ਗਲੋਬਲ ਗਰੇਵਾਲ ਭਾਈਚਾਰੇ ਦਾ ਚੌਥਾ ਅੰਤਰਰਾਸ਼ਟਰੀ ਸਮਾਗਮ ਸਮਾਪਤ
ਆਲਮਗੀਰ, 26 ਅਕਤੂਬਰ (ਜਰਨੈਲ ਸਿੰਘ ਪੱਟੀ)-ਦੁਨੀਆ ਭਰ ਦੇ 100 ਤੋਂ ਵੱਧ ਦੇਸ਼ਾਂ ਵਿਚ ਫੈਲੀ ਹੋਈ ਗਲੋਬਲ ਗਰੇਵਾਲ ਬ੍ਰਦਰਹੁੱਡ ਦੀ ਇਕ ਅਹਿਮ ਮੀਟਿੰਗ ਸਥਾਨਕ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਹੋਈ, ਜਿਸ ’ਚ ਦੇਸ਼-ਵਿਦੇਸ਼ ਤੋਂ ਲਗਭਗ 500 ਭਾਗੀਦਾਰਾਂ ਨੇ ਹਿੱਸਾ ਲਿਆ। ਪਾਕਿਸਤਾਨ ਤੋਂ ਭਾਗੀਦਾਰ ਐਮ.
ਆਲਮਗੀਰ, 26 ਅਕਤੂਬਰ (ਜਰਨੈਲ ਸਿੰਘ ਪੱਟੀ)-ਦੁਨੀਆ ਭਰ ਦੇ 100 ਤੋਂ ਵੱਧ ਦੇਸ਼ਾਂ ਵਿਚ ਫੈਲੀ ਹੋਈ ਗਲੋਬਲ ਗਰੇਵਾਲ ਬ੍ਰਦਰਹੁੱਡ ਦੀ ਇਕ ਅਹਿਮ ਮੀਟਿੰਗ ਸਥਾਨਕ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਹੋਈ, ਜਿਸ ’ਚ ਦੇਸ਼-ਵਿਦੇਸ਼ ਤੋਂ ਲਗਭਗ 500 ਭਾਗੀਦਾਰਾਂ ਨੇ ਹਿੱਸਾ ਲਿਆ। ਪਾਕਿਸਤਾਨ ਤੋਂ ਭਾਗੀਦਾਰ ਐਮ. ਪੀ. ਸੂਰੀਆ ਨਸੀਮ ਨੇ ਵਰਚੁਅਲੀ ਸ਼ਿਰਕਤ ਦੌਰਾਨ ਦੱਸਿਆ ਕਿ ਪਾਕਿਸਤਾਨ ਵਿਚ 80 ਗਰੇਵਾਲਾਂ ਦੇ ਪਿੰਡ ਹਨ। ਸਵਾਗਤੀ ਭਾਸ਼ਨ ਦੌਰਾਨ ਜ਼ੋਨਲ ਪ੍ਰਧਾਨ ਪਲਵਿੰਦਰ ਸਿੰਘ ਗਰੇਵਾਲ ਉਦਯੋਗਪਤੀ ਨੇ ਗਰੇਵਾਲਾਂ ਦੇ ਸ਼ਾਹੀ ਪਿਛੋਕੜ ਬਾਰੇ ਦੱਸਿਆ। ਇਸ ਮੌਕੇ ਕਰਨਲ ਡਾ. ਦਲਵਿੰਦਰ ਸਿੰਘ ਗਰੇਵਾਲ ਦੁਆਰਾ ਲਿਖਿਆ ਅਤੇ ਕਰਮਜੀਤ ਸਿੰਘ ਗਰੇਵਾਲ ਰਾਸ਼ਟਰੀ ਪੁਰਸਕਾਰ ਜੇਤੂ ਦੁਆਰਾ ਗਾਇਆ ਇਕ ਵੀਡੀਓ ਗੀਤ ਤੇ ਕਰਨਲ ਡਾ. ਦਲਵਿੰਦਰ ਸਿੰਘ ਗਰੇਵਾਲ ਦੁਆਰਾ ਲਿਖੀ ਹਿੰਦੀ ਕਿਤਾਬ ਵਿਸ਼ਵ ਨਾਗਰਿਕ ਗਰੇਵਾਲ ਦਾ ਦੂਜਾ ਐਡੀਸ਼ਨ ਤੇ ਅੰਤਰਰਾਸ਼ਟਰੀ ਖਿਡਾਰਨ ਡਾ. ਇਕਬਾਲ ਕੌਰ ਦੀ ਜੀਵਨੀ ਬਾਰੇ ਗਰੇਵਾਲ ਵਲੋਂ ਲਿਖੀ ਕਿਤਾਬ ਪੰਜਾਬ ਖੇਡਾਂ ਦੀ ਹਰਫਨਮੌਲਾ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਮਹੇਸ਼ਇੰਦਰ ਸਿੰਘ ਗਰੇਵਾਲ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਗਰੇਵਾਲ਼ ਭਾਈਚਾਰਾ ਆਪਣੀ ਲਿਆਕਤ, ਸਮਝ, ਸਿੱਖਿਆ ਤੇ ਸਿਆਣਪ ਕਰਕੇ ਦੁਨੀਆ ਵਿਚ ਜਾਣਿਆ ਜਾਂਦਾ ਹੈ। ਮੰਚ ਸੰਚਾਲਨ ਦਾ ਕਾਰਜ ਕਰਮਜੀਤ ਸਿੰਘ ਗਰੇਵਾਲ ਕੌਮੀ ਐਵਾਰਡ ਜੇਤੂ ਨੇ ਨਿਭਾਇਆ। ਇਕੱਠ ਨੂੰ ਜ਼ੋਨਲ ਪ੍ਰਧਾਨਾਂ ਮੇਜਰ ਜਨਰਲ ਰਣਜੀਤ ਸਿੰਘ ਤੇ ਹਰਪਾਲ ਸਿੰਘ ਬ੍ਰਿਜਵਾਸਨ, ਰੀਅਰ ਐਡਮਿਰਲ ਸੁਰੇਸ਼ ਕੁਮਾਰ, ਸਾਬਕਾ ਜੱਜ ਕਮਲਜੀਤ ਸਿੰਘ ਗਰੇਵਾਲ, ਕਮਿਸ਼ਨਰ ਅੰਮ੍ਰਿਤ ਕੌਰ ਗਰੇਵਾਲ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਜੀ. ਐਨ. ਈ. ਕਾਲਜ ਭੰਗੜਾ ਟੀਮ ਦੁਆਰਾ ਭੰਗੜਾ ਪੇਸ਼ ਕੀਤਾ। ਮੀਟਿੰਗ ਦੌਰਾਨ ਵੱਖ ਵੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ, ਜਿਨ੍ਹਾਂ ’ਚ ਹਰਿਆਣਾ, ਦਿੱਲੀ, ਯੂਪੀ ਅਤੇ ਪੰਜਾਬ ਦੇ ਜਗਦੇਵ ਸਿੰਘ ਜੋਧਾਂ ਸਰਪੰਚ, ਸਰਾਭਾ ਦੇ ਸਰਪੰਚ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਰਜੀਤ ਸਿੰਘ, ਸਰਪੰਚ ਆਤਮਾ ਸਿੰਘ, ਤਰਲੋਚਨ ਸਿੰਘ, ਜੈਸਮੀਨ ਗਰੇਵਾਲ, ਪ੍ਰਿੰਸੀਪਲ ਮਹਿੰਦਰ ਕੌਰ ਗਰੇਵਾਲ , ਕਰਮਜੀਤ ਸਿੰਘ ਗਰੇਵਾਲ ਅਤੇ ਹੋਰ ਸਨਮਾਨਿਤ ਕੀਤੇ ਗਏ।ਅਖੀਰ ਚ ਪ੍ਰਧਾਨ ਕਰਨਲ ਡਾ. ਦਲਵਿੰਦਰ ਸਿੰਘ ਗਰੇਵਾਲ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਅਮਰਜੀਤ ਸਿੰਘ ਗਰੇਵਾਲ, ਇੰਜੀ. ਸਤਪਾਲ ਸਿੰਘ ਗਰੇਵਾਲ, ਜੈਸਮੀਨ ਸਿੰਘ ਗਰੇਵਾਲ, ਪ੍ਰਿੰਸੀਪਲ ਕੁਲਦੀਪ ਕੌਰ ਗਰੇਵਾਲ , ਕਰਨਲ ਸ਼ੇਰੇ ਗਰੇਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।