬੰਧਿਤ ਆਗੂ ਹਨ | ਅਕਾਂਸ਼ ਢੁੱਲ ਦੀ ਇਸ ਸਫਲਤਾ 'ਤੇ ਪਰਿਵਾਰਕ ਮੈਂਬਰਾਂ, ਦੋਸਤਾਂ ਤੇ ਇਲਾਕਾ ਵਾਸੀਆਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ | ਕਮਿਸ਼ਨ ਵਲੋਂ ਜਾਰੀ ਕੀਤੇ ਇਹ ਨਤੀਜੇ ਅਗਸਤ 2025 'ਚ ਹੋਈ ਲਿਖਤੀ ਪ੍ਰੀਖਿਆ ਅਤੇ ਦਸੰਬਰ 2025 ਤੋਂ ਫਰਵਰੀ 2026 ਤੱਕ ਕਰਵਾਏ ਗਏ ਨਿੱਜੀ ਪਰੀਖਣ (ਇੰਟਰਵਿਊ) ਦੇ ਆਧਾਰ 'ਤੇ ਘੋਸ਼ਿਤ ਕੀਤਾ ਗਿਆ ਹੈ | ਕਮਿਸ਼ਨ ਵਲੋਂ ਜਾਰੀ ਕੀਤੀ ਗਈ ਮੈਰਿਟ ਸੂਚੀ ਮੁਤਾਬਕ ਕੁੱਲ 958 ਉਮੀਦਵਾਰਾਂ ਨੂੰ ਵੱਖ-ਵੱਖ ਅਖਿਲ ਭਾਰਤੀ ਅਤੇ ਕੇਂਦਰੀ ਸੇਵਾਵਾਂ 'ਚ ਨਿਯੁਕਤੀ ਲਈ ਸਿਫ਼ਾਰਸ਼ ਕੀਤੀ ਗਈ ਹੈ |

ਪਿਛਲੀ ਖ਼ਬਰ ਸਨਾਵਰ ਐਲੂਮਨੀ ਪੀ. ਸੀ. ਏ. ਮੁੱਲਾਂਪੁਰ ਵਿਖੇ 8ਵੇਂ ਰਾਜੇਸ਼ ਪੁਰੀ ਮੈਮੋਰੀਅਲ ਅਗਲੀ ਖ਼ਬਰ ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਵਲੋਂ 16 ਫ਼ੀਸਦੀ ਡੀ.ਏ. ਸਮੇਤ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸੰਬੰਧੀ ਕੀਤੀ ਗੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।