19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਹੋਏ

ਲੁਧਿਆਣਾ, 18 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਵਲੋਂ ਸਿਰਜਤ ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਹੋਏ। ਸਮਾਗਮ ਦੀ ਆਰੰਭਤਾ ਗੁਰੂ ਸ਼ਬਦ ਸੰਗੀਤ ਅਕੈਡਮੀ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਵਲੋਂ ਰਾਗ ਆਧਾਰਤ ਗੁਰਬਾਣੀ ਸ਼ਬਦ ਕੀਰਤਨ ਨਾਲ ਹੋਈ।

ਅਜੀਤ ਡੈਸਕ 19-10-2026
ਲੁਧਿਆਣਾ, 18 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪਰਮ ਸੰਤ ਬਾਬਾ ਸੁੱਚਾ ਸਿੰਘ ਜੀ ਵਲੋਂ ਸਿਰਜਤ ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ ਹੋਏ। ਸਮਾਗਮ ਦੀ ਆਰੰਭਤਾ ਗੁਰੂ ਸ਼ਬਦ ਸੰਗੀਤ ਅਕੈਡਮੀ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਵਲੋਂ ਰਾਗ ਆਧਾਰਤ ਗੁਰਬਾਣੀ ਸ਼ਬਦ ਕੀਰਤਨ ਨਾਲ ਹੋਈ। ਜੁੜੀਆਂ ਸੰਗਤਾਂ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਫ਼ਰਮਾਇਆ ਕਿ ਨੇਕੀ ਅਤੇ ਬਦੀ ਦੀ ਧਾਰਨਾ ਨੂੰ ਹਰੇਕ ਧਰਮ ਨੇ ਸਵੀਕਾਰ ਕੀਤਾ ਹੈ। ਦਰਅਸਲ ਨੇਕੀ ਅਤੇ ਬਦੀ ਮਨੁੱਖੀ ਜ਼ਿੰਦਗੀ ਦੇ ਦੋ ਪਹਿਲੂ ਹਨ, ਜਿਸ ਤਰ੍ਹਾਂ ਫੁੱਲ ਦੇ ਨਾਲ ਕੰਡੇ ਹੁੰਦੇ ਹਨ, ਉਸੇ ਤਰ੍ਹਾਂ ਮਨੁੱਖ ਵਿਚ ਨੇਕੀ ਤੇ ਬਦੀ ਦੇ ਦੋਨੋਂ ਤੱਤ ਮੌਜੂਦ ਹੁੰਦੇ ਹਨ। ਜਿਹੜਾ ਪਾਸਾ ਭਾਰੂ ਹੋ ਜਾਵੇ ਮਨੁੱਖ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ। ਨੇਕੀ ਦੇ ਮਾਰਗ ਨੂੰ ਅਪਣਾਉਣ ਨਾਲ ਮਨੁੱਖ ਗੁਰਮੁਖ, ਪਰਉਪਕਾਰੀ ਅਤੇ ਕ੍ਰਿਤਗਯ ਬਣਦਾ ਹੈ ਅਤੇ ਬਦੀ ਦੇ ਰਸਤੇ ਉਤੇ ਤੁਰਨ ਵਾਲਾ ਮਨੁੱਖ ਚੋਰ, ਠੱਗ, ਪਾਪੀ, ਅਕਿਰਤਘਣ ਅਖਵਾਉਂਦਾ ਹੈ।ਗੁਰਬਾਣੀ ਵਿਚ ਜਿੱਥੇ ਗੁਰਮੁਖ, ਸੰਤ, ਭਗਤ, ਸੇਵਕ ਨੂੰ ਸਤਿਕਾਰਯੋਗ ਰੁਤਬਾ ਪ੍ਰਾਪਤ ਹੈ। ਉਥੇ ਮਨਮੁਖ, ਚੋਰ, ਨਿਗੁਰੇ ਤੇ ਅਕ੍ਰਿਤਘਣ ਨੂੰ ਫਿਟਕਾਰਿਆ ਗਿਆ ਹੈ। ਆਪਣੀ ਮੱਤ ਅਨੁਸਾਰ ਜੀਵਨ ਜਿਊਣ ਵਾਲਾ ਵਿਅਕਤੀ ਅਗਿਆਨੀ ਹੁੰਦਾ ਹੈ। ਉਹ ਆਪਣਾ ਜੀਵਨ ਤਾਂ ਕੌਡੀਆਂ ਬਦਲੇ ਗਵਾਉਂਦਾ ਅਤੇ ਆਪਣੇ ਪਰਿਵਾਰ ਲਈ ਵੀ ਕੰਡੇ ਬੀਜਦਾ ਹੈ। ਜੇਕਰ ਮਨੁੱਖ ਗੁਰਸਿੱਖ ਅਥਵਾ ਕ੍ਰਿਤਗਯ ਬਣ ਜਾਵੇ ਤਾਂ ਆਦਰਸ਼ ਸਮਾਜ ਦੀ ਸਿਰਜਣਾ ਆਪਣੇ ਆਪ ਹੀ ਹੋ ਜਾਵੇਗੀ ਇਸ ਲਈ ਲੋੜ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈਣ ਦੀ ਤਾਂ ਕਿ ਗੁਰੂ ਆਦਰਸ਼ ਸਮਾਜ ਦੀ ਘਾੜਤ ਅਤੇ ਸਥਾਪਤੀ ਹੋ ਸਕਦੀ ਹੈ। ਗੁਰੂ ਕਾ ਲੰਗਰ ਅਤੁੱਟ ਵਰਤਿਆ। ਦਫ਼ਤਰ ਜਵੱਦੀ ਟਕਸਾਲ ਵਲੋਂ ਭੇਜੀ ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 26 ਤੋਂ 29 ਹੋਵੇਗਾ।
ਪਿਛਲੀ ਖ਼ਬਰ ਸੁਆਮੀ ਸੰਤ ਦਾਸ ਦਰਬਾਰ ਵਿਖੇ ਕੱਤਕ ਦੀ ਸੰਗਰਾਂਦ ਦਾ ਦਿਹਾੜਾ ਅਤੇ ਜਪ-ਤਪ ਚੁਪਹਿਰਾ ਸਮਾਗਮ ਕਰਵਾਇਆ ਅਗਲੀ ਖ਼ਬਰ ਬਹਾਦੁਰਕੇ ਰੋਡ ’ਚ ਛਪਾਈ ਕਾਰਖਾਨੇ ਨੂੰ ਲੱਗੀ ਭਿਆਨਕ ਅੱਗ ਘੰਟਿਆਂ ਦੀ ਜੱਦੋ ਜਹਿਦ ਮਗਰੋਂ ਪਾਇਆ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।