ਕਾਂਗਰਸ ਦੀ ਡੁੱਬਦੀ ਬੇੜੀ ਨੂੰ ਵੱਡੀਆਂ ਕਮੇਟੀਆਂ ਨਹੀਂ ਬਚਾ ਸਕਦੀਆਂ - ਅਨਿਲ ਸਰੀਨ
ਲੁਧਿਆਣਾ, 20 ਨਵੰਬਰ (ਭੁਪਿੰਦਰ ਸਿੰਘ ਬੈਂਸ)- ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਕਾਂਗਰਸ ਵਲੋਂ 42 ਮੈਂਬਰੀ ਚੋਣ ਕਮੇਟੀ ਬਣਾਉਣ ’ਤੇ ਤੰਜ ਕਸਦਿਆਂ ਕਿਹਾ ਕਿ ਵੱਡੀਆਂ ਕਮੇਟੀਆਂ ਪਾਰਟੀ ਦੀ ਡੂੰਘੀ ਧੜੇਬੰਦੀ ਤੇ ਆਗੂਆਂ ਦੇ ਜਾਣ ਨੂੰ ਨਹੀਂ ਰੋਕ ਸਕਦੀਆਂ। ਹਰਦਿਆਲ ਸਿੰਘ ਕੰਬੋਜ ਵਲੋਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਣ ਤੇ ਆਪਣੇ ਨਾਲ ਰਾਜਪੁਰਾ ਬਨੂੜ ਦੇ ਸਥਾਨਕ ਨੁਮਾਇੰਦਿਆਂ ਤੇ ਯੂਥ ਆਗੂਆਂ ਨੂੰ ਲਿਆਉਣ ਦਾ ਹਵਾਲਾ ਦਿੰਦਿਆਂ ਸਰੀਨ ਨੇ ਕਿਹਾ ਕਿ ਕਾਂਗਰਸ ਆਪਣੀ ਜਥੇਬੰਦਕ ਤਾਕਤ ਤੇ ਜ਼ਮੀਨੀ ਆਧਾਰ ਗੁਆ ਰਹੀ ਹੈ।
ਅਜੀਤ ਡੈਸਕ
21-11-2026