ਚੰਡੀਗੜ੍ਹ, 22 ਜਨਵਰੀ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀਆ ਤੋਂ ਪਾਰਕਿੰਗ ਫੀਸ ਲੈਣ ਸਬੰਧੀ ਰੋਸ ਪਾਇਆ ਜਾ ਰਿਹਾ ਹੈ | ਪਾਰਕਿੰਗ ਫੀਸ ਨੂੰ ਰੋਕਣ ਲਈ ਅੱਜ ਵਿਦਿਆਰਥੀ ਸੰਗਠਨ 'ਸੱਥ' ਨੇ ਰਜਿਸਟਰਾਰ ਵਾਈ. ਪੀ. ਵਰਮਾ ਨੂੰ ਮੰਗ ਪੱਤਰ ਦਿੱਤਾ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 'ਸੱਥ' ਦੇ ਆਗੂਆਂ ਨੇ ਦੱਸਿਆ ਕਿ ਇੱਥੇ ਨਿੱਜੀ ਠੇਕੇਦਾਰਾਂ ਰਾਹੀਂ ਇਕ ਅਦਾਇਗੀ ਪਾਰਕਿੰਗ ਪ੍ਰਣਾਲੀ ਸ਼ੁਰੂ ਕਰਨਾ ਨਾ ਸਿਰਫ਼ ਅਣਉਚਿਤ ਹੈ ਬਲਕਿ ਉਨ੍ਹਾਂ ਵਿਦਿਆਰਥੀਆਂ ਲਈ ਬੋਝ ਵੀ ਹੈ ਜੋ ਪਹਿਲਾਂ ਹੀ ਕਾਫ਼ੀ ਟਿਊਸ਼ਨ ਫੀਸਾਂ ਦਾ ਭੁਗਤਾਨ ਕਰਦੇ ਇੱਥੇ ਦਾਖਲ ਹੋਏ ਹਨ | ਉਨ੍ਹਾਂ ਨੇ ਸੁਝਾਹ ਦਿੱਤਾ ਕਿ ਵਿਦਿਆਰਥੀਆਂ 'ਤੇ ਵਾਧੂ ਵਿੱਤੀ ਦਬਾਅ ਪਾਏ ਬਿਨਾਂ ਜਗ੍ਹਾ ਦੀ ਕੁਸ਼ਲ ਵਰਤੋਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ | ਜੇਕਰ ਪੰਜਾਬ ਯੂਨੀਵਰਸਿਟੀ ਇਸ ਨੀਤੀ ਨੂੰ ਲਾਗੂ ਕਰਨ ਲਈ ਅੱਗੇ ਵਧਦੀ ਹੈ ਤਾਂ 'ਸੱਥ' ਦੀ ਟੀਮ ਇਸ ਦਾ ਵਿਰੋਧ ਕਰਨ ਲਈ ਸੰਘਰਸ਼ ਸ਼ੁਰੂ ਕਰੇਗਾ |