ਅੰਗਦ ਸਿੰਘ ਮੈਮੋਰੀਅਲ 12ਵਾਂ ਸੀਸੂ ਕਾਰਪੋਰੇਟ ਟੀ-20 ਕ੍ਰਿਕਟ ਟੂਰਨਾਮੈਂਟ-2026 ਦੀ ਸ਼ੁਰੂਆਤ
ਲੁਧਿਆਣਾ, 26 ਅਕਤੂਬਰ (ਜਤਿੰਦਰ ਭੰਬੀ)-ਸੀਸੂ ਨੇ ਬਹੁਤ ਉਤਸ਼ਾਹ ਤੇ ਖੇਡ ਭਾਵਨਾ ਨਾਲ ਅੰਗਦ ਸਿੰਘ ਮੈਮੋਰੀਅਲ 12ਵਾਂ ਸੀਸੂ ਕਾਰਪੋਰੇਟ ਟੀ-20 ਕ੍ਰਿਕਟ ਟੂਰਨਾਮੈਂਟ-2026 ਸ਼ੁਰੂ ਕੀਤਾ। ਟੂਰਨਾਮੈਂਟ ਦੇ ਹਿੱਸੇ ਵਜੋਂ 25 ਅਕਤੂਬਰ ਨੂੰ ਲੁਧਿਆਣਾ ਦੇ ਤਲਵਾੜਾ ਸਥਿਤ ਏਲੀਟ ਕ੍ਰਿਕਟ ਗਰਾਊਂਡ ਵਿਖੇ ਪਹਿਲੇ ਤੇ ਦੂਜੇ ਲੀਗ ਮੈਚ ਖੇਡੇ ਗਏ।
ਲੁਧਿਆਣਾ, 26 ਅਕਤੂਬਰ (ਜਤਿੰਦਰ ਭੰਬੀ)-ਸੀਸੂ ਨੇ ਬਹੁਤ ਉਤਸ਼ਾਹ ਤੇ ਖੇਡ ਭਾਵਨਾ ਨਾਲ ਅੰਗਦ ਸਿੰਘ ਮੈਮੋਰੀਅਲ 12ਵਾਂ ਸੀਸੂ ਕਾਰਪੋਰੇਟ ਟੀ-20 ਕ੍ਰਿਕਟ ਟੂਰਨਾਮੈਂਟ-2026 ਸ਼ੁਰੂ ਕੀਤਾ। ਟੂਰਨਾਮੈਂਟ ਦੇ ਹਿੱਸੇ ਵਜੋਂ 25 ਅਕਤੂਬਰ ਨੂੰ ਲੁਧਿਆਣਾ ਦੇ ਤਲਵਾੜਾ ਸਥਿਤ ਏਲੀਟ ਕ੍ਰਿਕਟ ਗਰਾਊਂਡ ਵਿਖੇ ਪਹਿਲੇ ਤੇ ਦੂਜੇ ਲੀਗ ਮੈਚ ਖੇਡੇ ਗਏ। ਇਹ ਮੁਕਾਬਲੇ ਟੀ. ਕੇ. ਸਟੀਲਜ ਬਨਾਮ ਹਾਈਵੇ ਰੂਪ ਇੰਡਸਟਰੀਜ਼ ਲਿਮਟਿਡ ਤੇ ਹੈਪੀ ਫੋਰਜਿੰਗਜ ਲਿਮਟਿਡ ਬਨਾਮ ਨਿਕਸ ਗਰੁੱਪ ਵਿਚਕਾਰ ਹੋਏ। ਪਹਿਲੇ ਲੀਗ ਮੈਚ ਵਿਚ ਹਾਈਵੇ ਰੂਪ ਇੰਡਸਟਰੀਜ਼ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ 20 ਓਵਰਾਂ ’ਚ 5 ਵਿਕਟਾਂ ਦੇ ਨੁਕਸਾਨ ‘ਤੇ 199 ਦੌੜਾਂ ਬਣਾਈਆਂ, ਜਦਕਿ ਟੀ. ਕੇ. ਸਟੀਲਜ ਦੀ ਟੀਮ ਨੇ 20 ਓਵਰਾਂ ਵਿਚ 9 ਵਿਕਟਾਂ ਗੁਆ ਕੇ 184 ਦੌੜਾਂ ਬਣਾਈਆਂ। ਹਾਈਵੇ ਰੂਪ ਇੰਡਸਟਰੀਜ਼ ਨੇ ਇਹ ਮੈਚ 15 ਦੌੜਾਂ ਨਾਲ ਜਿੱਤ ਲਿਆ। ਦੂਜੇ ਲੀਗ ਮੈਚ ਵਿਚ ਹੈਪੀ ਫੋਰਜਿੰਗਜ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ‘ਤੇ 171 ਦੌੜਾਂ ਬਣਾਈਆਂ, ਜਦਕਿ ਨਿਕਸ ਗਰੁੱਪ ਦੀ ਟੀਮ 16 ਓਵਰਾਂ ਵਿਚ 10 ਵਿਕਟਾਂ ਗੁਆ ਕੇ 107 ਦੌੜਾਂ ਹੀ ਬਣਾ ਸਕੀ। ਹੈਪੀ ਫੋਰਜਿੰਗਜ ਨੇ ਇਹ ਮੈਚ 64 ਦੌੜਾਂ ਨਾਲ ਜਿੱਤ ਲਿਆ। ਹੈਪੀ ਫੋਰਜਿੰਗਜ ਦੇ ਬੱਲੇਬਾਜ਼ ਮਨਿੰਦਰ ਸਿੰਘ ਨੇ 35 ਗੇਂਦਾਂ ਵਿਚ 7 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 60 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੂੰ ਮੈਨ ਆਫ ਦ ਮੈਚ ਐਲਾਨਿਆ ਗਿਆ। ਕ੍ਰਿਕਟ ਦੇ ਸ਼ੌਕੀਨ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਕ੍ਰਿਕਟ ਹੁਣ ਭਾਰਤ ਦੀ ਰਾਸ਼ਟਰੀ ਖੇਡ ਬਣ ਗਈ ਹੈ। ‘ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼’ ਨੂੰ 12ਵੇਂ ਕਾਰਪੋਰੇਟ ਟੀ -20 ਕ੍ਰਿਕਟ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ‘ਤੇ ਮਾਣ ਹੈ। ਇਹ ਟੂਰਨਾਮੈਂਟ ਕਈ ਪ੍ਰਮੁੱਖ ਕੰਪਨੀਆਂ ਦੁਆਰਾ ਸਪਾਂਸਰ ਕੀਤਾ ਗਿਆ ਹੈ।