12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਜੀ. ਐੱਮ. ਸੀ. ਐੱਚ.-32 ਦੀਆਂ ਸਾਰੀਆਂ ਯੂਨੀਅਨਾਂ ਨੇ ਡੀਮਡ ਯੂਨੀਵਰਸਿਟੀ ਬਣਾਉਣ ਦੇ ਪ੍ਰਸਤਾਵ ਦਾ ਕੀਤਾ ਵਿਰੋਧ <br/>

ਅਜੀਤ ਡੈਸਕ 22-01-2026
ਚੰਡੀਗੜ੍ਹ, 21 ਜਨਵਰੀ (ਮਾਰਕੰਡਾ)-ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਜੀ. ਐੱਮ. ਸੀ. ਐੱਚ. ਨਰਸ ਵੈਲਫੇਅਰ ਐਸੋਸੀਏਸ਼ਨ, ਜੀ.ਐੱਮ.ਸੀ.ਐੱਚ. ਅਨੱਸਥੀਸੀਆ ਟੈਕਨੀਕਲ ਸਟਾਫ਼ ਯੂਨੀਅਨ, ਮਨਿਸਟੀਰੀਅਲ ਸਟਾਫ਼ ਯੂਨੀਅਨ ਅਤੇ ਹੋਰ ਜੀ.ਐੱਮ.ਸੀ.ਐੱਚ. ਯੂਨੀਅਨਾਂ ਦੀ ਇਕ ਸਾਂਝੀ ਮੀਟਿੰਗ ਹੋਈ | ਮੀਟਿੰਗ ਵਿਚ ਜੀ.ਐੱਮ.ਸੀ.ਐਚ ਨੂੰ ਡੀਮਡ ਯੂਨੀਵਰਸਿਟੀ ਵਿਚ ਬਦਲਣ ਦੇ ਫਾਇਦਿਆਂ ਅਤੇ ਨੁਕਸਾਨਾਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ | ਮੀਟਿੰਗ ਵਿਚ ਸਾਰੀਆਂ ਯੂਨੀਅਨਾਂ ਨੇ ਸਰਬਸੰਮਤੀ ਨਾਲ ਇਹ ਸਿੱਟਾ ਕੱਢਿਆ ਕਿ ਜੀ.ਐਮ.ਸੀ.ਐਚ ਨੂੰ ਇਕ ਡੀਮਡ ਯੂਨੀਵਰਸਿਟੀ ਬਣਾਉਣ ਦਾ ਪ੍ਰਸਤਾਵ ਕਰਮਚਾਰੀਆਂ, ਮਰੀਜ਼ਾਂ ਜਾਂ ਆਮ ਲੋਕਾਂ ਦੇ ਹਿੱਤ ਵਿਚ ਨਹੀਂ ਹੈ | ਭਗਵਾਨ ਸਹਾਏ ਕੁਮਾਵਤ ਪ੍ਰਧਾਨ ਜੀ.ਐਮ.ਸੀ.ਐਚ ਨਰਸ ਵੈਲਫੇਅਰ ਐਸੋਸੀਏਸ਼ਨ ਅਤੇ ਯੂਨੀਅਨਾਂ ਦੇ ਹੋਰ ਮੈਂਬਰਾਂ ਨੇ ਕਿਹਾ ਕਿ 2009 ਵਿਚ ਉਸ ਸਮੇਂ ਦੇ ਡਾਇਰੈਕਟਰ-ਪਿ੍ੰਸੀਪਲ ਡਾ. ਰਾਜ ਬਹਾਦਰ ਦੁਆਰਾ ਵੀ ਇਸੇ ਤਰ੍ਹਾਂ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ | ਉਸ ਸਮੇਂ ਸਾਰੇ ਜੀ.ਐਮ.ਸੀ.ਐਚ ਕਰਮਚਾਰੀਆਂ ਨੇ ਖੁੱਲ੍ਹ ਕੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਅਤੇ ਕਰਮਚਾਰੀਆਂ ਦੇ ਸਖ਼ਤ ਵਿਰੋਧ ਤੋਂ ਬਾਅਦ ਪ੍ਰਸਤਾਵ ਨੂੰ ਅੰਤ ਵਿਚ ਰੱਦ ਕਰ ਦਿੱਤਾ ਗਿਆ ਸੀ | ਯੂਨੀਅਨਾਂ ਦਾ ਮੰਨਣਾ ਹੈ ਕਿ ਜੇਕਰ ਜੀ.ਅੱੈਮ.ਸੀ.ਐੱਚ. ਨੂੰ ਇੱਕ ਡੀਮਡ ਯੂਨੀਵਰਸਿਟੀ ਬਣਾਇਆ ਜਾਂਦਾ ਹੈ ਤਾਂ ਇਸਦਾ ਸਿੱਧਾ ਨੁਕਸਾਨ ਸਥਾਨਕ ਆਬਾਦੀ ਨੂੰ ਹੋਵੇਗਾ | ਦੇਸ਼ ਦੀਆਂ ਹੋਰ ਡੀਮਡ ਯੂਨੀਵਰਸਿਟੀਆਂ ਦੇ ਤਜਰਬਿਆਂ ਦਾ ਹਵਾਲਾ ਦਿੰਦੇ ਹੋਏ ਯੂਨੀਅਨਾਂ ਨੇ ਕਿਹਾ ਕਿ 2009 ਦੀ ਟੰਡਨ ਕਮੇਟੀ ਦੀ ਰਿਪੋਰਟ ਅਨੁਸਾਰ ਡੀਮਡ ਯੂਨੀਵਰਸਿਟੀਆਂ ਵਿਚ ਭਿ੍ਸ਼ਟਾਚਾਰ ਵਧਿਆ ਅਤੇ ਜਨਤਕ ਸੇਵਾ ਦੇ ਮਿਆਰ ਵਿਚ ਗਿਰਾਵਟ ਦੇਖੀ ਗਈ | ਸਾਰੀਆਂ ਜੀ.ਐੱਮ.ਸੀ.ਐੱਚ. ਯੂਨੀਅਨਾਂ ਨੇ ਸਾਂਝੇ ਤੌਰ 'ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜੀ.ਐੱਮ.ਸੀ.ਐੱਚ. ਨੂੰ ਇੱਕ ਡੀਮਡ ਯੂਨੀਵਰਸਿਟੀ ਬਣਾਉਣ ਦੇ ਪ੍ਰਸਤਾਵ ਨੂੰ ਤੁਰੰਤ ਰੱਦ ਨਹੀਂ ਕੀਤਾ ਗਿਆ ਤਾਂ ਜੀ.ਐੱਮ.ਸੀ.ਐਚ ਯੂਨੀਅਨਾਂ ਅੰਦੋਲਨ ਸ਼ੁਰੂ ਕਰਨ ਲਈ ਮਜਬੂਰ ਹੋਣਗੀਆਂ | ਇਸ ਤੋਂ ਇਲਾਵਾ ਜੀ.ਐੱਮ.ਸੀ.ਐੱਚ ਯੂਨੀਅਨਾਂ ਇਸ ਸਬੰਧ ਵਿਚ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਇੱਕ ਮੰਗ ਪੱਤਰ ਸੌਂਪਣਗੀਆਂ |

ਪਿਛਲੀ ਖ਼ਬਰ ਚੰਡੀਗੜ੍ਹ ਦੇ ਸੈਕਟਰ-32 ਵਿਚ ਫਾਰਮੇਸੀ 'ਤੇ ਫਾਇਰਿੰਗ ਮਾਮਲਾ ਸੁਲਝਿਆ <br/> ਅਗਲੀ ਖ਼ਬਰ ਵਾਹਨ ਚੋਰੀ ਦੇ ਮਾਮਲੇ 'ਚ ਦੋ ਚੋਰਾਂ ਸਮੇਤ ਦੋ ਕਬਾੜੀਏ ਗਿ੍ਫ਼ਤਾਰ, ਵਾਹਨ ਤੋੜ ਕੇ ਵੇਚਣ ਵਾਲਾ ਮੁਲਜ਼ਮ ਫ਼ਰਾਰ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।