24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

10 ਹਜ਼ਾਰ ਰੁਪਏ ਖ਼ਾਤਰ ਮਹਿਲਾ ਮਿੱਤਰ ਦਾ ਕਤਲ ਕਰਨ ਵਾਲਾ ਨੌਜਵਾਨ ਕਾਬੂ

ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-10 ਹਜ਼ਾਰ ਰੁਪਏ ਖ਼ਾਤਰ ਮਹਿਲਾ ਮਿੱਤਰ ਦਾ ਕਤਲ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਪੱਪੂ ਸ਼ਰਮਾ ਵਾਸੀ ਬਰਨਾਲਾ ਵਜੋਂ ਕੀਤੀ ਗਈ ਹੈ।

ਅਜੀਤ ਡੈਸਕ 24-09-2026
ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-10 ਹਜ਼ਾਰ ਰੁਪਏ ਖ਼ਾਤਰ ਮਹਿਲਾ ਮਿੱਤਰ ਦਾ ਕਤਲ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਪੱਪੂ ਸ਼ਰਮਾ ਵਾਸੀ ਬਰਨਾਲਾ ਵਜੋਂ ਕੀਤੀ ਗਈ ਹੈ। ਪੁਲਿਸ ਵਲੋਂ ਛੇ ਦਿਨ ਪਹਿਲਾਂ ਪਿੰਡ ਲਲਤੋਂ ਸਥਿਤ ਇਕ ਖਾਲੀ ਪਲਾਟ ਵਿਚੋਂ ਇਕ ਔਰਤ ਦੀ ਲਾਸ਼ ਬਰਾਮਦ ਕੀਤੀ ਸੀ। ਔਰਤ ਦੇ ਸਰੀਰ ’ਤੇ ਤੇਜਧਾਰ ਹਥਿਆਰਾਂ ਨਾਲ ਕੀਤੇ ਜ਼ਖ਼ਮਾਂ ਦੇ ਨਿਸ਼ਾਨ ਸਨ। ਪੁਲਿਸ ਲਈ ਇਹ ਅੰਨ੍ਹਾ ਕਤਲ ਸੀ। ਪੁਲਿਸ ਵਲੋਂ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਔਰਤ ਦੀ ਬਾਂਹ ‘ਤੇ ਇਕ ਟੈਟੂ ਛਪਿਆ ਹੋਇਆ ਸੀ। ਪੁਲਿਸ ਵਲੋਂ ਬਾਅਦ ਵਿਚ ਮ੍ਰਿਤਕ ਔਰਤ ਦੀ ਸ਼ਨਾਖ਼ਤ ਮਨੀ ਰਾਣੀ ਵਜੋਂ ਕੀਤੀ, ਜੋ ਕਿ ਬਰਨਾਲਾ ਦੀ ਹੀ ਰਹਿਣ ਵਾਲੀ ਸੀ। ਮਨੀ ਰਾਣੀ ਦੀ ਭੈਣ ਨੀਲੂ ਰਾਣੀ ਦੇ ਬਿਆਨਾਂ ’ਤੇ ਪੁਲਿਸ ਵਲੋਂ ਪੱਪੂ ਸ਼ਰਮਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਅਨੁਸਾਰ ਮਨੀ ਰਾਣੀ ਅਤੇ ਪੱਪੂ ਆਪਸ ਵਿਚ ਦੋਸਤ ਸਨ ਅਤੇ ਮਨੀ ਨੇ ਕੁੱਝ ਸਮਾਂ ਪਹਿਲਾਂ ਪੱਪੂ ਤੋਂ 10 ਹਜ਼ਾਰ ਰੁਪਏ ਲਏ ਸਨ, ਜੋ ਕਿ ਉਹ ਉਸਤੋਂ ਵਾਪਸ ਮੰਗ ਰਿਹਾ ਸੀ, ਪਰ ਮਨੀ ਪੈਸੇ ਦੇਣ ਵਿਚ ਅਸਮਰਥਤਾ ਪ੍ਰਗਟ ਕਰ ਰਹੀ ਸੀ, ਜਿਸ ਕਾਰਨ ਘਟਨਾ ਵਾਲੇ ਦਿਨ ਪੱਪੂ ਬਹਾਨੇ ਨਾਲ ਉਸ ਨੂੰ ਆਪਣੇ ਟੈਂਪੂ ਵਿਚ ਬਿਠਾ ਕੇ ਲੁਧਿਆਣਾ ਲੈ ਆਇਆ ਕਿਉਂਕਿ ਉਹ ਅਕਸਰ ਸਾਮਾਨ ਲੈ ਕੇ ਲੁਧਿਆਣਾ ਆਉਂਦਾ ਸੀ। ਰਸਤੇ ਵਿਚ ਪੈਸੇ ਨੂੰ ਲੈ ਕੇ ਇਹਨਾਂ ਦੋਵਾਂ ਦਾ ਆਪਸ ਵਿਚ ਤਕਰਾਰ ਹੋ ਗਿਆ, ਜਿਸ ’ਤੇ ਪੱਪੂ ਨੇ ਮਨੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਲਲਤੋਂ ਸਥਿਤ ਇਕ ਖ਼ਾਲੀ ਪਲਾਟ ਵਿਚ ਸੁੱਟ ਦਿੱਤੀ, ਜਿੱਥੋਂ ਕਿ ਪੁਲਿਸ ਵਲੋਂ ਬਰਾਮਦ ਕੀਤੀ ਗਈ। ਮਨੀ ਦੀ ਭੈਣ ਨੀਲੂ ਰਾਣੀ ਨੇ ਪੁਲਿਸ ਨੂੰ ਦੱਸਿਆ ਕਿ ਮਨੀ ਵਿਆਹੀ ਹੋਈ ਸੀ, ਜਿਸਨੇ ਬਾਅਦ ਵਿਚ ਲਗਭਗ ਪੰਜ ਸਾਲ ਪਹਿਲਾਂ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਸੀ। ਤਲਾਕ ਤੋਂ ਬਾਅਦ ਉਹ ਮਾਪਿਆਂ ਦੇ ਘਰ ਰਹਿ ਰਹੀ ਸੀ ਅਤੇ ਪਿਛਲੇ ਕੁੱਝ ਸਮੇਂ ਤੋਂ ਉਹ ਪੱਪੂ ਦੇ ਸੰਪਰਕ ਵਿਚ ਸੀ। 17 ਸਤੰਬਰ ਨੂੰ ਮਨੀ ਘਰ ਵਿਚ ਸੀ, ਜਦੋਂ ਉਸ ਨੂੰ ਇਕ ਫ਼ੋਨ ਆਇਆ। ਫ਼ੋਨ ਕਾਲ ਤੋਂ ਕੁੱਝ ਮਿੰਟਾਂ ਬਾਅਦ, ਉਹ ਬਿਨਾਂ ਕੁੱਝ ਕਹੇ ਘਰੋਂ ਚਲੀ ਗਈ। ਹਾਲਾਂਕਿ, ਉਸ ਤੋਂ ਬਾਅਦ ਮਨੀ ਘਰ ਨਹੀਂ ਪਰਤੀ ਅਤੇ ਬਾਅਦ ਵਿਚ ਪੁਲਿਸ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਸਦੀ ਲਾਸ਼ ਮਿਲੀ ਹੈ। ਸਦਰ ਪੁਲਿਸ ਸਟੇਸ਼ਨ ਦੇ ਐਸ.ਐਚ.ਓ. ਇੰਸਪੈਕਟਰ ਜਗਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਇਕ ਅੰਨ੍ਹਾ ਕਤਲ ਮਾਮਲਾ ਸੀ ਕਿਉਂਕਿ ਸ਼ੁਰੂ ਵਿਚ ਔਰਤ ਦੀ ਪਛਾਣ ਨਹੀਂ ਹੋ ਸਕੀ। ਉਸਦੇ ਸਰੀਰ ’ਤੇ ਬਣੇ ਟੈਟੂ ਅਤੇ ਸੋਸ਼ਲ ਮੀਡੀਆ ਦੀ ਮਦਦ ਨਾਲ, ਪੁਲਿਸ ਨੇ ਉਸਦੀ ਪਛਾਣ ਕੀਤੀ ਅਤੇ ਉਸਦੇ ਪਰਿਵਾਰ ਨਾਲ ਸੰਪਰਕ ਕੀਤਾ। ਹੁਣ ਪੁਲਿਸ ਨੇ ਦੋਸ਼ੀ ਪੱਪੂ ਸ਼ਰਮਾ ਨੂੰ ਗ੍ਰਿਫ਼ਤਾਰ ਕਰਕੇ ਮਨੀ ਦੇ ਕਤਲ ਕੇਸ ਨੂੰ ਸੁਲਝਾ ਲਿਆ ਹੈ। ਉਨ੍ਹਾਂ ਦੱਸਿਆ ਕਿ ਕਤਲ ਦਾ ਕਾਰਨ ਹਾਲ ਦੀ ਘੜੀ ਪੈਸੇ ਦਾ ਲੈਣ-ਦੇਣ ਹੀ ਹੈ, ਪਰ ਜਾਂਚ ਦੌਰਾਨ ਜੇਕਰ ਕੋਈ ਹੋਰ ਤੱਥ ਸਾਹਮਣੇ ਆਉਣਗੇ ਤਾਂ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਇਸ਼ਤਿਹਾਰੀ ਬੋਰਡਾਂ ਨੇ ਘੇਰੇ ਸ਼ਹਿਰ ਦੇ ਚੌਕ , ਨਿਗਮ ਦੀ ਪਾਲਣਾ ਕਿੱਥੇ ? ਮੁੱਖ ਸੜਕਾਂ ਤੇ ਚੌਕਾਂ ’ਚ ਫਲੈਕਸਾਂ ਦੀ ਭਰਮਾਰ... ਅਗਲੀ ਖ਼ਬਰ ਪ੍ਰਿੰਸੀਪਲ ਡਾਕਟਰ ਕਿਰਨਦੀਪ ਕੌਰ ਦੂਜੀ ਵਾਰ ਸੈਨੇਟ ਮੈਂਬਰ ਚੁਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।