ਡਰਾਈਵਰ ਤੇ ਕਰਮਚਾਰੀ ਯੂਨੀਅਨ ਵਲੋਂ ਅਸ਼ਵਨੀ ਸਹੋਤਾ ਦਾ ਸਨਮਾਨ
ਲੁਧਿਆਣਾ, 3 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਕਾਰਪੋਰੇਸ਼ਨ ਸੈਨੀਟੇਸ਼ਨ ਅਫ਼ਸਰ ਅਸ਼ਵਨੀ ਸਹੋਤਾ ਵਲੋਂ ਮਹਿਕਮੇ ਵਿਚ ਕੀਤੀਆਂ ਚੰਗੀਆਂ ਕਾਰਗੁਜ਼ਾਰੀਆਂ ਅਤੇ ਸੇਵਾਵਾਂ ਦੇ ਮੱਦੇਨਜ਼ਰ ਡਰਾਈਵਰ ਤੇ ਕਰਮਚਾਰੀ ਯੂਨੀਅਨ ਨਗਰ ਨਿਗਮ ਵਲੋਂ ਉਨ੍ਹਾਂ ਦਾ ਸਨਮਾਨ ਵਿਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਯੂਨੀਅਨ ਦੇ ਆਗੂਆਂ ਵਲੋਂ ਅਸ਼ਵਨੀ ਸਹੋਤਾ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਅਜੀਤ ਡੈਸਕ
04-10-2026