13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਨਨਕਾਣਾ ਸਾਹਿਬ ਪਬਲਿਕ ਸਕੂਲ ਨੇ ਮੁਕਾਬਲੇ ਵਿਚ ਨਕਦ ਇਨਾਮ ਜਿੱਤ ਕੇ ਖੱਟਿਆ ਨਾਮਣਾ

ਆਲਮਗੀਰ, 12 ਅਕਤੂਬਰ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਦੇ ਵਿਦਿਆਰਥੀਆਂ ਨੇ ਪੀ. ਸੀ.

ਅਜੀਤ ਡੈਸਕ 13-10-2026
ਆਲਮਗੀਰ, 12 ਅਕਤੂਬਰ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਦੇ ਵਿਦਿਆਰਥੀਆਂ ਨੇ ਪੀ. ਸੀ. ਟੀ. ਈ. ਕਾਲਜ ਬੱਦੋਵਾਲ ਵਿਖੇ ਕਰਵਾਏ ਅੰਤਰ-ਸਕੂਲ ਮੁਕਾਬਲੇ ਵਿਚ ‘ਗਰੁੱਪ ਡਾਂਸ’ ਵਿਚ ਦੂਜਾ ਇਨਾਮ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਲਗਪਗ 18 ਟੀਮਾਂ ਨਾਲ ਮੁਕਾਬਲਾ ਕਰਦਿਆਂ ਸਕੂਲ ਦੀ ਟੀਮ ਨੇ ਆਪਣੀ ਊਰਜਾ ਭਰਪੂਰ ਪੇਸ਼ਕਾਰੀ, ਸ਼ਾਨਦਾਰ ਤਾਲਮੇਲ ਤੇ ਜੀਵੰਤ ਹਾਵ-ਭਾਵਾਂ ਨਾਲ ਦਰਸ਼ਕਾਂ ਅਤੇ ਜੱਜਾਂ ਨੂੰ ਪ੍ਰਭਾਵਿਤ ਕੀਤਾ ਅਤੇ 15 ਹਜ਼ਾਰ ਰੁਪਏ ਦਾ ਨਗਦ ਇਨਾਮ ਜਿੱਤਿਆ। ਇਸ ਪ੍ਰਤਿਭਾਸ਼ਾਲੀ ਟੀਮ ’ਚ ਤਨਵੀਰ ਸਿੰਘ, ਪ੍ਰਭਜੋਤ ਸਿੰਘ (ਦੋਨੇਂ ਕਲਾਸ 11ਵੀਂ), ਜਤਿਨਪ੍ਰੀਤ ਸਿੰਘ ਜਮਾਤ 12ਵੀਂ, ਰਸਨੂਰ ਸਿੰਘ ਅਤੇ ਰਤਨਰੂਪ ਸਿੰਘ 10ਵੀਂ ਜਮਾਤ ਅਤੇ ਵਰਿੰਦਰ ਸਿੰਘ, ਗੁਰਵੀਰ ਸਿੰਘ ਤੇ ਅਨਮੋਲ ਸਿੰਘ 9ਵੀਂ ਜਮਾਤ ਸ਼ਾਮਿਲ ਸਨ। ਉਨ੍ਹਾਂ ਦੀਆਂ ਸੁਚੱਜੇ ਹਾਵ ਭਾਵ, ਤਾਲਬੱਧ ਤਾਲਮੇਲ ਤੇ ਉਤਸ਼ਾਹਜਨਕ ਪੇਸ਼ਕਾਰੀ ਨੇ ਉਨ੍ਹਾਂ ਦੀ ਲਗਨ, ਰਚਨਾਤਮਿਕਤਾ ਅਤੇ ਮਜ਼ਬੂਤ ਟੀਮ ਭਾਵਨਾ ਨੂੰ ਦਰਸਾਇਆ। ਜੇਤੂ ਵਿਦਿਆਰਥੀਆਂ ਤੇ ਉਨ੍ਹਾਂ ਦੀ ਅਗਵਾਈ ਕਰਨ ਵਾਲੇ ਅਧਿਆਪਕ ਨੂੰ ਵਧਾਈ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਹਰਮੀਤ ਕੌਰ ਵੜੈਚ ਨੇ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਲਗਨ, ਰਚਨਾਤਮਿਕਤਾ ਤੇ ਟੀਮ ਵਰਕ ਪ੍ਰਤਿਭਾ ਨੂੰ ਜਿੱਤ ਵਿਚ ਬਦਲ ਸਕਦੇ ਹਨ। ਪ੍ਰਿੰਸੀਪਲ ਵੜੈਚ ਨੇ ਸ਼ਾਨਦਾਰ ਪ੍ਰਾਪਤੀ ਲਈ ਪੂਰੀ ਟੀਮ ਨੂੰ ਵਧਾਈ ਪੇਸ਼ ਕੀਤੀ।
ਪਿਛਲੀ ਖ਼ਬਰ ਪਿੰਡ ਠੱਕਰਵਾਲ ਵਿਖੇ 33 ਲੱਖ ਦੀ ਲਾਗਤ ਨਾਲ ਬਣੇ ਸਿਹਤ ਤੇ ਤੰਦਰੁਸਤੀ ਕੇਂਦਰ ਦਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਉਦਘ... ਅਗਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਥਰੀਕੇ ਕਾਲੋਨੀ ਵਿਖੇ ਰੱਖੀ ਮੀਟਿੰਗ ਦੌਰਾਨ ਲੋਕਾਂ ਦਾ ਉਮੜਿਆ ਸੈਲਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।