ਫ਼ੋਟੋ ਜਰਨਲਿਸਟ ਐਸੋਸੀਏਸ਼ਨ ਵਲੋਂ ਲਗਾਈ ਦੋ ਰੋਜ਼ਾ 10ਵੀਂ ਫ਼ੋਟੋ ਪ੍ਰਦਰਸ਼ਨੀ ਸਮਾਪਤ
ਲੁਧਿਆਣਾ, 21 ਅਗਸਤ (ਜਤਿੰਦਰ ਭੰਬੀ)-ਵਿਸ਼ਵ ਫ਼ੋਟੋਗਰਾਫੀ ਦਿਵਸ ਨੂੰ ਸਮਰਪਿਤ ਲੁਧਿਆਣਾ ਫ਼ੋਟੋ ਜਰਨਲਿਸਟ ਐਸੋਸੀਏਸ਼ਨ ਵਲੋਂ ਲਗਾਈ ਗਈ ਦੋ ਰੋਜ਼ਾ 10ਵੀਂ ਫ਼ੋਟੋ ਪ੍ਰਦਰਸ਼ਨੀ ਅਮਿੱਟ ਯਾਦਾਂ ਛੱਡਦੀ ਹੋਈ ਸਮਾਪਤ ਹੋ ਗਈ। ਇਸ ਫ਼ੋਟੋ ਪ੍ਰਦਰਸ਼ਨੀ ਵਿੱਚ ਚੋਣਵੀਂਆਂ 42 ਤਸਵੀਰਾਂ ਲਗਾਈਆਂ ਗਈਆਂ ਸਨ ਕਿਸੇ ਤਸਵੀਰ ਵਿੱਚ ਜੀਵਨ ਦੀ ਖ਼ੁਸ਼ੀ ਅਤੇ ਉਤਸ਼ਾਹ ਨਜ਼ਰ ਆਇਆ ਤੇ ਕਿਸੇ ਵਿੱਚ ਖ਼ਾਮੋਸ਼ੀ ਦਾ ਦਰਦ ਅਤੇ ਸੰਵੇਦਨਾਵਾਂ ਦੀ ਝਲਕ ਦਿਖਾਈ ਦਿੱਤੀ।
ਅਜੀਤ ਡੈਸਕ
22-08-2026