06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਭਗਵਾਨ ਵਾਲਮੀਕਿ ਜੀ ਦੀ ਫ਼ੋਟੋ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਨੌਜਵਾਨ ਕਾਬੂ

ਲੁਧਿਆਣਾ, 5 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਜਮਾਲਪੁਰ ਚੌਕ ਵਿਚ ਅੱਜ ਸਵੇਰੇ ਸਥਿਤੀ ਉਸ ਵਕਤ ਤਣਾਅ ਪੂਰਨ ਬਣ ਗਈ, ਜਦੋਂ ਇਕ ਹੋਡਿੰਗ ਵਿਚ ਲੱਗੀ ਭਗਵਾਨ ਵਾਲਮੀਕੀ ਜੀ ਦੀ ਫ਼ੋਟੋ ਨੂੰ ਇਕ ਨੌਜਵਾਨ ਵਲੋਂ ਫਾੜ ਦਿੱਤਾ ਗਿਆ ਅਤੇ ਬੇਅਦਬੀ ਕੀਤੀ। ਰਾਹ ਜਾਂਦੇ ਲੋਕਾਂ ਨੇ ਜਦੋਂ ਉਕਤ ਨੌਜਵਾਨ ਨੂੰ ਅਜਿਹਾ ਕਰਦਾ ਦੇਖਿਆ ਤਾਂ ਉਸ ਨੂੰ ਕਾਬੂ ਕਰ ਲਿਆ।

ਕਾਬੂ ਕੀਤਾ ਗਿਆ ਕਥਿਤ ਦੋਸ਼ੀ ਭਾਵਾਧਸ ਆਗੂ ਨਾਲ। ਅਜੀਤ ਤਸਵੀਰ 06-10-2026
ਲੁਧਿਆਣਾ, 5 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਜਮਾਲਪੁਰ ਚੌਕ ਵਿਚ ਅੱਜ ਸਵੇਰੇ ਸਥਿਤੀ ਉਸ ਵਕਤ ਤਣਾਅ ਪੂਰਨ ਬਣ ਗਈ, ਜਦੋਂ ਇਕ ਹੋਡਿੰਗ ਵਿਚ ਲੱਗੀ ਭਗਵਾਨ ਵਾਲਮੀਕੀ ਜੀ ਦੀ ਫ਼ੋਟੋ ਨੂੰ ਇਕ ਨੌਜਵਾਨ ਵਲੋਂ ਫਾੜ ਦਿੱਤਾ ਗਿਆ ਅਤੇ ਬੇਅਦਬੀ ਕੀਤੀ। ਰਾਹ ਜਾਂਦੇ ਲੋਕਾਂ ਨੇ ਜਦੋਂ ਉਕਤ ਨੌਜਵਾਨ ਨੂੰ ਅਜਿਹਾ ਕਰਦਾ ਦੇਖਿਆ ਤਾਂ ਉਸ ਨੂੰ ਕਾਬੂ ਕਰ ਲਿਆ। ਸੂਚਨਾ ਮਿਲਦਿਆਂ ਭਾਵਾਧਸ ਆਗੂ ਰਾਜਵੀਰ ਸਿੰਘ ਚੌਟਾਲਾ ਆਪਣੇ ਸਾਥੀਆਂ ਨਾਲ ਉੱਥੇ ਪਹੁੰਚੇ ਅਤੇ ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਥਾਣਾ ਫੋਕਲ ਪੁਆਇੰਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਕਤ ਕਥਿਤ ਦੋਸ਼ੀ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਜੇਕਰ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰਾਜਵੀਰ ਸਿੰਘ ਚੌਟਾਲਾ ਨੇ ਦੱਸਿਆ ਕਿ ਕਥਿਤ ਦੋਸ਼ੀ ਦੀ ਸ਼ਨਾਖ਼ਤ ਚੰਦਨ ਕੁਮਾਰ ਵਜੋਂ ਕੀਤੀ ਗਈ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਬੇਅਦਬੀ ਦੇ ਮਾਮਲੇ ਦਰਜ ਹਨ। ਉਨ੍ਹਾਂ ਪੁਲਿਸ ਉਚ ਅਧਿਕਾਰੀਆਂ ਤੋਂ ਕਥਿਤ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਨਾਲ ਆਯੋਜਿਤ ਕੀਤਾ ਜਾਏਗਾ... ਅਗਲੀ ਖ਼ਬਰ ਕਿਸਾਨੀ ਮੰਗਾਂ ਤੇ ਹੱਕਾਂ ਨੂੰ ਲੈ ਕੇ ਕਿਸਾਨਾਂ ਵਲੋਂ ਡੀ. ਸੀ. ਦਫ਼ਤਰ ਦਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।