13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸੁੱਖ ਸਾਗਰ ਚੈਰੀਟੇਬਲ ਡਿਸਪੈਂਸਰੀ ਵਿਖੇ ਸ਼ੁਰੂ ਹੋਈ ਓ . ਪੀ . ਡੀ

ਲੁਧਿਆਣਾ, 12 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਕਿਹਾ ਕਿ ਜਵੱਦੀ ਟਕਸਾਲ ਜਿੱਥੇ ਗੁਰਮਤਿ ਸੰਗੀਤ ਵਿੱਦਿਆ ਦੀ ਪ੍ਰਫੁੱਲਤਾ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਆਪਣੀ ਮੋਹਰੀ ਭੂਮਿਕਾ ਨਿਭਾ ਰਹੀ ਹੈ, ਉੱਥੇ ਨਾਲ ਹੀ ਜਵੱਦੀ ਟਕਸਾਲ ਵੱਲੋ ਮਨੁੱਖੀ ਸੇਵਾ ਕਾਰਜਾਂ ਵਿੱਚ ਵੀ ਆਪਣਾ ਵੱਡਮੁੱਲਾ ਤੇ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ, ਖਾਸ ਕਰਕੇ ਜਵੱਦੀ ਟਕਸਾਲ ਵੱਲੋ ਇਲਾਕੇ ਦੀਆਂ ਸੰਗਤਾਂ ਤੇ ਟਕਸਾਲ ਦੇ ਵਿਦਿਆਰਥੀਆਂ ਨੂੰ ਆਧੁਨਿਕ ਤੇ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਹਿੱਤ ਸਥਾਪਿਤ ਕੀਤੀ ਗਈ ਸੁੱਖ ਸਾਗਰ ਚੈਰੀਟੇਬਲ ਡਿਸਪੈਂਸਰੀ ਦੀ ਆਪਣੀ ਇੱਕ ਵਿਲੱਖਣ ਪਹਿਚਾਣ ਬਣ ਚੁੱਕੀ ਹੈ! ਉਨ੍ਹਾਂ ਨੇ ਜਾਣਕਾਰੀ ਦੇਦਿਆਂ ਹੋਇਆ ਕਿਹਾ ਕੀ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਉਕਤ ਡਿਸਪੈਂਸਰੀ ਅੰਦਰ ਮਰੀਜ਼ਾਂ ਦੀ ਵੱਡੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆ ਜਿੱਥੇ ਨਵੀਆਂ ਚੈਕਅੱਪ ਮਸ਼ੀਨਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ ਉੱਥੇ ਨਾਲ ਹੀ ਡਿਸਪੈਂਸਰੀ ‘ਚ ਮਾਹਿਰ ਡਾਕਟਰ ਸਾਹਿਬਾਨਾਂ ਦੇ ਵੱਲੋ ਲੋੜਵੰਦ ਮਰੀਜਾਂ ਦੇ ਆਧੁਨਿਕ ਇਲਾਜ ਲਈ ਅੱਜ ਤੋ ਓ.

ਅਜੀਤ ਡੈਸਕ 13-10-2026
ਲੁਧਿਆਣਾ, 12 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਕਿਹਾ ਕਿ ਜਵੱਦੀ ਟਕਸਾਲ ਜਿੱਥੇ ਗੁਰਮਤਿ ਸੰਗੀਤ ਵਿੱਦਿਆ ਦੀ ਪ੍ਰਫੁੱਲਤਾ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਆਪਣੀ ਮੋਹਰੀ ਭੂਮਿਕਾ ਨਿਭਾ ਰਹੀ ਹੈ, ਉੱਥੇ ਨਾਲ ਹੀ ਜਵੱਦੀ ਟਕਸਾਲ ਵੱਲੋ ਮਨੁੱਖੀ ਸੇਵਾ ਕਾਰਜਾਂ ਵਿੱਚ ਵੀ ਆਪਣਾ ਵੱਡਮੁੱਲਾ ਤੇ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ, ਖਾਸ ਕਰਕੇ ਜਵੱਦੀ ਟਕਸਾਲ ਵੱਲੋ ਇਲਾਕੇ ਦੀਆਂ ਸੰਗਤਾਂ ਤੇ ਟਕਸਾਲ ਦੇ ਵਿਦਿਆਰਥੀਆਂ ਨੂੰ ਆਧੁਨਿਕ ਤੇ ਮੁੱਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਹਿੱਤ ਸਥਾਪਿਤ ਕੀਤੀ ਗਈ ਸੁੱਖ ਸਾਗਰ ਚੈਰੀਟੇਬਲ ਡਿਸਪੈਂਸਰੀ ਦੀ ਆਪਣੀ ਇੱਕ ਵਿਲੱਖਣ ਪਹਿਚਾਣ ਬਣ ਚੁੱਕੀ ਹੈ! ਉਨ੍ਹਾਂ ਨੇ ਜਾਣਕਾਰੀ ਦੇਦਿਆਂ ਹੋਇਆ ਕਿਹਾ ਕੀ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਉਕਤ ਡਿਸਪੈਂਸਰੀ ਅੰਦਰ ਮਰੀਜ਼ਾਂ ਦੀ ਵੱਡੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆ ਜਿੱਥੇ ਨਵੀਆਂ ਚੈਕਅੱਪ ਮਸ਼ੀਨਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ ਉੱਥੇ ਨਾਲ ਹੀ ਡਿਸਪੈਂਸਰੀ ‘ਚ ਮਾਹਿਰ ਡਾਕਟਰ ਸਾਹਿਬਾਨਾਂ ਦੇ ਵੱਲੋ ਲੋੜਵੰਦ ਮਰੀਜਾਂ ਦੇ ਆਧੁਨਿਕ ਇਲਾਜ ਲਈ ਅੱਜ ਤੋ ਓ.ਪੀ.ਡੀ.ਵੀ ਸ਼ੁਰੂ ਹੋ ਚੁੱਕੀ ਹੈ।ਸੰਤ ਬਾਬਾ ਅਮੀਰ ਸਿੰਘ ਜੀ ਨੇ ਦੱਸਿਆ ਕਿ ਇਸੇ ਲੜ੍ਹੀ ਦੇ ਅੰਤਰਗਤ ਡਾ. ਹਰਜਾਪ ਸਿੰਘ ਧਵਨ ਐਮ.ਬੀ.ਬੀ.ਐਸ., ਡੀ. ਸੀ. ਐਚ.(ਫੀਜੀਓਥੈਰੈਪੀ) ਹਰ ਰੋਜ਼ ਸਵੇਰੇ 10 ਵਜੇ ਤੋਂ 1 ਵਜੇ ਤੱਕ ਅਤੇ ਡਾ. ਬਰਿੰਦਰ ਸਿੰਘ ਪੌਲ ਐਮ.ਬੀ.ਬੀ.ਐਸ. (ਨਿਉਰੋ) ਹਰ ਐਤਵਾਰ ਸਵੇਰੇ 9 ਵਜੇ ਤੋਂ 10 ਵਜੇ ਤੱਕ ਅਤੇ ਡਾ. ਹਰਮੀਤ ਸਿੰਘ ਸੈਨੀ (ਹਰਜਸ ਫੀਜੀਓਥੈਰੈਪੀ ) ਹਰ ਐਤਵਾਰ ਸਵੇਰੇ 10 ਵਜੇ ਤੋਂ 12 ਵਜੇ ਤੱਕ ਆਪਣੀਆਂ ਮੈਡੀਕਲ ਸੇਵਾਵਾਂ ਦੇ ਕੇ ਘੱਟ ਖਰਚੇ ਤੇ ਮਰੀਜ਼ਾਂ ਦਾ ਚੈੱਕਅਪ ਕਰਿਆ ਕਰਨਗੇ! ਇਸ ਤੋਂ ਪਹਿਲਾਂ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਸੁੱਖ ਸਾਗਰ ਚੈਰੀਟੇਬਲ ਡਿਸਪੈਂਸਰੀ ਵਿਖੇ ਮਰੀਜਾਂ ਨੂੰ ਆਪਣੀਆਂ ਸੇਵਾਵਾਂ ਦੇਣ ਵਾਲੇ ਪ੍ਰਮੁੱਖ ਡਾਕਟਰਾਂ ਨੂੰ ਸਿਰਪਾਉ ਬਖਸ਼ਿਸ਼ਾਂ ਕਰਕੇ ਉਨ੍ਹਾਂ ਦਾ ਧੰਨਵਾਦ ਵੀ ਪ੍ਰਗਟ ਕੀਤਾ।
ਪਿਛਲੀ ਖ਼ਬਰ ਮਾਂ ਚਿੰਤਪੂਰਨੀ ਸ਼ਹੀਦ ਭਗਤ ਸਿੰਘ ਕਲੱਬ ਵਲੋਂ 5 ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਅਗਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਹੋਏ ਗੁਰਮਤਿ ਸਮਾਗਮ ’ ਚ ਸੰਗਤਾਂ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।