12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸ੍ਰੀ ਸਤੀ ਮਾਤਾ ਕੈਲਮ ਦੇਵੀ ਮੰਦਰ ਵਿਖੇ ਸਾਲਾਨਾ ਸਮਾਰੋਹ ਕਰਵਾਇਆ

ਅਜੀਤ ਡੈਸਕ 22-01-2026
ਮਾਜਰੀ, 21 ਜਨਵਰੀ (ਕੁਲਵੰਤ ਸਿੰਘ ਧੀਮਾਨ)-ਪਿੰਡ ਗੁਲਾਬਆਣਾ (ਨੇੜੇ ਖਿਜ਼ਰਾਬਾਦ) ਸਥਿਤ ਸ੍ਰੀ ਸਤੀ ਮਾਤਾ ਕੈਲਮ ਦੇਵੀ ਮੰਦਰ ਵਿਖੇ ਸਾਲਾਨਾ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਤੋਂ ਇਲਾਵਾ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਵਲੋਂ ਹਾਜ਼ਰੀ ਭਰਦਿਆਂ ਮਾਤਾ ਦਾ ਅਸ਼ੀਰਵਾਦ ਲਿਆ ਗਿਆ | ਇਸ ਮੌਕੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਕੰਗ ਨੇ ਕਿਹਾ ਕਿ ਇਹ ਪਵਿੱਤਰ ਅਸਥਾਨ ਸਮੁੱਚੀ ਰਾਜਪੂਤ ਬਿਰਾਦਰੀ ਦਾ ਇਕ ਇਤਿਹਾਸਕ ਅਸਥਾਨ ਹੈ | ਉਨ੍ਹਾਂ ਕਿਹਾ ਕਿ ਰਾਜਪੂਤ ਬਿਰਾਦਰੀ ਹਮੇਸ਼ਾ ਉਨ੍ਹਾਂ ਦੇ ਹਲਕਾ ਖਰੜ ਸਮੇਤ ਸੂਬੇ ਅਤੇ ਦੇਸ਼ ਦੀ ਆਨ, ਬਾਨ ਤੇ ਸ਼ਾਨ ਰਹੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਮੰਦਰ ਵਿਖੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਿੰਦਰ ਸਿੰਘ ਰੋਮੀ ਕੰਗ, ਪ੍ਰਧਾਨ ਛੱਜੂ ਰਾਮ ਮਾਜਰੀ, ਰਾਣਾ ਜਗਦੀਪ ਸਿੰਘ ਮਾਜਰੀ, ਰਾਣਾ ਕੁਸ਼ਲਪਾਲ ਖਿਜ਼ਰਾਬਾਦ, ਰਾਣਾ ਰਣਧੀਰ ਸਿੰਘ ਫ਼ਤਿਹਪੁਰ, ਰਾਣਾ ਪ੍ਰਦੀਪ ਸਿੰਘ ਥਾਣਾ ਗੋਬਿੰਦਗੜ੍ਹ, ਰਾਣਾ ਬਲਵਿੰਦਰ ਸਿੰਘ ਮਾਜਰੀ ਤੇ ਰਾਣਾ ਰਵੀ ਰਾਠੌਰ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪਨਬਸ, ਪੀ. ਆਰ. ਟੀ. ਸੀ. ਦੇ ਕਰਮਚਾਰੀਆਂ ਵਲੋਂ 26 ਨੂੰ ਕੀਤੀਆਂ ਜਾਣਗੀਆਂ ਪੰਜਾਬ ਭਰ 'ਚ ਗੇਟ ਰੈਲੀਆਂ <br/> ਅਗਲੀ ਖ਼ਬਰ ਚੰਡੀਗੜ੍ਹ ਦੇ ਸੈਕਟਰ-32 ਵਿਚ ਫਾਰਮੇਸੀ 'ਤੇ ਫਾਇਰਿੰਗ ਮਾਮਲਾ ਸੁਲਝਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।