19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪੰਜਾਬ ਸਰਕਾਰ ਦੀ ਰਜਿਸਟਰੀਆਂ 'ਚ ਛੋਟ ਦੀ ਹਾਊਸਫੈੱਡ ਵਿਭਾਗ ਨੇ ਕੱਢੀ ਫੂਕ <br/>

ਅਜੀਤ ਡੈਸਕ 23-01-2026
ਐਸ. ਏ. ਐਸ. ਨਗਰ, 22 ਜਨਵਰੀ (ਸ. ਰ.)-ਪੰਜਾਬ ਸਰਕਾਰ ਵੱਲੋਂ ਸਹਿਕਾਰੀ ਮਕਾਨ ਉਸਾਰੀ ਸਭਾਵਾਂ ਦੇ ਅਲਾਟੀਆਂ ਨੂੰ ਰਜਿਸਟਰੀਆਂ ਕਰਵਾਉਣ 'ਚ ਦਿੱਤੀ ਛੋਟ ਦੇ ਸ਼ਲਾਘਾਯੋਗ ਐਲਾਨ ਦਾ ਲਾਭਪਾਤਰੀਆਂ ਨੂੰ ਕੋਈ ਲਾਭ ਮਿਲਦਾ ਨਜ਼ਰ ਨਹੀਂ ਆ ਰਿਹਾ ਹੈ, ਕਿਉਂਕਿ ਇਸ ਯੋਜਨਾ ਦਾ ਸਭ ਤੋਂ ਵਧੇਰੇ ਲਾਭ ਸਹਿਕਾਰੀ ਅਦਾਰੇ ਹਾਊਸਫੈੱਡ ਦੇ ਅਲਾਟੀਆਂ ਨੂੰ ਮਿਲਣਾ ਸੀ ਪ੍ਰੰਤੂ ਇਕ ਹਫਤੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਹਾਊਸਫੈੱਡ ਕਿਸੇ ਅਲਾਟੀ ਨੂੰ ਰਜਿਸਟਰੀ ਦਾ ਪੱਤਰ ਜਾਰੀ ਨਹੀਂ ਕਰ ਸਕਿਆ | 13 ਜਨਵਰੀ ਨੂੰ ਜਾਰੀ ਹੋਈ ਇਸ ਯੋਜਨਾ ਤਹਿਤ ਬਨੂੜ, ਮੁਹਾਲੀ, ਲੁਧਿਆਣਾ, ਜਲੰਧਰ ਤੇ ਅੰਮਿ੍ਤਸਰ ਸਮੇਤ ਕਈ ਸ਼ਹਿਰਾਂ ਦੇ ਅਲਾਟੀਆਂ ਵਲੋਂ 14 ਤੋਂ 19 ਜਨਵਰੀ ਨੂੰ ਹਾਊਸਫੈੱਡ ਵਿਚ ਰਜਿਸਟਰੀਆਂ ਕਰਵਾਉਣ ਲਈ ਜਮ੍ਹਾ ਕਰਵਾਏ ਪੱਤਰਾਂ ਦੇ ਬਿਨੈਕਾਰਾਂ ਨੂੰ ਵਿਭਾਗ ਕੋਈ ਪੱਲ੍ਹਾ ਨਹੀਂ ਫੜਾ ਰਿਹਾ ਹੈ, ਜਿਸ ਤੋਂ ਜਾਪਦਾ ਹੈ ਕਿ ਸਾਰੇ ਲਾਭਪਾਤਰੀ 31 ਜਨਵਰੀ ਤੱਕ 1 ਫੀਸਦੀ ਦੀ ਅਸ਼ਟਾਮ ਡਿਊਟੀ ਦਾ ਲਾਭ ਪ੍ਰਾਪਤ ਨਹੀਂ ਕਰ ਸਕਣਗੇ | ਸਿਤਮਜਰੀਫੀ ਇਹ ਹੈ ਕਿ ਆਮ ਲਾਭਪਾਤਰੀਆਂ ਨੂੰ ਵਿਭਾਗ ਦਾ ਕੋਈ ਅਧਿਕਾਰੀ ਕੋਈ ਜਾਣਕਾਰੀ ਨਹੀਂ ਦੇ ਰਿਹਾ ਜਦ ਕਿ ਇਸ ਦੇ ਉੱਲਟ ਸੇਵਾ ਕਰਨ ਵਾਲੇ ਤੇ ਅਸਰ ਰਸੂਖ ਵਾਲਿਆਂ ਨੂੰ ਹੱਥੋ-ਹੱਥੀ ਪੱਤਰ ਤਿਆਰ ਕਰਕੇ ਸੌਂਪੇ ਜਾ ਰਹੇ ਹਨ | ਦਿਲਚਸਪ ਗੱਲ ਇਹ ਹੈ ਕਿ ਯੋਜਨਾ ਦੇ ਐਲਾਨ ਤੋਂ ਕਰੀਬ 10 ਦਿਨ ਬੀਤਣ ਉਪਰੰਤ ਵੀ ਵਿਭਾਗ ਨੇ ਆਪਣੇ ਨਾਲ ਸਬੰਧਤ ਕਿਸੇ ਵੀ ਸਹਿਕਾਰੀ ਸਭਾ ਨੂੰ ਇਸ ਵਿਸ਼ੇਸ਼ ਛੋਟ ਸਬੰਧੀ ਲਿਖਤੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਹੈ | ਇਸ ਸਬੰਧੀ ਪੱਖ ਜਾਨਣ ਲਈ ਪ੍ਰਬੰਧਕ ਨਿਰਦੇਸ਼ਨ, ਵਧੀਕ ਪ੍ਰਬੰਧਕ ਨਿਰਦੇਸ਼ਕ, ਸੁਪਰਡੈਂਟ ਤੇ ਹੋਰ ਅਧਿਕਾਰੀਆਂ ਨੂੰ ਸੰਪਰਕ ਕਰਨਾ ਚਾਹਿਆ ਤਾਂ ਕਿਸੇ ਨੇ ਵੀ ਫ਼ੋਨ ਨਹੀਂ ਚੁੱਕਿਆ |


ਪਿਛਲੀ ਖ਼ਬਰ ਸੀ. ਟੀ. ਈ. ਸਰਟੀਫ਼ਿਕੇਟ ਦੇ ਬਦਲੇ ਰਿਸ਼ਵਤ ਲੈਂਦੇ ਦੋ ਮੁਲਾਜ਼ਮ ਗਿ੍ਫ਼ਤਾਰ <br/> ਅਗਲੀ ਖ਼ਬਰ ਪੈਟਰੋਲ ਪੰਪ 'ਤੇ ਪਿਸਤੌਲ ਦਿਖਾ ਕੇ ਗੱਡੀ ਖੋਹਣ ਦੇ ਮਾਮਲੇ 'ਚ ਤਿੰਨ ਖ਼ਿਲਾਫ਼ ਮਾਮਲਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।