20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਅਰੋੜਾ ਮਹਾਂਸਭਾ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਲੁਧਿਆਣਾ, 19 ਅਗਸਤ (ਜਸਵਿੰਦਰ ਸਿੰਘ )- ਆਲ ਇੰਡੀਆ ਕਿਸਾਨ ਸਭਾ-1936 ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਝੱਜ ਅਤੇ ਜਨਰਲ ਸਕੱਤਰ ਚਮਕੌਰ ਸਿੰਘ ਬਰ੍ਹਮੀ ਨੇ ਕਿਹਾ ਕਿ ਐਨ. ਪੀ.

ਅਜੀਤ ਡੈਸਕ 20-08-2026
ਲੁਧਿਆਣਾ, 19 ਅਗਸਤ (ਜਸਵਿੰਦਰ ਸਿੰਘ )- ਆਲ ਇੰਡੀਆ ਕਿਸਾਨ ਸਭਾ-1936 ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਝੱਜ ਅਤੇ ਜਨਰਲ ਸਕੱਤਰ ਚਮਕੌਰ ਸਿੰਘ ਬਰ੍ਹਮੀ ਨੇ ਕਿਹਾ ਕਿ ਐਨ.ਪੀ.ਕੇ. ਖਾਦ ਦੀ ਕੀਮਤ ਵਿੱਚ 1100 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਅਤੇ ਪ੍ਰਤੀ ਥੈਲਾ 550 ਰੁਪਏ ਵਾਧਾ ਕਰ ਦੇਣਾ, ਕਿਸਾਨ ਨੂੰ ਖੁਦਕੁਸ਼ੀਆਂ ਦੇ ਰਾਹ ਤੋਰਨ ਦੇ ਬਰਾਬਰ ਹੈ। ਪਹਿਲਾਂ ਹੀ ਕਿਸਾਨ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਅਯੋਗ ਨੀਤੀਆਂ ਕਾਰਨ ਨਿਸਦਿਨ ਕਰਜਾਈ ਹੋ ਰਿਹਾ ਹੈ। ਖਾਦ ਐਨ.ਪੀ.ਕੇ. ਵਿੱਚ ਕੀਤਾ ਗਿਆ 1100 ਰੁਪਏ ਕੁਇੰਟਲ ਦਾ ਵਾਧਾ, ਕਿਸਾਨ ਉਤੇ ਹੋਰ ਬੋਝ ਬਣੇਗਾ। ਪਿਛਲੇ ਸਾਲਾਂ ਤੋਂ ਕਿਸਾਨ ਫਸਣ ਬੀਜਣ ਦੇ ਲਈ ਡਾਇਆ ਖਾਦ ਇਧਰੋਂ ਉਧਰੋਂ ਬਲੈਕ ਵਿੱਚ ਲੈ ਕੇ ਆਪਣੀ ਫਸਲ ਬੀਜਦਾ ਹੈ। ਜਿਸ ਨਾਲ ਕਿਸਾਨਾਂ ਦੀ ਲੁੱਟ ਹੁੰਦੀ ਹੈ। ਉਸ ਦੇ ਬਦਲ ਵਿੱਚ ਪਿਛਲੇ ਸਾਲਾਂ ਤੋਂ ਕਿਸਾਨ ਐਨ.ਪੀ.ਕੇ. 12-32-16 ਖਾਦ ਦੀ ਵਰਤੋਂ ਜਿਆਦਾ ਕਰਨ ਲੱਗੇ ਸਨ ਪਰ ਹੁਣ 1100 ਰੁਪਆ ਪ੍ਰਤੀ ਕੁਇੰਟਲ ਕੀਤਾ ਗਿਆ ਵਾਧਾ, ਕਿਸਾਨ ਦੇ ਉੱਤੇ ਮਾਰੋ ਪ੍ਰਭਾਵ ਪਾਵੇਗਾ। ਉਸਨੂੰ ਹੋਰ ਕਰਜ਼ਾਈ ਕਰੇਗਾ। ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਕਿਸਾਨਾਂ ਦੇ ਬੋਝ ਨੂੰ ਘਟਾਉਣ ਲਈ ਖਾਦਾਂ ਦੀ ਸਬਸਿਡੀ ਵਿੱਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਕੀਤਾ ਗਿਆ ਵਾਧਾ ਵਾਪਸ ਲਿਆ ਜਾਵੇ।
ਪਿਛਲੀ ਖ਼ਬਰ ਨੌਜਵਾਨਾਂ ਦੇ ਸਰਬ ਪੱਖੀ ਵਿਕਾਸ ਲਈ ਸਮਾਜਿਕ ਨਿਆ ਮੰਤਰਾਲਾ ਕਾਲਜਾਂ ਨਾਲ ਕਰੇਗਾ ਸਮਝੌਤੇ-ਬਿੰਦਰਾ ਅਗਲੀ ਖ਼ਬਰ ਅਰੋੜਾ ਮਹਾਂਸਭਾ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।