30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸ਼ਹਿਰ ਦੇ 32 ਸੈਕਟਰ ’ ਚ ਸੜਕ ਦਾ ਖੱਡਾ ਬਣਿਆ ਜਾਨਲੇਵਾ , 57 ਸਾਲਾ ਵਿਅਕਤੀ ਦੀ ਮੌਤ

ਲੁਧਿਆਣਾ, 29 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ 32 ਸੈਕਟਰ ਮੰਦਰ ਨੇੜੇ ਸੜਕ ‘ਤੇ ਬਣੇ ਟੋਏ ਕਾਰਨ ਵਾਪਰੇ ਹਾਦਸੇ ਵਿਚ 57 ਸਾਲਾ ਵਿਨੋਦ ਜੋਸ਼ੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵਿਨੋਦ ਜੋਸ਼ੀ ਸਵੇਰੇ ਘਰ ਤੋਂ ਸਾਮਾਨ ਲੈਣ ਲਈ ਨਿਕਲੇ ਸਨ।

ਮ੍ਰਿਤਕ ਵਿਨੋਦ ਜੋਸ਼ੀ ਦੀ ਪੁਰਾਣੀ ਤਸਵੀਰ। 30-09-2026
ਲੁਧਿਆਣਾ, 29 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ 32 ਸੈਕਟਰ ਮੰਦਰ ਨੇੜੇ ਸੜਕ ‘ਤੇ ਬਣੇ ਟੋਏ ਕਾਰਨ ਵਾਪਰੇ ਹਾਦਸੇ ਵਿਚ 57 ਸਾਲਾ ਵਿਨੋਦ ਜੋਸ਼ੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵਿਨੋਦ ਜੋਸ਼ੀ ਸਵੇਰੇ ਘਰ ਤੋਂ ਸਾਮਾਨ ਲੈਣ ਲਈ ਨਿਕਲੇ ਸਨ। ਇਸ ਦੌਰਾਨ ਸੜਕ ‘ਤੇ ਬਣੇ ਟੋਏ ਕਾਰਨ ਹਾਦਸਾ ਵਾਪਰ ਗਿਆ, ਜਿਸ ’ ਚ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਸੜਕ ਦੀ ਮਾੜੀ ਹਾਲਤ ਨੂੰ ਲੈ ਕੇ ਨਗਰ ਨਿਗਮ ਪ੍ਰਸ਼ਾਸਨ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਖੱਡੇ ਦੀ ਮੁਰੰਮਤ ਕਰ ਦਿੱਤੀ ਜਾਂਦੀ ਤਾਂ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ। ਇਲਾਕਾ ਵਾਸੀਆਂ ਨੇ ਮੰਗ ਕੀਤੀ ਕਿ ਸੜਕ ‘ਤੇ ਮੌਜੂਦ ਟੋਇਆਂ ਦੀ ਤੁਰੰਤ ਪਛਾਣ ਕਰਕੇ ਮੁਰੰਮਤ ਕਰਵਾਈ ਜਾਵੇ ਅਤੇ ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕੇ ਜਾਣ। ਵਿਨੋਦ ਜੋਸ਼ੀ ਪੇਸ਼ੇ ਵਜੋਂ ਜੋਤਸ਼ੀ ਦਾ ਕੰਮ ਕਰਦੇ ਸਨ।
ਪਿਛਲੀ ਖ਼ਬਰ ਕਿਹਾ, ਵਾਅਦਿਆਂ ਨਾਲ ਨਹੀਂ, ਸਖ਼ਤ ਕਾਰਵਾਈ ਨਾਲ ਖ਼ਤਮ ਹੋਵੇਗਾ ਨਸ਼ ਅਗਲੀ ਖ਼ਬਰ ਵੱਖ-ਵੱਖ ਥਾਵਾਂ ’ਤੇ ਨਸ਼ਾ ਕਰਦੇ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।