09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਜੀ.ਐੱਮ.ਟੀ. ਸਕੂਲ ‘ਚ ਤੀਜ ਦਾ ਤਿਉਹਾਰ ਮਨਾਇਆ

ਲੁਧਿਆਣਾ, 8 ਅਗਸਤ (ਭੁਪਿੰਦਰ ਸਿੰਘ ਬੈਂਸ)-ਜੀ. ਐੱਮ.

ਅਜੀਤ ਡੈਸਕ 09-08-2026
ਲੁਧਿਆਣਾ, 8 ਅਗਸਤ (ਭੁਪਿੰਦਰ ਸਿੰਘ ਬੈਂਸ)-ਜੀ.ਐੱਮ.ਟੀ. ਪਬਲਿਕ ਸਕੂਲ, ਨਜ਼ਦੀਕ ਜਲੰਧਰ ਬਾਈਪਾਸ ਵਿਖੇ ਸਕੂਲ ਵਿਚ ਤੀਜ ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਵੱਖ-ਵੱਖ ਪ੍ਰਕਾਰ ਦੇ ਸੋਹਣੇ ਪਹਿਰਾਵਿਆਂ ਵਿਚ ਸੱਜ ਕੇ ਆਈਆਂ ਅਤੇ ਰਵਾਇਤ ਅਨੁਸਾਰ ਪੀਂਘਾਂ ਝੂਟ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ ਉੱਤੇ ਅਧਾਰਿਤ ਗਿੱਧਾ, ਭੰਗੜਾ ਅਤੇ ਹਰਿਆਣਵੀ ਲੋਕ-ਨਾਚ ਉਤਸ਼ਾਹ ਨਾਲ ਪੇਸ਼ ਕਰਕੇ ਸਮਾਂ ਬੰਨ੍ਹ ਦਿੱਤਾ। ਪ੍ਰੋਗਰਾਮ ਵਿਚ ਮਿਸ ਤੀਜ ਦਾ ਖਿਤਾਬ ਯੂ.ਕੇ.ਜੀ. ਜਮਾਤ ਦੀ ਵਿਦਿਆਰਥਣ ਸੁਖਮਨੀ ਅਤੇ ਜਮਾਤ 12ਵੀਂ ਦੀ ਵਿਦਿਆਰਥਣ ਜੀਆ ਹਾਂਸ ਨੇ ਜਿੱਤਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਜਸਬੀਰ ਕੌਰ ਬਲ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਪਿਛਲੀ ਖ਼ਬਰ ਉੱਘੇ ਆਰਥੋਪੈਡਿਕ ਸਰਜਨ ਡਾ. ਰਣਜੀਤ ਨੇ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਲੁਧਿਆਣਾ ਨਿਵਾਸੀ 70 ਸਾਲਾ ਵਿਅਕਤੀ... ਅਗਲੀ ਖ਼ਬਰ ਜੀ.ਐਮ.ਟੀ. ਇੰਟਰਨੈਸ਼ਨਲ ਪਬਲਿਕ ਸਕੂਲ ’ਚ ਨਵੀਂ ਵਿਦਿਆਰਥੀ ਕੌਂਸਲ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।