ਲੁਧਿਆਣਾ, 17 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਐਚ.ਵੀ.ਐਮ. ਗਲੋਬਲ ਸਕੂਲ, ਸੈਕਟਰ 32 ਵਿਖੇ ਪਹਿਲੀ ਵਿਦਿਆਰਥੀ ਕੌਂਸਲ ਸਥਾਪਨਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਐਚ.ਵੀ.ਐਮ. ਗਰੁੱਪ ਆਫ਼ ਸਕੂਲਜ਼ ਦੇ ਪ੍ਰਧਾਨ ਡੀ.ਪੀ. ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਨਵੀਂ ਵਿਦਿਆਰਥੀ ਕੌਂਸਲ ਦਾ ਰਸਮੀ ਤੌਰ ’ ਤੇ ਐਲਾਨ ਕੀਤਾ ਗਿਆ। ਦਕਸ਼ ਨੂੰ ਮੁੱਖ ਵਿਦਿਆਰਥੀ, ਫੋਜੀਆ ਨੂੰ ਮੁੱਖ ਵਿਦਿਆਰਥਣ ਅਤੇ ਡੇਜੀ ਨੂੰ ਗਤੀਵਿਧੀਆਂ ਦੀ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ। ਕੌਂਸਲ ਦੀ ਚੋਣ ਦੌਰਾਨ ਵਿਦਿਆਰਥੀਆਂ ਦੀ ਬੋਲਣ ਦੀ ਕਾਬਲੀਅਤ, ਆਤਮ ਵਿਸ਼ਵਾਸ, ਫ਼ੈਸਲਾ ਲੈਣ ਦੀ ਸਮਰੱਥਾ ਅਤੇ ਜ਼ਿੰਮੇਵਾਰੀ ਨਿਭਾਉਣ ਦੀ ਯੋਗਤਾ ਨੂੰ ਮੁੱਖ ਤੌਰ ’ਤੇ ਪਰਖਿਆ ਗਿਆ।