08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ੇ ਰਾਸ਼ਟਰੀ ਵੋਟਰ ਦਿਵਸ ਮੌਕੇ ਲਿਆ 'ਵੋਟਰ ਪ੍ਰਣ'

ਅਜੀਤ ਡੈਸਕ 26-01-2026
ਐੱਸ. ਏ. ਐੱਸ. ਨਗਰ, 25 ਜਨਵਰੀ (ਪ੍ਰੋ. ਅਵਤਾਰ ਸਿੰਘ)-ਮੁੱਖ ਕਾਰਜਕਾਰੀ ਅਫ਼ਸਰ ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ ਡਾ. ਅਜੀਤ ਦੂਆ ਦੀ ਅਗਵਾਈ ਹੇਠ 16ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ, ਜਿਸ ਦੌਰਾਨ ਸਮੂਹ ਕੰਮ ਕਰ ਰਹੇ ਅਧਿਕਾਰੀਆਂ/ਕਰਮਚਾਰੀਆਂ ਖਾਸ ਕਰਕੇ ਨਵੇਂ ਜੁਆਇੰਨ ਹੋਏ ਨੌਜਵਾਨ ਸਟਾਫ਼ ਨੂੰ ਵੋਟਰ ਜਾਗਰੂਕਤਾ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਵੋਟਰ ਪ੍ਰਣ ਦਿਵਾਇਆ ਗਿਆ | ਜ਼ਿਕਰਯੋਗ ਹੈ ਕਿ ਪੰਜਾਬ ਬਾਇਓਟੈਕਨਾਲੋਜੀ ਇਨਕਿਊਬੇਟਰ (ਪੀ. ਬੀ. ਟੀ. ਆਈ.), ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਪੰਜਾਬ ਸਰਕਾਰ ਦੇ ਅਧੀਨ ਕੰਮ ਕਰਨ ਵਾਲਾ ਇਕ ਅਦਾਰਾ ਹੈ, ਜੋ ਕਿ ਖੇਤੀਬਾੜੀ, ਭੋਜਨ, ਪਾਣੀ, ਵਾਤਾਵਰਨ ਖੇਤਰਾਂ 'ਚ ਟੈਸਟਿੰਗ ਦੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ | ਇਸ ਦੇ ਨਾਲ ਪੀ. ਬੀ. ਟੀ. ਆਈ. ਵਲੋਂ ਸਟਾਰਟਅੱਪਸ, ਉੱਦਮੀਆਂ, ਉਦਯੋਗਾਂ, ਕਿਸਾਨਾਂ, ਨਿਰਯਾਤਕਰਤਾਵਾਂ, ਆਯਾਤਕਰਤਾਵਾਂ, ਖੇਤੀ, ਭੋਜਨ-ਫੀਡ, ਪਾਣੀ, ਵਾਤਾਵਰਨ ਤੇ ਸਿਹਤ ਖੇਤਰਾਂ ਨਾਲ ਸੰਬੰਧਿਤ ਹੋਰ ਹਿੱਸੇਦਾਰਾਂ ਨੂੰ ਨਾਲੇਜ ਸਿਟੀ ਸੈਕਟਰ-81 ਮੁਹਾਲੀ ਵਿਖੇ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ |

ਪਿਛਲੀ ਖ਼ਬਰ ਕਾਂਗਰਸ ਵਲੋਂ ਸੱਜਣ ਕੁਮਾਰ ਨੂੰ ਮਿਲੀ ਰਾਹਤ ਦਾ ਪੋਸਟਰ ਲਗਵਾ ਕੇ ਜਸ਼ਨ ਮਨਾਏ ਜਾਣਾ ਨਿੰਦਣਯੋਗ-ਬੱਲੀਏਵਾਲ <br/> ਅਗਲੀ ਖ਼ਬਰ ਮੁਹਾਲੀ ਕਾਰਨੀਵਲ 'ਪੰਜਾਬ ਸਖੀ ਸ਼ਕਤੀ ਮੇਲਾ' ਦਾ ਪੋਸਟਰ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।