05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਦੀਵਾਲੀ ਤੋਂ ਬਾਅਦ ਵੀ ਪ੍ਰਦੂਸ਼ਣ ਤੋਂ ਰਹੋ ਸਾਵਧਾਨ - ਡਾ . ਸੁਸ਼ੀਲ ਗੁਪਤਾ

ਲੁਧਿਆਣਾ, 4 ਨਵੰਬਰ (ਅ. ਬ.)

ਅਜੀਤ ਡੈਸਕ 05-11-2026
ਲੁਧਿਆਣਾ, 4 ਨਵੰਬਰ (ਅ. ਬ.)- ਦੀਵਾਲੀ ਦੇ ਨਾਲ ਹੀ ਹਵਾ ਪ੍ਰਦੂਸ਼ਣ ਦਾ ਅਸਰ ਖ਼ਤਮ ਨਹੀਂ ਹੁੰਦਾ। ਤਿਉਹਾਰ ਤੋਂ ਬਾਅਦ ਦੇ ਦਿਨਾਂ ਵਿਚ ਪ੍ਰਦੂਸ਼ਿਤ ਹਵਾ ਅਸਥਮਾ ਦੇ ਮਰੀਜ਼ਾਂ ਦੀ ਪਰੇਸ਼ਾਨੀ ਵਧਾ ਸਕਦੀ ਹੈ, ਸੀ.ਓ.ਪੀ.ਡੀ. ਦਾ ਦੌਰਾ ਪੈ ਸਕਦਾ ਹੈ ਅਤੇ ਪਹਿਲਾਂ ਤੋਂ ਮੌਜੂਦ ਸਾਹ ਸਬੰਧੀ ਬਿਮਾਰੀਆਂ ਗੰਭੀਰ ਹੋ ਸਕਦੀਆਂ ਹਨ। ਸੰਵੇਦਨਸ਼ੀਲ ਲੋਕਾਂ ਦੇ ਫੇਫੜਿਆਂ ’ਤੇ ਇਸ ਦਾ ਅਸਰ ਤਿਉਹਾਰ ਖ਼ਤਮ ਹੋਣ ਤੋਂ ਕਈ ਦਿਨਾਂ ਬਾਅਦ ਤੱਕ ਵੀ ਬਣਿਆ ਰਹਿ ਸਕਦਾ ਹੈ। ਦੀਵਾਲੀ ਤੇ ਤਿਉਹਾਰ ਤੋਂ ਬਾਅਦ ਸਾਹ ਸਬੰਧੀ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਡਾ. ਸੁਸ਼ੀਲ ਗੁਪਤਾ, ਡਾਇਰੈਕਟਰ (ਪਲਮੋਨੋਲੋਜੀ ਐਂਡ ਕ੍ਰਿਟੀਕਲ ਕੇਅਰ), ਫੋਰਟਿਸ ਹਸਪਤਾਲ ਲੁਧਿਆਣਾ ਨੇ ਤਿਉਹਾਰ ਦੌਰਾਨ ਹੋਣ ਵਾਲੇ ਹਵਾ ਪ੍ਰਦੂਸ਼ਣ ਨਾਲ ਜੁੜੇ ਖ਼ਤਰਿਆਂ, ਚਿਤਾਵਨੀ ਦੇ ਸੰਕੇਤਾਂ ਤੇ ਬਚਾਅ ਦੇ ਉਪਾਵਾਂ ਬਾਰੇ ਜਾਣਕਾਰੀ ਦਿੱਤੀ। ਪਟਾਕਿਆਂ ਦੇ ਧੂੰਏਂ ਵਿਚ ਪੀ.ਐੱਮ. 2.5 ਅਤੇ ਪੀ.ਐੱਮ. 10 ਵਰਗੇ ਬਰੀਕ ਕਣਾਂ ਦੇ ਨਾਲ ਜ਼ਹਿਰੀਲੀਆਂ ਗੈਸਾਂ ਤੇ ਧਾਤਾਂ ਦੇ ਯੋਗਿਕ ਹੁੰਦੇ ਹਨ। ਸਰਦੀਆਂ ਵਿੱਚ ਹਵਾ ਦੀ ਰਫ਼ਤਾਰ ਘੱਟ ਹੋਣ, ਵਾਯੂਮੰਡਲ ਵਿੱਚ ਸਥਿਰਤਾ ਅਤੇ ਤਾਪਮਾਨ ਵਿਚ ਉਲਟਾਅ (ਟੈਂਪਰੇਚਰ ਇਨਵਰਜ਼ਨ) ਕਾਰਨ ਪ੍ਰਦੂਸ਼ਕ ਜ਼ਮੀਨ ਦੇ ਨੇੜੇ ਹੀ ਫਸ ਜਾਂਦੇ ਹਨ। ਇਸ ਨਾਲ ਧੂੰਆਂ ਅਤੇ ਪ੍ਰਦੂਸ਼ਣ ਦੇ ਕਣ ਕਈ ਦਿਨਾਂ ਤੱਕ ਵਾਤਾਵਰਨ ਵਿੱਚ ਬਣੇ ਰਹਿ ਸਕਦੇ ਹਨ। ਡਾ. ਗੁਪਤਾ ਨੇ ਦੱਸਿਆ ਕਿ ਸਾਹ ਰਾਹੀਂ ਸਰੀਰ ਵਿਚ ਪਹੁੰਚਣ ਤੋਂ ਬਾਅਦ ਇਹ ਪ੍ਰਦੂਸ਼ਕ ਫੇਫੜਿਆਂ ਦੇ ਅੰਦਰ ਤੱਕ ਚਲੇ ਜਾਂਦੇ ਹਨ। ਇਨ੍ਹਾਂ ਨਾਲ ਸਰੀਰ ਵਿੱਚ ਆਕਸੀਡੇਟਿਵ ਸਟ੍ਰੈੱਸ ਅਤੇ ਸਾਹ ਦੀਆਂ ਨਾਲੀਆਂ ਵਿੱਚ ਸੋਜ ਹੋ ਸਕਦੀ ਹੈ। ਇਸ ਨਾਲ ਪਹਿਲਾਂ ਤੋਂ ਮੌਜੂਦ ਸਾਹ ਸਬੰਧੀ ਬਿਮਾਰੀਆਂ ਗੰਭੀਰ ਹੋ ਸਕਦੀਆਂ ਹਨ। ਇਸ ਦੇ ਨਤੀਜੇ ਵਜੋਂ ਅਸਥਮਾ ਦਾ ਦੌਰਾ ਪੈ ਸਕਦਾ ਹੈ, ਸੀਓਪੀਡੀ ਦੀ ਸਥਿਤੀ ਵਿਗੜ ਸਕਦੀ ਹੈ ਜਾਂ ਸਾਹ ਦੀਆਂ ਨਾਲੀਆਂ ਵਿੱਚ ਜਲਣ ਹੋ ਸਕਦੀ ਹੈ। ਲੋਕਾਂ ਨੂੰ ਬਾਹਰ ਜਾਣ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਸਥਾਨਕ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜਿੱਥੋਂ ਤੱਕ ਸੰਭਵ ਹੋਵੇ, ਬਾਹਰ ਪ੍ਰਦੂਸ਼ਣ ਦੇ ਸੰਪਰਕ ਵਿਚ ਆਉਣ ਤੋਂ ਬਚਣਾ ਚਾਹੀਦਾ ਹੈ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਮੁੰਡੀਆਂ ਤੇ ਸਹਿਕਾਰੀ ਸਭਾ ਖ਼ਾਸੀ ਕਲਾਂ ਦੇ ਪ੍ਰਧਾਨ ਗਰੇਵਾਲ ਨੇ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਿਆ ਕਿਹ... ਅਗਲੀ ਖ਼ਬਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ’ ਤੇ ਚੁੱਕੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।