ਗਰਲਜ਼ ਐਨ ਪਰਲਜ਼ ਗਰੁੱਪ ਨੇ ਤੀਆਂ ਦਾ ਤਿਉਹਾਰ ਮਨਾਇਆ
ਲੁਧਿਆਣਾ, 16 ਅਗਸਤ (ਡਾ: ਤਰਲੋਚਨ ਸਿੰਘ)- ਗਰਲਜ਼ ਐਨ ਪਰਲਜ਼ ਗਰੁੱਪ ਵਲੋਂ ਪ੍ਰਬੰਧਕ ਅਮਨਪ੍ਰੀਤ ਕੌਰ ਮਰਵਾਹਾ ਤੇ ਇੰਦਰਪ੍ਰੀਤ ਕੌਰ ਭਾਟੀਆ ਦੀ ਦੇਖ ਰੇਖ ਹੇਠ ਤੀਆਂ ਦਾ ਤਿਉਹਾਰ ਬਹੁਤ ਹੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁਟਿਆਰਾਂ ਸੱਭਿਆਚਰਕ ਦੇ ਰੰਗ ‘ਚ ਰੰਗੀਆਂ ਨਜ਼ਰ ਆਈਆਂ।
ਗ
ਗਰਲਜ਼ ਐਨ ਪਰਲਜ਼ ਗਰੁੱਪ ਵਲੋਂ ਮਨਾਏ ਗਏ ਤੀਆਂ ਦੇ ਤਿਉਹਾਰ ਮੌਕੇ ਸੱਭਿਆਚਾਰਕ ਪਹਿਰਾਵੇ ਵਿਚ ਸਜੀਆਂ ਕਲੱਬ ਦੀਆਂ ਮੈਂਬਰਾਨ। ਅਜੀਤ ਤਸਵੀਰ
18-08-2026
ਲੁਧਿਆਣਾ, 16 ਅਗਸਤ (ਡਾ: ਤਰਲੋਚਨ ਸਿੰਘ)- ਗਰਲਜ਼ ਐਨ ਪਰਲਜ਼ ਗਰੁੱਪ ਵਲੋਂ ਪ੍ਰਬੰਧਕ ਅਮਨਪ੍ਰੀਤ ਕੌਰ ਮਰਵਾਹਾ ਤੇ ਇੰਦਰਪ੍ਰੀਤ ਕੌਰ ਭਾਟੀਆ ਦੀ ਦੇਖ ਰੇਖ ਹੇਠ ਤੀਆਂ ਦਾ ਤਿਉਹਾਰ ਬਹੁਤ ਹੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੁਟਿਆਰਾਂ ਸੱਭਿਆਚਰਕ ਦੇ ਰੰਗ ‘ਚ ਰੰਗੀਆਂ ਨਜ਼ਰ ਆਈਆਂ। ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ, ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਪਤਨੀ ਰੀਤ ਸਿੱਧੂ ਪਹੁੰਚੇ। ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਮੁਟਿਆਰਾਂ ਨੂੰ ਤੀਆਂ ਦੀ ਵਧਾਈ ਦਿੰਦਿਆਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਪੰਜਾਬੀ ਸੱਭਿਆਚਾਰਕ ਪਹਿਰਾਵੇ ‘ਚ ਸਜੀਆਂ ਮੁਟਿਆਰਾਂ ਨੇ ਪੰਜਾਬੀ ਲੋਕ ਗੀਤਾਂ ਦੀਆਂ ਧੁੰਨਾਂ ‘ਤੇ ਰਿਵਾਇਤੀ ਲੋਕ ਨਾਚ ਗਿੱਧਾ ਪਾ ਕੇ ਧਮਾਲ ਪਾਈ। ਇਸ ਮੌਕੇ ਗੱਲਬਾਤ ਕਰਦਿਆਂ ਅਮਨਪ੍ਰੀਤ ਕੌਰ ਮਰਵਾਹਾ ਨੇ ਦੱਸਿਆ ਕਿ ਗਰਲਜ਼ ਐਨ ਪਰਲਜ਼ ਗਰੁੱਪ ਵਲੋਂ ਹਰ ਸਾਲ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਐਂਕਰ ਦੀ ਭੂਮਿਕਾ ਐਡਵੋਕੇਟ ਮਨਮੀਤ ਕੌਰ ਭਾਟੀਆ ਨੇ ਨਿਭਾਈ। ਇਸ ਮੌਕੇ ਵੱਖ-ਵੱਖ ਤਰ੍ਹਾਂ ਦੀਆਂ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ, ਜਿਸ ‘ਚ ਪ੍ਰਸ਼ਨੋਤਰੀ, ਮਾਡਲਿੰਗ, ਫਨੀ ਗੇਮਜ਼, ਬੁਝਾਰਤਾਂ, ਗਿੱਧਾ-ਭੰਗੜਾ, ਬੋਲੀਆਂ ਆਦਿ ਸ਼ਾਮਿਲ ਸਨ। ਇਨ੍ਹਾਂ ਮੁਕਾਬਲਿਆਂ ‘ਚ ਹਿੱਸਾ ਲੈਣ ਵਾਲੀਆਂ ਮੁਟਿਆਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਭਦੀਪ ਕੌਰ, ਸਿਮਰ ਓਬਰਾਏ, ਸਵੀਟੀ, ਵੰਸ਼ਿਕਾ, ਰੀਤ ਮੱਕੜ, ਸ਼ਿਵਾਨੀ, ਦਮਨ, ਕੋਮਲ, ਜਸਦੀਪ ਕੌਰ, ਗਗਨ, ਅਸ਼ਲੀਨ, ਨੈਂਸੀ, ਸੋਨੀ, ਆਸ਼ਾ, ਸ਼ੀਤਲ, ਪ੍ਰਭਜੋਤ ਕੌਰ, ਮਾਨਸੀ, ਵੇਨੂੰ, ਹਰਲੀਨ, ਪ੍ਰੇਰਣਾ, ਹਰਜੀਤ ਕੌਰ ਆਦਿ ਹਾਜ਼ਰ ਸਨ। ਇਸ ਮੌਕੇ ਜੀ.ਐਨ.ਈ.ਡਬਲਿਊ ਇਨਫ੍ਰਾਸਟਰਕਚਰ ਪ੍ਰਾਈਵੇਟ ਲਿਮਟਿਡ ਦੇ ਨਿਰਦੇਸ਼ਕ ਪ੍ਰਦੁਮਨ ਸਿੰਘ ਅਤੇ ਸਾਬਕਾ ਕੌਂਸਲਰ ਰਜਿੰਦਰ ਸਿੰਘ ਭਾਟੀਆ ਨੇ ਵੀ ਤੀਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।