ਸੂਬਾ ਪ੍ਰਧਾਨ ਇੰਜ. ਧਰਮਜੀਤ ਸਿੰਘ ਹਰਨਾਮਪੁਰਾ ਦਾ ਪਿੰਡ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ
ਆਲਮਗੀਰ, 27 ਅਗਸਤ (ਜਰਨੈਲ ਸਿੰਘ ਪੱਟੀ)- ਵਾਟਰ ਰਿਸੋਰਸਿਜ਼ ਡਿਪਾਰਟਮੈਂਟ ਇੰਜੀਨੀਅਰਜ਼ ਐਸੋਸੀਏਸ਼ਨ ਪੰਜਾਬ, ਸਾਬਕਾ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਜਲ ਸਰੋਤ ਵਿਭਾਗ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਇੰਜ. ਧਰਮਜੀਤ ਸਿੰਘ ਹਰਨਾਮਪੁਰਾ ਦਾ ਪਿੰਡ ਹਰਨਾਮਪੁਰਾ ਵਿਖੇ ਪਹੁੰਚਣ ਤੇ ਪਿੰਡ ਵਾਸੀਆਂ ਵਲੋਂ ਖੁਸ਼ੀ ਵਿਚ ਢੋਲ ਵਜਾ ਕੇ ਭਰਵਾਂ ਸਵਾਗਤ ਕੀਤਾ ਗਿਆ।
ਇ
ਇੰਜੀਨੀਅਰ ਧਰਮਜੀਤ ਸਿੰਘ ਹਰਨਾਮਪੁਰਾ ਨੂੰ ਸਨਮਾਨਿਤ ਕਰਦੇ ਹੋਏ ਨਗਰ ਨਿਵਾਸੀਆਂ ਨਾਲ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੈਂਸ, ਜਥੇਦਾਰ ਜਸਵੰਤ ਸਿੰਘ ਹਰਨਾਮਪੁਰਾ, ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਅਤੇ ਹੋਰ। ਤਸਵੀਰ-ਜਰਨੈਲ ਸਿੰਘ ਪੱਟੀ
28-08-2026
ਆਲਮਗੀਰ, 27 ਅਗਸਤ (ਜਰਨੈਲ ਸਿੰਘ ਪੱਟੀ)- ਵਾਟਰ ਰਿਸੋਰਸਿਜ਼ ਡਿਪਾਰਟਮੈਂਟ ਇੰਜੀਨੀਅਰਜ਼ ਐਸੋਸੀਏਸ਼ਨ ਪੰਜਾਬ, ਸਾਬਕਾ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਜਲ ਸਰੋਤ ਵਿਭਾਗ ਦੇ ਨਵ ਨਿਯੁਕਤ ਸੂਬਾ ਪ੍ਰਧਾਨ ਇੰਜ. ਧਰਮਜੀਤ ਸਿੰਘ ਹਰਨਾਮਪੁਰਾ ਦਾ ਪਿੰਡ ਹਰਨਾਮਪੁਰਾ ਵਿਖੇ ਪਹੁੰਚਣ ਤੇ ਪਿੰਡ ਵਾਸੀਆਂ ਵਲੋਂ ਖੁਸ਼ੀ ਵਿਚ ਢੋਲ ਵਜਾ ਕੇ ਭਰਵਾਂ ਸਵਾਗਤ ਕੀਤਾ ਗਿਆ। ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਪੁੱਤਰ ਇੰਜੀ. ਧਰਮਜੀਤ ਸਿੰਘ ਹਰਨਾਮਪੁਰਾ ਨੂੰ ਜਿੱਥੇ ਰਾਜਨੀਤੀ ਗੁੜਤੀ ਵਿੱਚ ਹੀ ਮਿਲੀ ਹੈ, ਉੱਥੇ ਹੀ ਉਹ ਗੁਲਜਾਰ ਕਾਲਜ ਖੰਨਾ ਵਿਖੇ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਜੁੜੇ ਨਗਰ ਨਿਵਾਸੀਆਂ ਨੇ ਕਿਹਾ ਕਿ ਸਮੂਹ ਨਗਰ ਨਿਵਾਸੀਆਂ ਨੂੰ ਇੰਜੀਨੀਅਰ ਧਰਮਜੀਤ ਸਿੰਘ ਹਰਨਾਮਪੁਰਾ ਤੇ ਹਮੇਸ਼ਾ ਮਾਨ ਰਹੇਗਾ ਕਿ ਜਿੱਥੇ ਪਹਿਲੇ ਉਹਨਾਂ ਦੇ ਪਿਤਾ ਐਡਵੋਕੇਟ ਹਰਨਾਮਪੁਰਾ ਨੇ ਲਗਾਤਾਰ 20 ਸਾਲ ਪਿੰਡ ਦੀ ਸਰਪੰਚੀ ਕੀਤੀ ਉਥੇ ਹੀ ਹੁਣ ਧਰਮਜੀਤ ਸਿੰਘ ਹਰਨਾਮਪੁਰਾ ਨਗਰ ਨਿਵਾਸੀਆਂ ਦੇ ਮਾਣ ਸਨਮਾਨ ਨੂੰ ਹੋਰ ਵਧਾ ਰਹੇ ਹਨ। ਅੰਤ ਵਿੱਚ ਇੰਜੀਨੀਅਰ ਹਰਨਾਮਪੁਰਾ ਨੇ ਕਿਹਾ ਕਿ ਉਹ ਯੂਨੀਅਨ ਦੇ ਮਸਲੇ ਪੂਰੀ ਤਨਦੇਹੀ ਨਾਲ ਉਠਾਏਗਾ, ਉਥੇ ਹੀ ਸਮਾਜ ਸੇਵਾ ਦੇ ਕੰਮਾਂ ਨੂੰ ਵੀ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੈਂਸ, ਮਾਰਕੀਟ ਕਮੇਟੀ ਸਾਹਨੇਵਾਲ ਦੇ ਸਾਬਕਾ ਚੇਅਰਮੈਨ ਜਸਵੰਤ ਸਿੰਘ ਹਰਨਾਮਪੁਰਾ, ਤਜਿੰਦਰ ਸਿੰਘ, ਜਸਪਾਲ ਸਿੰਘ, ਅਮ੍ਰਿਤਪਾਲ ਸਿੰਘ, ਮਨਪ੍ਰੀਤ ਸਿੰਘ ਝੱਜ, ਜਗਤਾਰ ਸਿੰਘ, ਬਲਬੀਰ ਸਿੰਘ, ਪ੍ਰਧਾਨ ਖੁਸ਼ਦੀਪ ਸਿੰਘ ਬੈਂਸ, ਕਮਲ ਧਾਲੀਵਾਲ, ਹਰਸ਼ਦੀਪ ਸਿੰਘ, ਜੀਤ ਸਿੰਘ, ਦਿਲਕਰਨ ਚਹਿਲ, ਅਮਨਦੀਪ ਸਿੰਘ, ਸੁੱਖਾ ਚਹਿਲ, ਗੋਪੀ ਚਹਿਲ, ਗੁਰਮੀਤ ਸਿੰਘ, ਬਲਜੀਤ ਸਿੰਘ, ਦਵਿੰਦਰ ਸਿੰਘ ਚਹਿਲ, ਗੁਰਨਾਮ ਸਿੰਘ, ਅੰਮ੍ਰਿਤਪਾਲ ਚੰਡੜ, ਸੁੱਖਾ ਮਹਿਮੀ, ਕਰਮਜੀਤ ਸਿੰਘ, ਪਰਮਜੀਤ ਸਿੰਘ, ਜਸਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।