18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਦਸਵੇਂ ਵੰਸ਼ ਬਾਬਾ ਜਤਿੰਦਰਪਾਲ ਸਿੰਘ ਸੋਢੀ ਨੂੰ ਕੀਤਾ ਸਨਮਾਨਿਤ

ਲਾਡੋਵਾਲ, 17 ਅਕਤੂਬਰ (ਬਲਬੀਰ ਸਿੰਘ ਰਾਣਾ)-ਬਾਬਾ ਬੰਦਾ ਸਿੰਘ ਬਹਾਦਰ ਜੀ 356ਵੇਂ ਜਨਮ ਦਿਹਾੜੇ ਮੌਕੇ ਬਾਬਾ ਜੀ ਦੇ ਦਸਵੇਂ ਵੰਸ਼ ਬਾਬਾ ਜਤਿੰਦਰ ਪਾਲ ਸਿੰਘ ਸੋਢੀ ਜੀ ਨੂੰ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ, ਚੈਰੀਟੇਬਲ ਫਾਊਂਡੇਸ਼ਨ ਦੇ ਕੌਮੀ ਚੇਅਰਮੈਨ ਬੀ. ਐਸ.

ਅਜੀਤ ਡੈਸਕ 18-10-2026
ਲਾਡੋਵਾਲ, 17 ਅਕਤੂਬਰ (ਬਲਬੀਰ ਸਿੰਘ ਰਾਣਾ)-ਬਾਬਾ ਬੰਦਾ ਸਿੰਘ ਬਹਾਦਰ ਜੀ 356ਵੇਂ ਜਨਮ ਦਿਹਾੜੇ ਮੌਕੇ ਬਾਬਾ ਜੀ ਦੇ ਦਸਵੇਂ ਵੰਸ਼ ਬਾਬਾ ਜਤਿੰਦਰ ਪਾਲ ਸਿੰਘ ਸੋਢੀ ਜੀ ਨੂੰ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ, ਚੈਰੀਟੇਬਲ ਫਾਊਂਡੇਸ਼ਨ ਦੇ ਕੌਮੀ ਚੇਅਰਮੈਨ ਬੀ.ਐਸ. ਕਸ਼ਯਪ ਅਤੇ ਸਾਥੀਆਂ ਵਲੋਂ ਇਕ ਮੁਲਾਕਾਤ ਕਰਨ, ਉਪਰੰਤ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਤਸਵੀਰ ਅਤੇ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਦਸਵੀਂ ਪੀੜੀ ਦੇ ਵੰਸ਼ ਬਾਬਾ ਜਤਿੰਦਰ ਪਾਲ ਸਿੰਘ ਸੋਢੀ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੇਲਮ ਨਦੀ ਦੇ ਕੰਢੇ ਰਿਆਸੀ ਵਿਖੇ ਜੰਮੂ ਕਸ਼ਮੀਰ ਵਿਚ ਇਕ ਧਾਰਮਿਕ ਸਥਾਨ ਸੁਸ਼ੋਭਿਤ ਹੈ, ਜਿਸ ਸਥਾਨ ‘ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤਪ ਕੀਤਾ ਸੀ। ਇਹ ਤਪੋ ਸਥਾਨ ਵੀ ਹੈ ਅਤੇ ਬਾਬਾ ਜੀ ਦੇ ਵਰਤਮਾਨ ਵੰਸ਼ ਬਾਬਾ ਜਤਿੰਦਰ ਪਾਲ ਸਿੰਘ ਜੀ ਸੋਢੀ ਇਸ ਸਥਾਨ ਮੁੱਖ ਸੇਵਾਦਾਰ ਹਨ। ਇਸ ਮੌਕੇ ਬਾਬਾ ਜਤਿੰਦਰ ਪਾਲ ਸਿੰਘ ਸੋਢੀ ਨਾਲ ਮੁਲਾਕਾਤ ਕਰਨ ਵਾਲਿਆਂ ਵਿਚ ਕੌਮੀ ਚੇਅਰਮੈਨ ਬੀ.ਐਸ. ਕਸ਼ਯਪ ਤੋਂ ਇਲਾਵਾ ਬਾਬਾ ਓਮ ਪ੍ਰਕਾਸ਼ ਸਿੰਘ ਕਸ਼ਯਪ, ਪੂਰਨ ਸਿੰਘ, ਅਜੇ ਹਜ਼ੂਰੀਆ, ਸੰਦੀਪ ਕੁਮਾਰ, ਅਮਨੀਕ ਵਰਮਾ ਅਤੇ ਹੈੱਡ ਗ੍ਰੰਥੀ ਭਾਈ ਸ਼ਮਸ਼ੇਰ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਦੇ ਸੂਬਾ ਪੱਧਰੀ ਬਾਸਕਟਬਾਲ ਟੂਰਨਾਮੈਂਟ ਵਿਚ ਚੇਅਰਮੈਨ ਭਿੰਡਰ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।