14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਗੁਰੂ ਨਾਨਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਅੰਤਰ ਸਕੂਲ ਮੁਕਾਬਲੇ ’ ਚ ਜਿੱਤੇ ਇਨਾਮ

ਲੁਧਿਆਣਾ, 13 ਨਵੰਬਰ (ਭੁਪਿੰਦਰ ਸਿੰਘ ਬੈਂਸ)- ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਐਕਸਟੈਨਸ਼ਨ ਦੇ ਵਿਦਿਆਰਥੀਆਂ ਨੇ ਖੰਨਾ ਦੇ ਕੁਲਾਰ ਪਬਲਿਕ ਸਕੂਲ ਵਿਖੇ ਕਰਵਾਏ ਦਸਤਾਵੇਜ਼ੀ ਫ਼ਿਲਮ ਤੇ ਨਾਟਕ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋਵੇਂ ਵਰਗਾਂ ਵਿਚ ਇਨਾਮ ਜਿੱਤੇ। ਜੂਨੀਅਰ ਵਰਗ ਵਿਚ ਗੁਰਨੂਰ ਕੌਰ, ਗੁਰਨਾਜ ਕੌਰ, ਵਾਹਿਨੂਰ ਕੌਰ, ਕਵਲੀਨ ਕੌਰ, ਇਸ਼ਨੂਰ ਕੋਰ ਅਤੇ ਅਨਮੋਲਜੋਤ ਸਿੰਘ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।

ਅਜੀਤ ਡੈਸਕ 14-11-2026
ਲੁਧਿਆਣਾ, 13 ਨਵੰਬਰ (ਭੁਪਿੰਦਰ ਸਿੰਘ ਬੈਂਸ)- ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਐਕਸਟੈਨਸ਼ਨ ਦੇ ਵਿਦਿਆਰਥੀਆਂ ਨੇ ਖੰਨਾ ਦੇ ਕੁਲਾਰ ਪਬਲਿਕ ਸਕੂਲ ਵਿਖੇ ਕਰਵਾਏ ਦਸਤਾਵੇਜ਼ੀ ਫ਼ਿਲਮ ਤੇ ਨਾਟਕ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋਵੇਂ ਵਰਗਾਂ ਵਿਚ ਇਨਾਮ ਜਿੱਤੇ। ਜੂਨੀਅਰ ਵਰਗ ਵਿਚ ਗੁਰਨੂਰ ਕੌਰ, ਗੁਰਨਾਜ ਕੌਰ, ਵਾਹਿਨੂਰ ਕੌਰ, ਕਵਲੀਨ ਕੌਰ, ਇਸ਼ਨੂਰ ਕੋਰ ਅਤੇ ਅਨਮੋਲਜੋਤ ਸਿੰਘ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਵਾਹਿਨੂਰ ਕੌਰ ਨੂੰ ਵਿਸ਼ੇਸ਼ ਸਨਮਾਨ ਵੀ ਮਿਲਿਆ। ਸੀਨੀਅਰ ਵਰਗ ਵਿਚ ਜਾਨਿਆ ਸਿੰਘ, ਗੁਰਕੀਰਤ ਸਿੰਘ, ਨਵਜੋਤ ਕੌਰ, ਪਰਨੀਤ ਕੌਰ, ਅਨੰਤ ਪੁਰਵ ਸਿੰਘ, ਰਾਰਵੀ ਭਗਤ, ਮਨਜੀਤ ਕੌਰ ਰਾਏ, ਜਪਨੀਤ ਕੌਰ, ਹਰਸਿਮਰਤ ਕੌਰ ਅਤੇ ਹਰਮੀਤ ਕੌਰ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਜਾਨਿਆ ਸਿੰਘ ਨੂੰ ਵਿਸ਼ੇਸ਼ ਸਨਮਾਨ ਮਿਲਿਆ। ਪ੍ਰਿੰਸੀਪਲ ਦਰਸਪ੍ਰੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ ਤੇ ਸਿਰਜਣਾਤਮਿਕਤਾ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਪਾਲ ਸਿੰਘ ਗਰੇਵਾਲ ਦੇ ਪੰਪ ’ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਕੀਤਾ ਕਾਂਗਰਸ ਦੀ ‘ ਜਵਾਨੀ ਸੰਭਾਲ ਸਾਈਕਲ ਯਾਤਰਾ ’ ਦਾ... ਅਗਲੀ ਖ਼ਬਰ ‘ ਮਾਵਾਂ , ਭੈਣਾਂ ਤੇ ਧੀਆਂ ’ ਦੀ ਲਲਕਾਰ ਰੈਲੀ ਨੂੰ ਲੈ ਕੇ ਲੋਕਾਂ ’ ਚ ਭਾਰੀ ਉਤਸ਼ਾਹ - ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।