19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਨੈਸ਼ਨਲ ਤੇ ਸਟੇਟ ਐਵਾਰਡੀ ਡਾ. ਕੋਚਰ ਨੇ ਸੱਤਿਆ ਭਾਰਤੀ ਸਕੂਲ ਹਰਨਾਮਪੁਰਾ ਵਿਖੇ ਲਹਿਰਾਇਆ ਝੰਡਾ

ਆਲਮਗੀਰ, 18 ਅਗਸਤ (ਜਰਨੈਲ ਸਿੰਘ ਪੱਟੀ)-ਸੱਤਿਆ ਭਾਰਤੀ ਸਕੂਲ ਹਰਨਾਮਪੁਰਾ ਵਿਖੇ 80ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਪ੍ਰਸਿੱਧ ਲੇਖਿਕਾ ਨੈਸ਼ਨਲ ਤੇ ਸਟੇਟ ਐਵਾਰਡੀ ਡਾ. ਗੁਰਚਰਨ ਕੌਰ ਕੋਚਰ ਨੇ ਨਿਭਾਈ।

ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਿਭਾਉਣ ਮੌਕੇ ਨੈਸ਼ਨਲ ਤੇ ਸਟੇਟ ਐਵਾਰਡੀ ਡਾ. ਗੁਰਚਰਨ ਕੌਰ ਕੋਚਰ, ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਸੁਖਵਿੰਦਰ ਸਿੰਘ ਬੈਂਸ, ਮੈਡਮ ਪਵਨਦੀਪ ਕੌਰ ਅਤੇ ਹੋਰ। ਅਜੀਤ ਤਸਵੀਰ 19-08-2026
ਆਲਮਗੀਰ, 18 ਅਗਸਤ (ਜਰਨੈਲ ਸਿੰਘ ਪੱਟੀ)-ਸੱਤਿਆ ਭਾਰਤੀ ਸਕੂਲ ਹਰਨਾਮਪੁਰਾ ਵਿਖੇ 80ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਪ੍ਰਸਿੱਧ ਲੇਖਿਕਾ ਨੈਸ਼ਨਲ ਤੇ ਸਟੇਟ ਐਵਾਰਡੀ ਡਾ. ਗੁਰਚਰਨ ਕੌਰ ਕੋਚਰ ਨੇ ਨਿਭਾਈ। ਹਾਜਰੀਨ ਨੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਅਤੇ ਰਾਸ਼ਟਰੀ ਗੀਤ ਗਾਇਆ ਗਿਆ। ਇਸ ਮੌਕੇ ਡਾ ਕੋਚਰ ਨੇ ਸਮੂਹ ਦੇਸ਼ ਵਾਸੀਆਂ ਨੂੰ 80ਵੇਂ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਜਿੱਥੇ ਆਜ਼ਾਦੀ ਦੇ ਸੰਗਰਾਮੀਆਂ ਤੇ ਉਹਨਾਂ ਦੀਆਂ ਕੁਰਬਾਨੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਵਾਤਾਵਰਣ ਦੀ ਸੰਭਾਲ, ਰਾਸ਼ਟਰੀ ਸੁਰੱਖਿਆ ਬਾਰੇ ਵੀ ਵਿਚਾਰ ਸਾਂਝੇ ਕੀਤੇ ਅਤੇ ਸ਼ਹੀਦਾਂ ਬਾਰੇ ਆਪਣੀ ਗ਼ਜ਼ਲ ਪੜ੍ਹੀ। ਮੁੱਖ ਅਧਿਆਪਕਾ ਪਵਨਦੀਪ ਕੌਰ ਤੇ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਬੱਚਿਆਂ ਵੱਲੋਂ ਸ਼ਾਨਦਾਰ ਝਾਕੀਆਂ ਪੇਸ਼ ਕੀਤੀਆਂ ਗਈਆਂ ਅਤੇ ਪੰਜਾਬ ਦੀ ਰੂਹ ਗਿੱਧਾ, ਭੰਗੜਾ ਪਾ ਕੇ ਜਸ਼ਨ ਮਨਾਇਆ । ਮੈਡਮ ਪਵਨਦੀਪ ਕੌਰ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਮੇਜਰ ਭੁਪਿੰਦਰ ਸਿੰਘ ਜਿੰਨ੍ਹਾਂ ਦਾ ਆਦਮਕੱਦ ਬੁੱਤ ਭਾਰਤ ਨਗਰ ਚੌਕ ਲੁਧਿਆਣਾ ਵਿਖੇ ਲਗਾਇਆ ਗਿਆ ਹੈ, ਉਹ ਇਸ ਪਿੰਡ ਹਰਨਾਮਪੁਰਾ ਦੇ ਜੰਮਪਲ ਹਨ। ਇਸ ਮੌਕੇ ਦਿਵਿਆ ਪ੍ਰਕਾਸ਼, ਨੈਸ਼ਨਲ ਐਵਾਰਡ ਜੇਤੂ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਸੁਖਵਿੰਦਰ ਸਿੰਘ ਬੈਂਸ ਸਾਬਕਾ ਸਰਪੰਚ, ਤੇਜਿੰਦਰ ਸਿੰਘ, ਨਗਰ ਪੰਚਾਇਤ ਹਰਨਾਮਪੁਰਾ ਦਲਜੀਤ ਸਿੰਘ, ਮਨਪ੍ਰੀਤ ਸਿੰਘ ਪ੍ਰੀਤੀ, ਪਰਗਟ ਸਿੰਘ, ਅਧਿਆਪਕ ਕਿਰਨਦੀਪ ਕੌਰ, ਸਵਰਨ ਕੌਰ, ਕਰਮਜੀਤ ਕੌਰ, ਮਨਦੀਪ ਕੌਰ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਕਾਤਲਾਨਾ ਹਮਲੇ ਦੀ ਲੁਧਿਆਣਾ ਦਿਹਾਤੀ ਦੇ ਅਹੁਦੇਦਾਰਾਂ ਵਲੋਂ ਨਿਖੇਧੀ ਅਗਲੀ ਖ਼ਬਰ ਜੀ.ਐਨ.ਕੇ.ਸੀ.ਡਬਲਿਊ. ਵਿਖੇ ਪੇਪਰ ਕ੍ਰਾਫਟ ਗਤੀਵਿਧੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।