18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਦੋ ਰੋਜ਼ਾ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਅੱਜ ਤੋਂ

ਲੁਧਿਆਣਾ, 17 ਅਕਤੂਬਰ (ਡਾ. ਤਰਲੋਚਨ ਸਿੰਘ)-ਡਾ.

ਅਜੀਤ ਡੈਸਕ 18-10-2026
ਲੁਧਿਆਣਾ, 17 ਅਕਤੂਬਰ (ਡਾ. ਤਰਲੋਚਨ ਸਿੰਘ)-ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ ਐਂਡ ਐਜੂਕੇਸ਼ਨ ਸੈਂਟਰ ਅਤੇ ਸਾਂਝੀ ਅਰਦਾਸ ਸੁਸਾਇਟੀ ਦੇ ਸਾਂਝੇ ਯਤਨਾਂ ਨਾਲ 18 ਅਤੇ 19 ਅਕਤੂਬਰ ਨੂੰ ਦੋ ਰੋਜ਼ਾ ਮੁਫ਼ਤ ਐਕਿਊਪੰਕਚਰ ਮੈਡੀਕਲ ਕੈਂਪ ਗੁਰਦੁਆਰਾ ਗੁਰੂ ਨਾਨਕ ਸਿਮਰਨ ਕੇਂਦਰ, ਫ਼ਿਰੋਜ਼ਪੁਰ ਰੋਡ ਵਿਖੇ ਸਵੇਰੇ 10.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਨ. ਕੋਟਨਿਸ ਐਕਿਊਪੰਕਚਰ ਹਸਪਤਾਲ ਦੇ ਜਨਰਲ ਸਕੱਤਰ ਇਕਬਾਲ ਸਿੰਘ ਗਿੱਲ, ਆਈ.ਪੀ.ਐਸ., ਸਰਬੱਤ ਦਾ ਭਲਾ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਅਤੇ ਹਸਪਤਾਲ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਅਤੇ ਐਕਿਊਪੰਕਚਰ ਵਰਗੀ ਰਵਾਇਤੀ ਇਲਾਜ ਪ੍ਰਣਾਲੀ ਪ੍ਰਤੀ ਜਾਗਰੂਕਤਾ ਵਧਾਉਣਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਕਮਰ ਦਰਦ, ਡਿਸਕ ਪ੍ਰੋਲੈਪਸ, ਅਧਰੰਗ, ਸਪੌਂਡਿਲਾਈਟਿਸ, ਜੋੜਾਂ ਦੇ ਦਰਦ, ਸਰਵਾਈਕਲ, ਮਾਈਗ੍ਰੇਨ, ਦਮਾ, ਪੁਰਾਣਾ ਨਜ਼ਲਾ ਅਤੇ ਹੋਰ ਸਮੱਸਿਆਵਾਂ ਤੋਂ ਪੀੜਤ ਮਰੀਜ਼ ਮੁਫ਼ਤ ਐਕਿਊਪੰਕਚਰ ਇਲਾਜ ਸਬੰਧੀ ਸਲਾਹ ਅਤੇ ਉਪਲਬਧ ਇਲਾਜ ਸਹੂਲਤ ਦਾ ਲਾਭ ਲੈ ਸਕਣਗੇ। ਇਸ ਮੌਕੇ ਕੇ.ਕੇ. ਬਾਵਾ, ਇੰਦਰਜੀਤ ਕੌਰ, ਕਰਮਜੀਤ ਕੌਰ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਹੋਣਗੇ।
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼- ਦਲਜੀਤ ਕੌਰ ਚਹਿਲ ਅਗਲੀ ਖ਼ਬਰ ਡਾ. ਰਣਜੀਤ ਨੇ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ 85 ਸਾਲਾ ਵਿਅਕਤੀ ਦੇ ਸਫਲਤਾ ਪੂਰਵਕ ਬਦਲੇ ਦੋਵੇਂ ਗੋਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।