04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਰਾਭਾ ਨਗਰ ਵਿਚ ਚੋਰਾਂ ਦਾ ਕਹਿਰ ਚੋਰਾਂ ਵਲੋਂ ਤਿੰਨ ਰੈਸਟੋਰੈਂਟਾਂ ਦੇ ਜਨਰੇਟਰਾਂ ਵਿਚੋਂ ਬੈਟਰੀਆਂ ਚੋਰੀ

ਲੁਧਿਆਣਾ, 3 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੁਰਦੁਆਰਾ ਰੋਡ ’ਤੇ ਬੀਤੀ ਰਾਤ ਚੋਰਾਂ ਵਲੋਂ ਤਿੰਨ ਰੈਸਟੋਰੈਂਟਾਂ ਦੇ ਬਾਹਰ ਪਏ ਜੈੱਨਰੇਟਰਾਂ ਵਿਚੋਂ ਬੈਟਰੀਆਂ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ ਤੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੀ ਸਵੇਰ ਇਹਨਾਂ ਰੈਸਟੋਰੈਂਟਾਂ ਦੇ ਬਿਲਕੁਲ ਨਜ਼ਦੀਕ ਇਕ ਔਰਤ ਦੇ ਗਲੇ ਵਿਚੋਂ ਲੁਟੇਰਿਆਂ ਵਲੋਂ ਸੋਨੇ ਦੀ ਚੇਨ ਖੋਹ ਲਈ ਸੀ ਤੇ ਫ਼ਰਾਰ ਹੋ ਗਏ ਸਨ।

ਸੀ.ਸੀ. ਟੀ.ਵੀ. ਕੈਮਰੇ ਵਿਚ ਕੈਦ ਚੋਰ। ਅਜੀਤ ਤਸਵੀਰ 04-10-2026
ਲੁਧਿਆਣਾ, 3 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੁਰਦੁਆਰਾ ਰੋਡ ’ਤੇ ਬੀਤੀ ਰਾਤ ਚੋਰਾਂ ਵਲੋਂ ਤਿੰਨ ਰੈਸਟੋਰੈਂਟਾਂ ਦੇ ਬਾਹਰ ਪਏ ਜੈੱਨਰੇਟਰਾਂ ਵਿਚੋਂ ਬੈਟਰੀਆਂ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ ਤੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੀ ਸਵੇਰ ਇਹਨਾਂ ਰੈਸਟੋਰੈਂਟਾਂ ਦੇ ਬਿਲਕੁਲ ਨਜ਼ਦੀਕ ਇਕ ਔਰਤ ਦੇ ਗਲੇ ਵਿਚੋਂ ਲੁਟੇਰਿਆਂ ਵਲੋਂ ਸੋਨੇ ਦੀ ਚੇਨ ਖੋਹ ਲਈ ਸੀ ਤੇ ਫ਼ਰਾਰ ਹੋ ਗਏ ਸਨ। ਅਜੇ ਪੁਲਿਸ ਉਸ ਮਾਮਲੇ ਦੀ ਜਾਂਚ ਕਰ ਰਹੀ ਸੀ ਕਿ ਰਾਤ ਸਮੇਂ ਚੋਰਾਂ ਵਲੋਂ ਇਸ ਘਟਨਾ ਵਾਲੀ ਥਾਂ ਦੇ ਬਿਲਕੁਲ ਨੇੜੇ ਰੈਸਟੋਰੈਂਟ ਵੋਕ ਸਿੰਘ ਸਵੈਟ ਅਤੇ ਸਪੇਸ ਬਾਰ ਦੇ ਬਾਹਰ ਪਏ ਜੈੱਨਰੇਟਰਾਂ ਵਿਚੋਂ ਬੈਟਰੀਆਂ ਚੋਰੀ ਕਰ ਲਈਆਂ। ਚੋਰੀਆਂ ਦਾ ਪਤਾ ਅੱਜ ਸਵੇਰੇ ਉਸ ਵਕਤ ਲੱਗਿਆ, ਜਦੋਂ ਮਾਲਕ ਆਪਣੇ ਰੈਸਟੋਰੈਂਟਾਂ ’ਤੇ ਆਏ। ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚੇ, ਪਰ ਦੇਰ ਸ਼ਾਮ ਤੱਕ ਇਸ ਮਾਮਲੇ ਵਿਚ ਕੋਈ ਵੀ ਕੇਸ ਦਰਜ ਨਹੀਂ ਕੀਤਾ ਗਿਆ ਸੀ। ਸਰਾਭਾ ਨਗਰ ਦੇ ਇਲਾਕੇ ਵਿਚ ਦਿਨ ਦਿਹਾੜੇ ਹੋ ਰਹੀਆਂ ਇਹਨਾਂ ਵਾਰਦਾਤਾਂ ਕਾਰਨ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਪਰ ਪੁਲਿਸ ਵਲੋਂ ਇਹਨਾਂ ਵਾਰਦਾਤਾਂ ਨੂੰ ਹੱਲ ਕਰਨ ਵਿਚ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇਗਾ, ਜਦੋਂ ਇਸ ਇਲਾਕੇ ਵਿਚ ਕੋਈ ਵਾਰਦਾਤ ਨਾ ਹੁੰਦੀ ਹੋਵੇ। ਪੁਲਿਸ ਵਲੋਂ ਉਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਲਈ ਹੈ ਤੇ ਚੋਰਾਂ ਅਤੇ ਲੁਟੇਰਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਪੁਲਿਸ ਕਮਿਸ਼ਨਰ ਤੋਂ ਇਲਾਕੇ ਵਿਚ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਸਰਕਾਰ ਜੀ ਕੌਣ ਸਾਰ ਲਵੇਗਾ ਹਲਕਾ ਦੱਖਣੀ ਦੀਆਂ ਖਸਤਾ ਹਾਲ ਸੜਕਾਂ ਦੀ ਅਗਲੀ ਖ਼ਬਰ ਵਿਧਾਇਕ ਗਰੇਵਾਲ ਵਲੋਂ ਵਾਰਡ ਨੰਬਰ 7 ’ਚ 1.45 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।