22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸਵੀਗੀ ਕੰਪਨੀ ਦੇ ਡਿਲਿਵਰੀ ਕਰਨ ਵਾਲੇ ਨੌਜਵਾਨ ਨੇ ਸਾਥੀਆਂ ਨਾਲ ਮਿਲ ਕੇ ਫ਼ੈਕਟਰੀ ਵਿਚੋਂ ਲੱਖਾਂ ਦੀ ਨਕਦੀ ਲੁੱਟੀ

ਲੁਧਿਆਣਾ, 21 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਛੇ ਦੇ ਘੇਰੇ ਅੰਦਰ ਪੈਂਦੇ ਇਲਾਕੇ ਜਨਤਾ ਨਗਰ ਵਿਚ ਸਵੀਗੀ ਕੰਪਨੀ ਦੇ ਡਿਲਿਵਰੀ ਕਰਨ ਵਾਲੇ ਇਕ ਨੌਜਵਾਨ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਫ਼ੈਕਟਰੀ ਵਿਚੋਂ 4 ਲੱਖ 65 ਹਜ਼ਾਰ ਦੀ ਨਗਦੀ ਲੁੱਟ ਲਈ ਤੇ ਫ਼ਰਾਰ ਹੋ ਗਏ। ਪੁਲਿਸ ਵਲੋਂ ਇਸ ਮਾਮਲੇ ਵਿਚ ਨੌਜਵਾਨ ਅਤੇ ਉਸ ਦੇ ਛੇ ਸਾਥੀਆਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਅਜੀਤ ਡੈਸਕ 22-08-2026
ਲੁਧਿਆਣਾ, 21 ਅਗਸਤ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਛੇ ਦੇ ਘੇਰੇ ਅੰਦਰ ਪੈਂਦੇ ਇਲਾਕੇ ਜਨਤਾ ਨਗਰ ਵਿਚ ਸਵੀਗੀ ਕੰਪਨੀ ਦੇ ਡਿਲਿਵਰੀ ਕਰਨ ਵਾਲੇ ਇਕ ਨੌਜਵਾਨ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਫ਼ੈਕਟਰੀ ਵਿਚੋਂ 4 ਲੱਖ 65 ਹਜ਼ਾਰ ਦੀ ਨਗਦੀ ਲੁੱਟ ਲਈ ਤੇ ਫ਼ਰਾਰ ਹੋ ਗਏ। ਪੁਲਿਸ ਵਲੋਂ ਇਸ ਮਾਮਲੇ ਵਿਚ ਨੌਜਵਾਨ ਅਤੇ ਉਸ ਦੇ ਛੇ ਸਾਥੀਆਂ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਗੰਗਾ ਪ੍ਰੋਡਕਸ਼ਨ ਭਗਵਾਨ ਚੌਕ ਜਨਤਾ ਨਗਰ ਦੇ ਮਾਲਕ ਕੁੱਲਭੂਸ਼ਣ ਯਾਦਵ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਸਵੀਗੀ ਕੰਪਨੀ ਲਈ ਡਿਲਿਵਰੀ ਕਰਨ ਵਾਲੇ ਹਰਸ਼ ਕੁਮਾਰ ਵਾਸੀ ਜਨਤਾ ਨਗਰ ਅਤੇ ਉਸ ਦੇ ਛੇ ਹੋਰ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਭਤੀਜੇ ਦੀਵਾਨਸੂ ਜੈਨ ਨੇ ਫ਼ੈਕਟਰੀ ਦੇ ਮੁਲਾਜ਼ਮਾਂ ਲਈ ਸਵੀਗੀ ਕੰਪਨੀ ਤੋਂ ਖਾਣ ਲਈ ਕੁੱਝ ਸਾਮਾਨ ਦਾ ਆਰਡਰ ਦਿੱਤਾ ਸੀ, ਇਹ ਸਾਮਾਨ ਹਰਸ਼ ਆਪਣੇ ਸਾਥੀ ਨਾਲ ਫ਼ੈਕਟਰੀ ਵਿਚ ਦੇਣ ਆਇਆ, ਜਦੋਂ ਉਸ ਦੇ ਭਤੀਜੇ ਨੇ ਹਰਸ਼ ਨੂੰ ਆਰਡਰ ਦੇਰੀ ਨਾਲ ਲਿਆਉਣ ਬਾਰੇ ਦੱਸਿਆ ਤਾਂ ਹਰਸ਼ ਉਸ ਨਾਲ ਉਲਝ ਪਿਆ ਅਤੇ ਉਸ ਨੇ ਆਪਣੇ ਹੋਰ ਸਾਥੀ ਉਥੇ ਬੁਲਾ ਲਏ, ਜੋ ਕਿ ਹਥਿਆਰਾਂ ਨਾਲ ਲੈਸ ਸਨ। ਇਹਨਾਂ ਕਥਿਤ ਦੋਸ਼ੀਆਂ ਵਲੋਂ ਫ਼ੈਕਟਰੀ ਦੀ ਭੰਨਤੋੜ ਕੀਤੀ ਗਈ ਅਤੇ ਉੱਥੇ ਪਈ 4 ਲੱਖ 65 ਹਜ਼ਾਰ ਦੀ ਨਗਦੀ ਲੁੱਟ ਲਈ। ਬਾਅਦ ਵਿਚ ਇਹ ਕਥਿਤ ਦੋਸ਼ੀ ਧਮਕੀਆਂ ਦੇ ਕੇ ਫ਼ਰਾਰ ਹੋ ਗਏ। ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਿਛਲੀ ਖ਼ਬਰ ਮਾਂ ਬਗਲਾਮੁਖੀ ਧਾਮ ਵਿਖੇ ਵਿਸ਼ੇਸ਼ ਮਹਾਂਯੱਗ ਕਰਵਾਇਆ ਅਗਲੀ ਖ਼ਬਰ ਧੋਖਾਦੇਹੀ ਦੇ ਮਾਮਲੇ ਵਿਚ ਨਾਮਜ਼ਦ ਕਿਸਾਨ ਆਗੂ ਖਿਲਾਫ਼ ਦਰਜ ਕੇਸ ਨੂੰ ਪੁਲਿਸ ਨੇ ਕੀਤਾ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।