31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਪੰਜਾਬ ਦੀ ਆਤਮਾ, ਗੁਰਮਤਿ ਸੰਗੀਤ, ਸੂਫੀਵਾਦ ਤੇ ਭਾਈਚਾਰੇ ਦੇ ਵਿਸ਼ੇ ’ਤੇ ਲੇਖਕ ਸਰਬਪ੍ਰੀਤ ਸਿੰਘ ਨੇ ਦਿੱਤਾ ਵਿਸ਼ੇਸ਼ ਭਾਸ਼ਨ

ਲੁਧਿਆਣਾ, 30 ਅਕਤੂਬਰ (ਡਾ. ਤਰਲੋਚਨ ਸਿੰਘ)-ਸਰਬਪ੍ਰੀਤ ਸਿੰਘ ਬੋਸਟਨ ਨਿਵਾਸੀ ਇਕ ਵਿਸ਼ੇਸ਼ ਭਾਸ਼ਨ ਦੇਣ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਿਖੇ ਪੁੱਜੇ।

ਅਜੀਤ ਡੈਸਕ 31-10-2026
ਲੁਧਿਆਣਾ, 30 ਅਕਤੂਬਰ (ਡਾ. ਤਰਲੋਚਨ ਸਿੰਘ)-ਸਰਬਪ੍ਰੀਤ ਸਿੰਘ ਬੋਸਟਨ ਨਿਵਾਸੀ ਇਕ ਵਿਸ਼ੇਸ਼ ਭਾਸ਼ਨ ਦੇਣ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਿਖੇ ਪੁੱਜੇ। ਉਨ੍ਹਾਂ ਨੇ ਭਾਸ਼ਨ ਦੌਰਾਨ ਆਪਣੇ ਜੀਵਨ ਸਫ਼ਰ ਦੀ ਗਾਥਾ ਦੀ ਸਾਂਝ ਪਾਉਂਦਿਆਂ ਵਿੱਦਿਆ, ਭਾਸ਼ਾ 1984 ਦੇ ਨੈਰੇਟਿਵਸ, ਗੁਰਮਤਿ ਸੰਗੀਤ ਦੀ ਭਾਲ ਤੇ ਸਿਖਲਾਈ ਪ੍ਰਵੀਨਤਾ, ਸੂਫ਼ੀ ਸਾਹਿਤ ਨਾਲ ਪ੍ਰੇਮ ਅਤੇ ਪੁਸਤਕ ਪ੍ਰਕਾਸ਼ਨਾਵਾਂ ਬਾਰੇ ਵਿਸਤਰਿਤ ਗੱਲਬਾਤ ਕੀਤੀ। 1984 ਦੇ ਦੰਗੇ ਦੀ ਧਾਰਨਾ, ਵਿਦੇਸ਼ ਦੀ ਨੌਕਰੀ ਦੌਰਾਨ ਖੋਜ ਕਰਦਿਆਂ ਬਦਲੀ ਤੇ ਇਕ ਯੋਜਨਾਬੱਧ ਸਿੱਖ ਨਸਲਕੁਸ਼ੀ ਦੀ ਸਚਾਈ ਪਤਾ ਲੱਗੀ। ਜਸਟਿਸ ਤਾਰਕੁੰਡੇ ਤੇ ਹੋਰ ਦਰਜਨਾਂ ਰਿਪੋਰਟਾਂ ਨੇ ਸੱਚਾਈ ਸਾਹਮਣੇ ਲਿਆਂਦੀ। ਗੁਰਮਤਿ ਸੰਗੀਤ ਵਾਲੇ ਪਾਸੇ ਡਾ. ਰਵਿੰਦਰਜੀਤ ਸਿੰਘ ਦੀ ਪ੍ਰੇਰਨਾ ਨਾਲ ਜੁੜੇ ਤੇ ਟਕਸਾਲੀ ਗੁਰਮਤਿ ਸੰਗੀਤ ਦੀਆਂ ਬੰਦਸ਼ਾਂ ਨੂੰ ਲੱਭ ਕੇ ਖ਼ਜ਼ਾਨਾ ਜੋੜਿਆ। ਉਨ੍ਹਾਂ ਦਰਜਨਾਂ ਅਗਿਆਤ ਗੁਰਮਤਿ ਸੰਗੀਤ ਸੇਵਕਾਂ ਦਾ ਭਾਈ ਦਿਆਲ ਸਿੰਘ ਰਕਾਬ ਗੰਜ ਸਾਹਿਬ ਸਾਹਿਤ ਜ਼ਿਕਰ ਕੀਤਾ। ਜਸਪਾਲ ਸਿੰਘ ਪਿੰਕੀ ਨੇ ਮੰਚ ਸੰਚਾਲਨ ਕਰਦਿਆਂ ਸਰਬਪ੍ਰੀਤ ਸਿੰਘ ਨੂੰ ਵਿਸ਼ਵ ਸਿੱਖ ਪ੍ਰਤੀਨਿਧ ਹਸਤੀ ਦੱਸਿਆ। ਡਾ. ਬਲਵਿੰਦਰ ਪਾਲ ਸਿੰਘ ਨੇ ਸਵਾਗਤੀ ਸ਼ਬਦ ਕਹੇ। ਸੁਰਜੀਤ ਸਿੰਘ ਪ੍ਰਧਾਨ ਲੁਧਿਆਣਾ ਜ਼ੋਨ ਨੇ ਲੇਖਕ ਦੇ ਭਾਸ਼ਨ ਦੀ ਸ਼ਲਾਘਾ ਕੀਤੀ। ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਬੰਧਕੀ ਮੈਂਬਰ ਡਾ. ਹਰੀ ਸਿੰਘ ਜਾਚਕ ਨੇ ਸਵਾਗਤੀ ਕਵਿਤਾ ਪੇਸ਼ ਕਰਕੇ ਹਾਜ਼ਰੀਨ ਨੂੰ ਨਿਹਾਲ ਕੀਤਾ। ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਲੇਖਕ, ਹਿੰਸਕ ਨਹੀਂ ਹੁੰਦਾ ਸਗੋਂ ਤਰਕ ਤੇ ਸ਼ਬਦਾਂ ਨਾਲ ਗੱਲ ਕਰਦਾ ਹੈ ਤੇ ਮਾਨਵੀ ਪਹਿਚਾਣ ਨੂੰ ਭਾਲਦਾ ਹੈ। ਪ੍ਰਿੰਸੀਪਲ ਕ੍ਰਿਸ਼ਨ ਸਿੰਘ ਨੇ ਕਿਹਾ ਕਿ ਜਿਹੜੀ ਸਿਰਜਣਾਤਮਿਕਤਾ ਸਰਬਪ੍ਰੀਤ ਸਿੰਘ ਵਿਚ ਹੈ। ਉਸ ਦੀ ਸਾਡੇ ਇਥੇ ਘਾਟ ਹੈ। ਸਾਬਕਾ ਡੀ. ਜੀ. ਐਮ. , ਪੀ. ਐਸ. ਬੀ. ਸਤਿਬੀਰ ਸਿੰਘ ਨੇ ਸਰਬਪ੍ਰੀਤ ਸਿੰਘ ਦੇ ਸਮੁੱਚੇ ਬਿਆਨ ਦਾ ਰਹੱਸਮਈ ਤਿੰਨ ਪੜ੍ਹਾਈ ਸ਼ਖ਼ਸੀਅਤ ਉਭਾਰ ਪ੍ਰਗਟ ਕੀਤਾ। ਅਮਰੀਕਾ ਤੋਂ ਆਏ ਮਨਵੀਰ ਸਿੰਘ ਨੇ ਉਨ੍ਹਾਂ ਦੀ ਪੁਸਤਕ ਦ ਕੈਮਲ ਮਰਜੈਂਟ ਆਫ ਫ਼ਿਲਾਡੈਲਫ਼ੀਆ ਪੜ੍ਹਨ ਬਾਰੇ ਦੱਸਿਆ। ਗੁਰਜਿੰਦਰ ਸਿੰਘ ਨੇ ਸਰਬਪ੍ਰੀਤ ਸਿੰਘ ਨੂੰ ਸਿੱਖ ਪੰਥ ਦਾ ਗਹਿਣਾ ਦੱਸਿਆ। ਪ੍ਰਭਸ਼ਰਨ ਸਿੰਘ, ਕਵੀ ਹਰਦੇਵ ਸਿੰਘ ਕਲਸੀ, ਜਸਵਿੰਦਰ ਕੌਰ ਜੱਸੀ, ਚਰਨਜੀਤ ਸਿੰਘ ਚੰਨੀ ਨੇ ਵੀ ਲੇਖਕ ਦੇ ਭਾਸ਼ਨ ਬਾਰੇ ਵਿਚਾਰ ਦੱਸੇ। ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਅਕਾਦਮੀ ਦੀ ਅਧਿਆਪਕਾ ਸਿਮਰਨਜੀਤ ਕੌਰ ਅਤੇ ਭਾਈ ਗੁਰਨਾਮ ਸਿੰਘ ਨੇ ਸ਼ਬਦ ਗਾਇਣ ‘ਪ੍ਰਿਅ ਕੀ ਪ੍ਰੀਤਿ ਪਿਆਰੀ’ ਪੜ੍ਹਿਆ। ਸਟੱਡੀ ਸਰਕਲ ਵਲੋਂ ਮੁੱਖ ਵਕਤਾ ਦਾ ਸਨਮਾਨ ਕੀਤਾ।
ਪਿਛਲੀ ਖ਼ਬਰ ਡਾ . ਅੰਬੇਡਕਰ ਦੇ ਬੁੱਤ ਦਾ ਅਪਮਾਨ ਹੋਣਾ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਦਾ ਨਤੀਜਾ - ਲਵ ਦਰਾਵਿੜ ਅਗਲੀ ਖ਼ਬਰ ਡੀ . ਏ . ਵੀ . ਪਬਲਿਕ ਸਕੂਲ ਪੱਖੋਵਾਲ ਰੋਡ ਨੇ ਡੀ . ਏ . ਵੀ . ਨੈਸ਼ਨਲ ਸਪੋਰਟਸ 2026 ਵਿਚ 100 ਤਗਮੇ ਜਿੱਤ ਕੇ ਰਚਿਆ ਸ਼ਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।