23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਮਾਲਵਾ ਸੱਭਿਆਚਾਰਕ ਮੰਚ ਵਲੋਂ ਮੀਟਿੰਗ ਡਾ. ਨਿਰਜੀਤ, ਸੋਨੀਆ, ਮਨਜੀਤ, ਸੰਤੋਖ, ਭੱਲਾ, ਨੀਰਜ ਬਾਵਾ, ਮੰਚ ਦੇ ਅਹੁਦੇਦਾਰ ਬਣੇ

ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੰਚ ਦੇ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ, ਮਹਿਲਾ ਵਿੰਗ ਦੀ ਪ੍ਰਧਾਨ ਪ੍ਰਿੰਸੀਪਲ ਇੰਦਰਜੀਤ ਕੌਰ ਉਬਰਾਏ ਦੀ ਪ੍ਰਧਾਨਗੀ ਹੇਠ ਸਰਕਟ ਹਾਊਸ ਵਿਖੇ ਹੋਈ, ਜਿਸ ਵਿਚ ਡਾ. ਨਿਰਜੀਤ ਕੌਰ ਨੂੰ ਮੰਚ ਦੀ ਉਪ ਪ੍ਰਧਾਨ, ਸੋਨੀਆ ਅਰੋੜਾ ਨੂੰ ਮੰਚ ਦੀ ਕਨਵੀਨਰ, ਉਘੇ ਸਮਾਜਸੇਵੀ ਮਨਜੀਤ ਸਿੰਘ ਝੱਮਟ ਅਤੇ ਸੰਤੋਖ ਸਿੰਘ ਗਿੱਲ ਮੰਚ ਦੇ ਸਰਪ੍ਰਸਤ ਬਣਾਇਆ ਗਿਆ, ਜਦਕਿ ਵਰਿੰਦਰ ਭੱਲਾ ਅਤੇ ਨੀਰਜ ਬਾਵਾ ਨੂੰ ਮੰਚ ਦੇ ਪੰਜਾਬ ਦੇ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।

ਅਜੀਤ ਡੈਸਕ 24-11-2026
ਲੁਧਿਆਣਾ, 23 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੰਚ ਦੇ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ, ਮਹਿਲਾ ਵਿੰਗ ਦੀ ਪ੍ਰਧਾਨ ਪ੍ਰਿੰਸੀਪਲ ਇੰਦਰਜੀਤ ਕੌਰ ਉਬਰਾਏ ਦੀ ਪ੍ਰਧਾਨਗੀ ਹੇਠ ਸਰਕਟ ਹਾਊਸ ਵਿਖੇ ਹੋਈ, ਜਿਸ ਵਿਚ ਡਾ. ਨਿਰਜੀਤ ਕੌਰ ਨੂੰ ਮੰਚ ਦੀ ਉਪ ਪ੍ਰਧਾਨ, ਸੋਨੀਆ ਅਰੋੜਾ ਨੂੰ ਮੰਚ ਦੀ ਕਨਵੀਨਰ, ਉਘੇ ਸਮਾਜਸੇਵੀ ਮਨਜੀਤ ਸਿੰਘ ਝੱਮਟ ਅਤੇ ਸੰਤੋਖ ਸਿੰਘ ਗਿੱਲ ਮੰਚ ਦੇ ਸਰਪ੍ਰਸਤ ਬਣਾਇਆ ਗਿਆ, ਜਦਕਿ ਵਰਿੰਦਰ ਭੱਲਾ ਅਤੇ ਨੀਰਜ ਬਾਵਾ ਨੂੰ ਮੰਚ ਦੇ ਪੰਜਾਬ ਦੇ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਸਮੇਂ ਮੰਚ ਦੇ ਪੰਜਾਬ ਦੇ ਸਰਪ੍ਰਸਤ ਤਰਲੋਚਨ ਸਿੰਘ ਸਫਰੀ, ਵਾਈਸ ਪ੍ਰਧਾਨ ਕਰਨੈਲ ਗਿੱਲ ਅਤੇ ਜਸਵੰਤ ਸਿੰਘ ਛਾਪਾ, ਜਨਰਲ ਸਕੱਤਰ ਗੁਰਨਾਮ ਸਿੰਘ ਕਲੇਰ, ਪ੍ਰਬੰਧਕ ਸਕੱਤਰ ਅਮਨਦੀਪ ਬਾਵਾ ਅਤੇ ਸੰਜੇ ਠਾਕੁਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਸੰਬੋਧਨ ਕਰਦਿਆਂ ਬਾਵਾ ਅਤੇ ਝਾਂਡੇ ਨੇ ਕਿਹਾ ਕਿ ਜੋ ਸ਼ਖਸੀਅਤਾਂ ਮਾਲਵਾ ਸੱਭਿਆਚਾਰਕ ਮੰਚ ਦਾ ਅੰਗ ਬਣੀਆਂ ਹਨ ਉਨ੍ਹਾਂ ਦਾ ਮੰਚ ਵਲੋਂ ਸਵਾਗਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਲਵਾ ਸੱਭਿਆਚਾਰਕ ਮੰਚ ਪਿਛਲੇ 30 ਸਾਲ ਤੋਂ ਧੀਆਂ ਦਾ ਲੋਹੜੀ ਮੇਲਾ ਮਨਾਉਂਦਾ ਆ ਰਿਹਾ ਹੈ ਜਿਸਦੀ ਸ਼ੁਰੂਆਤ ਮੰਡੀ ਮੁੱਲਾਂਪੁਰ ਤੋਂ ਹੋਈ ਸੀ। ਉਨ੍ਹਾਂ ਕਿਹਾ ਕਿ ਆਓ ਮੇਲੇ ਵਿਚ ਗਿੱਧਾ ਅਤੇ ਭੰਗੜਾ ਪਾ ਕੇ ਸ਼ਾਮਿਲ ਹੋਈਏ। ਇਹ ਮੇਲਾ ਮੰਚ ਦਾ ਹੀ ਨਹੀਂ ਸਮੁੱਚੇ ਲੁਧਿਆਣਾ ਜ਼ਿਲ੍ਹੇ ਦਾ ਹੈ। ਮੇਲੇ ਵਿਚ ਵੱਖਰਾ ਰੰਗ ਹੋਵੇਗਾ ‘ਨੱਚਦਾ ਹੈ ਲੁਧਿਆਣਾ’ ਜੋ ਡਾ. ਨਿਰਜੀਤ ਕੌਰ ਦੀ ਦੇਖ-ਰੇਖ ਹੇਠ ਹੋਵੇਗਾ ਅਤੇ ਗੁਰੂ ਨਾਨਕ ਭਵਨ ਵਿਚ ਮੇਲੇ ਵਿਚ ਨੰਨ੍ਹੀਆਂ ਬੱਚੀਆਂ ਨਾਲ ਲੋਹੜੀ ਮਨਾਈ ਜਾਵੇਗੀ। ਸਭ ਨੂੰ 11 ਜਨਵਰੀ 2027 ਸਵੇਰੇ 10 ਵਜੇ ਮੇਲੇ ਵਿਚ ਸ਼ਮੂਲੀਅਤ ਲਈ ਹਾਰਦਿਕ ਸੱਦਾ ਦਿੰਦੇ ਹਾਂ।
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਪ੍ਰਕਾਸ਼ ਪੁਰਬ ਤੇ 50 ਵੀਂ ਵਰ੍ਹੇਗੰਢ ਮੌਕੇ ਗੁਰਮਤਿ ਸਮਾਗਮ ਅਗਲੀ ਖ਼ਬਰ ਸ਼ਿਵਾਲਿਕ ਵਲੋਂ ਅਕਾਲੀ ਦਲ ‘ ਵਾਰਿਸ ਪੰਜਾਬ ਦੇ ’ ਹਲਕਾ ਗਿੱਲ ਦੀ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।