05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪੀਜ਼ਾ, ਬਰਗਰ, ਸਮੋਸੇ ਖਾ ਕੇ ਵੀ ਭਾਰ ਘਟਾਇਆ ਜਾ ਸਕਦਾ ਹੈ-ਤਲਵਿੰਦਰ ਆਲਮਗੀਰ

ਆਲਮਗੀਰ, 4 ਅਕਤੂਬਰ (ਜਰਨੈਲ ਸਿੰਘ ਪੱਟੀ)-ਚਲੰਤ ਸਮੇਂ ਦੌਰਾਨ ਮੋਟਾਪਾ ਇਕ ਗੰਭੀਰ ਸਿਹਤ ਸਮੱਸਿਆ ਬਣਦਾ ਜਾ ਰਿਹਾ ਹੈ, ਜਿਸ ਤੋਂ ਬਚਾਓ ਲਈ ਜੱਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਵਲੋਂ ਮੁਹੱਈਆ ਕਰਵਾਏ ਜਾ ਰਹੇ ਨਿਊਟ੍ਰੀਸ਼ਨ ਅਤੇ ਜਾਣਕਾਰੀ ਹਾਸਲ ਕਰਨ ਵਾਲਿਆਂ ਦੀ ਗਿਣਤੀ ਵਿਚ ਦਿਨੋਂ ਦਿਨ ਵੱਡੇ ਪੱਧਰ ’ਤੇ ਵਾਧਾ ਹੋ ਰਿਹਾ ਹੈ। ਨਿਊਟ੍ਰੀਸ਼ਨਾਂ ਸਬੰਧੀ ਗੱਲ ਕਰਦਿਆਂ ਕਲੱਬ ਦੇ ਮੈਨੇਜਿੰਗ ਡਾਇਰੈਕਟਰ ਤਲਵਿੰਦਰ ਸਿੰਘ ਆਲਮਗੀਰ ਨੇ ਦੱਸਿਆ ਕਿ ਇਨਸਾਨ ਦੇ ਸਰੀਰ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਮੈਰਕੂਲੈਸ ਕੰਪਨੀ ਨੇ ਨਿਊਟ੍ਰੀਸ਼ਨਾਂ ਵਿਚ ਫਲ, ਸਬਜ਼ੀਆਂ ਅਤੇ ਹੋਰ ਖਾਣ-ਪੀਣ ਵਾਲੀਆਂ ਕੁਦਰਤੀ ਚੀਜ਼ਾਂ ਪਾ ਕੇ ਨਿਊਟ੍ਰੀਸ਼ਨਾਂ ਨੂੰ ਇਨਸਾਨ ਲਈ ਸੰਪੂਰਨ ਖ਼ੁਰਾਕ ਬਣਾ ਦਿੱਤਾ ਹੈ, ਜਿਨ੍ਹਾਂ ਦੇ ਲੈਣ ਨਾਲ ਹਰ ਕਿਸਮ ਦਾ ਮੋਟਾਪਾ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ।

ਅਜੀਤ ਡੈਸਕ 05-10-2026
ਆਲਮਗੀਰ, 4 ਅਕਤੂਬਰ (ਜਰਨੈਲ ਸਿੰਘ ਪੱਟੀ)-ਚਲੰਤ ਸਮੇਂ ਦੌਰਾਨ ਮੋਟਾਪਾ ਇਕ ਗੰਭੀਰ ਸਿਹਤ ਸਮੱਸਿਆ ਬਣਦਾ ਜਾ ਰਿਹਾ ਹੈ, ਜਿਸ ਤੋਂ ਬਚਾਓ ਲਈ ਜੱਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਵਲੋਂ ਮੁਹੱਈਆ ਕਰਵਾਏ ਜਾ ਰਹੇ ਨਿਊਟ੍ਰੀਸ਼ਨ ਅਤੇ ਜਾਣਕਾਰੀ ਹਾਸਲ ਕਰਨ ਵਾਲਿਆਂ ਦੀ ਗਿਣਤੀ ਵਿਚ ਦਿਨੋਂ ਦਿਨ ਵੱਡੇ ਪੱਧਰ ’ਤੇ ਵਾਧਾ ਹੋ ਰਿਹਾ ਹੈ। ਨਿਊਟ੍ਰੀਸ਼ਨਾਂ ਸਬੰਧੀ ਗੱਲ ਕਰਦਿਆਂ ਕਲੱਬ ਦੇ ਮੈਨੇਜਿੰਗ ਡਾਇਰੈਕਟਰ ਤਲਵਿੰਦਰ ਸਿੰਘ ਆਲਮਗੀਰ ਨੇ ਦੱਸਿਆ ਕਿ ਇਨਸਾਨ ਦੇ ਸਰੀਰ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਮੈਰਕੂਲੈਸ ਕੰਪਨੀ ਨੇ ਨਿਊਟ੍ਰੀਸ਼ਨਾਂ ਵਿਚ ਫਲ, ਸਬਜ਼ੀਆਂ ਅਤੇ ਹੋਰ ਖਾਣ-ਪੀਣ ਵਾਲੀਆਂ ਕੁਦਰਤੀ ਚੀਜ਼ਾਂ ਪਾ ਕੇ ਨਿਊਟ੍ਰੀਸ਼ਨਾਂ ਨੂੰ ਇਨਸਾਨ ਲਈ ਸੰਪੂਰਨ ਖ਼ੁਰਾਕ ਬਣਾ ਦਿੱਤਾ ਹੈ, ਜਿਨ੍ਹਾਂ ਦੇ ਲੈਣ ਨਾਲ ਹਰ ਕਿਸਮ ਦਾ ਮੋਟਾਪਾ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਰਸੋਈ ਦਾ ਸਵੇਰ ਦਾ ਬਣਿਆ ਭੋਜਨ ਸ਼ਾਮ ਨੂੰ ਖਾਣਾ ਪਸੰਦ ਨਹੀਂ ਕਰਦੇ ਜਦੋਂ ਕਿ ਕੰਪਨੀਆਂ ਦੀਆਂ ਸਾਰੀਆਂ ਛੇ ਮਹੀਨਿਆਂ ਦੀਆਂ ਪੁਰਾਣੀਆਂ ਚੀਜ਼ਾਂ ਬਹੁਤ ਮਜ਼ੇ ਨਾਲ ਖਾਂਦੇ ਹਾਂ, ਜਦਕਿ ਅਸੀਂ ਜਾਣਦੇ ਹਾਂ ਕਿ ਭੋਜਨ ਨੂੰ ਸੁਰੱਖਿਅਤ ਰੱਖਣ ਲਈ ਕੀਟਨਾਸ਼ਕ ਇਸ ਵਿਚ ਸ਼ਾਮਲ ਕੀਤੇ ਜਾਂਦੇ ਹਨ। ਡਾਇਰੈਕਟਰ ਆਲਮਗੀਰ ਨੇ ਦੱਸਿਆ ਕਿ ਨਿਊਟ੍ਰੀਸ਼ਨ ਲੈਣ ਨਾਲ ਜਿੱਥੇ ਔਰਤਾਂ ਦੀ ਚਮੜੀ ਚਮਕਦਾਰ ਬਣਦੀ ਹੈ, ਚਮੜੀ ਵਿਚ ਨਿਖਾਰ ਵੀ ਵਧਦਾ ਹੈ ਅਤੇ ਚਿਹਰੇ ਦੇ ਦਾਗ਼-ਧੱਬੇ ਵੀ ਘਟਾਏ ਤੇ ਸਾਫ਼ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਿਊਟ੍ਰੀਸ਼ਨ ਸਾਡੇ ਸਰੀਰ ਨੂੰ ਵਿਟਾਮਿਨ, ਖਣਿਜ, ਪ੍ਰੋਟੀਨ, ਕਾਰਬੋਹਾਈਡਰੇਟ, ਚਰਬੀ, ਫਾਈਬਰ ਅਤੇ ਪਾਣੀ ਵਰਗੇ ਜ਼ਰੂਰੀ ਤੱਤ ਸਹੀ ਮਾਤਰਾ ਵਿਚ ਮੁਹੱਈਆ ਕਰਵਾਉਂਦੇ ਹਨ, ਜਿਸ ਨਾਲ ਸਰੀਰ ਦੇ ਵਾਧੇ, ਊਰਜਾ ਅਤੇ ਚੰਗੀ ਸਿਹਤ ਲਈ ਜ਼ਰੂਰੀ ਤੱਤਾਂ ਦਾ ਸੰਤੁਲਨ ਬਣਦਾ ਹੈ। ਅਸੀਂ ਜੋ ਵੀ ਰੋਜ਼ਾਨਾ ਖਾਂਦੇ ਹਾਂ ਉਹ ਭੋਜਨ ਹੈ, ਪਰ ਹਰ ਭੋਜਨ ਵਿਚ ਉਹ ਸਾਰੇ ਪੌਸ਼ਟਿਕ ਤੱਤ ਨਹੀਂ ਹੁੰਦੇ, ਜਿਨ੍ਹਾਂ ਦੀ ਸਾਨੂੰ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਵਾਨ ਅਤੇ ਤੰਦਰੁਸਤ ਬਣੇ ਰਹਿਣ ਲਈ ਨਿਊਟ੍ਰੀਸ਼ਨ ਦੇ ਨਾਲ ਨਾਲ ਫਲ, ਸਬਜ਼ੀਆਂ, ਅਨਾਜ ਉਤਪਾਦ ਦਾਲਾਂ ਅਤੇ ਪ੍ਰੋਟੀਨ ਸਰੋਤ ਦੁੱਧ ਤੇ ਡੇਅਰੀ ਉਤਪਾਦ ਗਿਰੀਦਾਰ ਅਤੇ ਬੀਜ ਮਾਸ, ਆਂਡੇ ਆਦਿ ਸਾਡੇ ਸਰੀਰ ਨੂੰ ਫਾਈਬਰ ਮੁਹੱਈਆ ਕਰਵਾਉਂਦੇ ਹਨ। ਡਾਇਰੈਕਟਰ ਤਲਵਿੰਦਰ ਆਲਮਗੀਰ ਨੇ ਕਿਹਾ ਕਿ ਹਸਪਤਾ ਲਾਂ ਦੇ ਮਹਿੰਗੇ ਇਲਾਜ ਟੈੱਸਟ ਅਤੇ ਦਵਾਈਆ ਂ ਤੋਂ ਬਚਣ ਲਈ ਹਰੇਕ ਇਨਸਾਨ ਨੂੰ ਨਿਊਟ੍ਰੀਸ਼ਨ ਲੈਣਾ ਅਤਿ ਜ਼ਰੂਰੀ ਹੈ ਕਿਉਂਕਿ ਨਿਊਟ੍ਰੀਸ਼ਨ ਜਿੱਥੇ ਮੋਟਾਪਾ ਵਧਾਉਣ ਅਤੇ ਘਟਾਉਣ ਦੀ ਸਮਰੱਥਾ ਰੱਖਦੇ ਹਨ, ਉਥੇ ਹੀ ਇਨਸਾਨ ਦੇ ਸਰੀਰ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰੇ ਕਰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਅਸੀਂ ਪੀਜ਼ਾ ਬਰਗਰ ਸਮੋਸੇ ਖਾ ਕੇ ਵੀ ਭਾਰ ਘਟਾ ਸਕਦੇ ਹਾਂ।
ਪਿਛਲੀ ਖ਼ਬਰ ਆਪਣੀਆਂ ਗੱਡੀਆਂ ਖੜ੍ਹੀਆਂ, ਕਿਰਾਏ ਦੀਆਂ ਗੱਡੀਆਂ ’ਤੇ ਹਰ ਮਹੀਨੇ ਲੱਖਾਂ ਦਾ ਖਰਚਾ ਅਗਲੀ ਖ਼ਬਰ ਬਾਬਾ ਮੁਕੰਦ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ ਗਤਕਾ ਤੇ ਕਰਾਟੇ ਮੁਕਾਬਲਿਆਂ ਵਿਚ ਜਿੱਤੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।