29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਯੂਥ ਕਾਂਗਰਸ ਅਹਿਮ ਰੋਲ ਅਦਾ ਕਰੇਗੀ-ਹਰਜੋਤ ਗਰੇਵਾਲ

ਆਲਮਗੀਰ, 28 ਅਗਸਤ (ਜਰਨੈਲ ਸਿੰਘ ਪੱਟੀ)-ਯੂਥ ਕਾਂਗਰਸ ਹਲਕਾ ਗਿੱਲ ਦੇ ਪ੍ਰਧਾਨ ਹਰਜੋਤ ਸਿੰਘ ਗਰੇਵਾਲ ਨੇ ਕਿਹਾ ਕਿ ਸੂਬਾ ਪ੍ਰਧਾਨ ਸ਼ੁਭਮ ਦੇਵਗਨ ਸੂਭੀ ਵਲੋਂ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਉਦੈ ਭਾਨੂੰ ਚਿੱਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਗਾਏ ਗਏ ਤਿੰਨ ਦਿਨਾਂ ਬੁਨਿਆਦੀ ਟਰੇਨਿੰਗ ਕੈਂਪ ਨੌਜਵਾਨ ਕਾਂਗਰਸੀ ਆਗੂਆਂ ਲਈ ਅਤਿਅੰਤ ਲਾਹੇਵੰਦ ਸਾਬਤ ਹੋਣਗੇ। ਕੈਂਪ ਦੌਰਾਨ ਹਲਕਾ ਗਿੱਲ ਦੀ ਯੂਥ ਟੀਮ ਸਮੇਤ ਪਹੁੰਚੇ ਪ੍ਰਧਾਨ ਹਰਜੋਤ ਸਿੰਘ ਗਰੇਵਾਲ ਨੇ ਕਿਹਾ ਕਿ ਟਰੇਨਿੰਗ ਕੈਂਪ ਦੌਰਾਨ ਦਿੱਤੀ ਗਈ ਜਾਣਕਾਰੀ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਯੂਥ ਕਾਂਗਰਸ ਦੀ ਟੀਮ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ।

ਕੈਂਪ ਦੌਰਾਨ ਸੂਬਾ ਪ੍ਰਧਾਨ ਸ਼ੁਭਮ ਦੇਵਗਨ ਪ੍ਰਧਾਨ ਹਰਜੋਤ ਸਿੰਘ ਗਰੇਵਾਲ ਨੂੰ ਸਰਟੀਫਿਕੇਟ ਦਿੰਦੇ ਹੋਏ। ਅਜੀਤ ਤਸਵੀਰ 29-08-2026
ਆਲਮਗੀਰ, 28 ਅਗਸਤ (ਜਰਨੈਲ ਸਿੰਘ ਪੱਟੀ)-ਯੂਥ ਕਾਂਗਰਸ ਹਲਕਾ ਗਿੱਲ ਦੇ ਪ੍ਰਧਾਨ ਹਰਜੋਤ ਸਿੰਘ ਗਰੇਵਾਲ ਨੇ ਕਿਹਾ ਕਿ ਸੂਬਾ ਪ੍ਰਧਾਨ ਸ਼ੁਭਮ ਦੇਵਗਨ ਸੂਭੀ ਵਲੋਂ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਉਦੈ ਭਾਨੂੰ ਚਿੱਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਗਾਏ ਗਏ ਤਿੰਨ ਦਿਨਾਂ ਬੁਨਿਆਦੀ ਟਰੇਨਿੰਗ ਕੈਂਪ ਨੌਜਵਾਨ ਕਾਂਗਰਸੀ ਆਗੂਆਂ ਲਈ ਅਤਿਅੰਤ ਲਾਹੇਵੰਦ ਸਾਬਤ ਹੋਣਗੇ। ਕੈਂਪ ਦੌਰਾਨ ਹਲਕਾ ਗਿੱਲ ਦੀ ਯੂਥ ਟੀਮ ਸਮੇਤ ਪਹੁੰਚੇ ਪ੍ਰਧਾਨ ਹਰਜੋਤ ਸਿੰਘ ਗਰੇਵਾਲ ਨੇ ਕਿਹਾ ਕਿ ਟਰੇਨਿੰਗ ਕੈਂਪ ਦੌਰਾਨ ਦਿੱਤੀ ਗਈ ਜਾਣਕਾਰੀ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਯੂਥ ਕਾਂਗਰਸ ਦੀ ਟੀਮ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਕੈਂਪ ਵਿਚ ਲਈ ਟਰੇਨਿੰਗ ਅਤੇ ਤਜਰਬੇ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਦਿਆਂ ਉਨ੍ਹਾਂ ਦੀ ਪੂਰੀ ਟੀਮ ਕਾਂਗਰਸ ਪਾਰਟੀ ਦੀ ਮਜ਼ਬੂਤੀ ਤੇ ਜਿੱਤ ਲਈ ਪਾਰਟੀ ਨੀਤੀਆਂ ਨੂੰ ਘਰ ਘਰ ਪਹੁੰਚਾ ਕੇ ਸੂਬਾ ਵਾਸੀਆਂ ਨੂੰ ਜਾਗਰੂਕ ਕਰੇਗੀ। ਉਨ੍ਹਾਂ ਟਰੇਨਿੰਗ ਕੈਂਪ ਦਾ ਆਯੋਜਨ ਕਰਨ ਅਤੇ ਯੂਥ ਕਾਂਗਰਸ ਦੇ ਵਰਕਰਾਂ ਨੂੰ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਨ ਲਈ ਕੌਮੀ ਪ੍ਰਧਾਨ ਉਦੈ ਭਾਨੂੰ ਚਿੱਬ ਅਤੇ ਪੰਜਾਬ ਪ੍ਰਧਾਨ ਸ਼ੁਭਮ ਦੇਵਗਨ ਸੂਭੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕੈਂਪ ਵਿਚ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨਾਂ ਅਤੇ 29 ਜ਼ਿਲ੍ਹਾ ਪ੍ਰਧਾਨਾਂ ਨੇ ਆਪਣੀਆਂ ਟੀਮਾਂ ਸਮੇਤ ਸ਼ਿਰਕਤ ਕੀਤੀ। ਇਸ ਮੌਕੇ ਜਰਨਲ ਸਕੱਤਰ ਮਾਨਸ ਸੁਖਬੀਰ ਸਿੰਘ ਸੀਲੋਂ, ਵਾਈਸ ਪ੍ਰਧਾਨ ਗਗਨਦੀਪ ਗੁਰਮ, ਬਲਾਕ ਪ੍ਰਧਾਨ ਸੰਨੀ ਦੁੱਗਰੀ, ਬਲਾਕ ਪ੍ਰਧਾਨ ਬਲਜੋਤ ਢੋਡੇ, ਰੌਬਿਨ ਗਰੇਵਾਲ, ਪ੍ਰਿੰਸ ਦੁਲੇਅ, ਤਰਨਵੀਰ, ਦਵਿੰਦਰ ਗਰੇਵਾਲ ਲਲਤੋਂ ਕਲਾਂ, ਲਵਲੀ ਲਲਤੋਂ, ਸਹਿਜ ਲਲਤੋਂ ਸਮੇਤ ਹੋਰ ਵੀ ਯੂਥ ਕਾਂਗਰਸੀ ਆਗੂ ਤੇ ਵਰਕਰ ਨੇ ਟਰੇਨਿੰਗ ਹਾਸਲ ਕੀਤੀ।
ਪਿਛਲੀ ਖ਼ਬਰ ਟੀਚਿੰਗ ਅਸਾਮੀਆਂ ’ਚ ਰਾਖਵਾਂਕਰਨ ਲਾਗੂ ਕਰਨ ਸਬੰਧੀ ਐਸ.ਸੀ/ਬੀ.ਸੀ. ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਨੇ ਕੀਤੀ ਮੀਟਿੰਗ ਅਗਲੀ ਖ਼ਬਰ ਸੰਤ ਬਾਬਾ ਆਲੋਵਾਲ ਵਲੋਂ ਧਾਰਮਿਕ ਅਸਥਾਨਾਂ ਲਈ ਬੱਸਾਂ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।